ਅਰੁਣਾਚਲ ਪ੍ਰਦੇਸ਼ ‘ਚ ਮਿਲਿਆ ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN-32 ਦਾ ਮਲਬਾ
Published : Jun 11, 2019, 3:50 pm IST
Updated : Jun 11, 2019, 3:59 pm IST
SHARE ARTICLE
Wreckage Of Missing Air Force An-32 Plane Found In Arunachal Pradesh
Wreckage Of Missing Air Force An-32 Plane Found In Arunachal Pradesh

ਪਿਛਲੇ ਅੱਠ ਦਿਨਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏਐਨ-32 ਦਾ ਮਲਬਾ ਮਿਲ ਗਿਆ ਹੈ।

ਨਵੀਂ ਦਿੱਲੀ: ਪਿਛਲੇ ਅੱਠ ਦਿਨਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਏਐਨ-32 ਦਾ ਮਲਬਾ ਮਿਲ ਗਿਆ ਹੈ। ਖ਼ਬਰ ਏਜੰਸੀ ਮੁਤਾਬਕ ਏਐਨ-32 ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਦੇ ਸਿਯਾਂਗ ਤੋਂ ਮਿਲਿਆ ਹੈ। ਹਾਲਾਂਕਿ ਹਵਾਈ ਫੌਜ ਨੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਦੱਸ ਦਈਏ ਕਿ ਇਸ ਜਹਾਜ਼ ਵਿਚ ਕੁੱਲ 13 ਲੋਕ ਸਵਾਰ ਸਨ।

AN-32 planAN-32 plan

ਜਹਾਜ਼ ਨੇ ਅਸਾਮ ਦੇ ਜੋਰਹਾਟ ਤੋਂ ਦੁਪਹਿਰ 12 ਵੱਜ ਕੇ 25 ਮਿੰਟ ‘ਤੇ 8 ਕਰੂ ਮੈਂਬਰਾਂ ਅਤੇ 5 ਯਾਤਰੀਆਂ ਨਾਲ ਉਡਾਨ ਭਰੀ ਸੀ। ਜਹਾਜ਼ ਨੇ ਅਰੁਣਾਚਲ ਪ੍ਰਦੇਸ਼ ਦੇ ਮੇਂਚੁਕਾ ਐਡਵਾਂਸ ਲੈਂਡਿੰਗ ਗਰਾਊਂਡ ‘ਤੇ ਪਹੁੰਚਣਾ ਸੀ। ਜੋਰਹਾਟ ਤੋ ਉਡਾਨ ਭਰਨ ਤੋਂ ਕਰੀਬ ਇਕ ਘੰਟੇ ਬਾਅਦ ਹੀ ਜਹਾਜ਼ ਦਾ ਸੰਪਰਕ ਏਟੀਸੀ ਨਾਲੋਂ ਟੁੱਟ ਗਿਆ ਸੀ। ਪਿਛਲੇ 9 ਦਿਨਾਂ ਤੋਂ ਏਐਨ-32 ਜਹਾਜ਼ ਦੀ ਭਾਲ ਜਾਰੀ ਸੀ।

Crew MembersCrew Members

ਖ਼ਰਾਬ ਮੌਸਮ ਦੇ ਕਾਰਨ ਭਾਰਤੀ ਹਵਾਈ ਫੌਜ ਨੂੰ ਅਪਣੀ ਖੋਜ ਮੁਹਿੰਮ ਨੂੰ ਰੋਕਣਾ ਪਿਆ। ਜਹਾਜ਼ ਵਿਚ ਕੁੱਲ 13 ਲੋਕ ਸਵਾਰ ਸਨ। ਇਹ ਜਹਾਜ਼ 3 ਜੂਨ ਨੂੰ ਲਾਪਤਾ ਹੋਇਆ ਸੀ। ਹਵਾਈ ਫੌਜ ਨੇ ਸ਼ਨੀਵਾਰ ਨੂੰ ਏਐਨ-32 ਜਹਾਜ਼ ਬਾਰੇ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਸ਼ਨੀਵਾਰ ਨੂੰ ਹਵਾਈ ਚੀਫ ਮਾਰਸ਼ਲ ਬੀਐਸ ਧਨੋਆ ਨੇ ਅਸਾਮ ਵਿਚ ਇਕ ਉਚ ਪੱਧਰੀ ਬੈਠਕ ਦੀ ਸਮੀਖਿਆ ਕੀਤੀ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement