ਭਾਰਤ ਨੇ ਸ਼੍ਰੀਲੰਕਾ ਨਾਲ ਕੀਤਾ ਏਅਰ ਬਬਲ ਸਮਝੌਤਾ
Published : Apr 11, 2021, 9:25 am IST
Updated : Apr 11, 2021, 9:25 am IST
SHARE ARTICLE
 India finalizes air bubble agreement with Sri Lanka
India finalizes air bubble agreement with Sri Lanka

ਸਾਰਕ ਦੇਸ਼ਾਂ ਨਾਲ ਇਹ ਛੇਵਾਂ ਤੇ ਕੁਲ 28ਵਾਂ ਸਮਝੌਤਾ ਹੈ

ਨਵੀਂ ਦਿੱਲੀ  : ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਸਨਿਚਰਵਾਰ ਨੂੰ ਦਸਿਆ ਕਿ ਭਾਰਤ ਨੇ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦੇ ਸੰਚਾਲਨ ਲਈ ਸ੍ਰੀਲੰਕਾ ਨਾਲ ਦੁਵੱਲੇ ਏਅਰ ਬਬਲ ਸਮਝੌਤਾ ਕੀਤਾ ਹੈ। ਇਸ ਦੇ ਨਾਲ ਹੀ ਭਾਰਤ ਅਫ਼ਗਾਨਿਸਤਾਨ, ਬਹਿਰੀਨ, ਕੈਨੇਡਾ, ਫਰਾਂਸ, ਜਰਮਨੀ, ਇਰਾਕ, ਜਾਪਾਨ, ਮਾਲਦੀਪ, ਨਾਈਜੀਆ, ਕਤਰ, ਯੂਏਈ, ਬਰਤਾਨੀਆ ਤੇ ਅਮਰੀਕਾ ਸਮੇਤ 28 ਦੇਸ਼ਾਂ ਨਾਲ ਏਅਰ ਬਬਲ ਸਮਝੌਤਾ ਕਰ ਚੁੱਕਾ ਹੈ।

 India finalizes air bubble agreement with Sri LankaIndia finalizes air bubble agreement with Sri Lanka

ਦੋ ਦੇਸ਼ਾਂ ਵਿਚਾਲੇ ਏਅਰ ਬਬਲ ਸਮਝੌਤੇ ਤਹਿਤ ਦੋਵੇਂ ਇਕ-ਦੂਜੇ ਦੀ ਹੱਦ ’ਚ ਕੁੱਝ ਪਾਬੰਦੀਆਂ ਨਾਲ ਵਿਸ਼ੇਸ਼ ਕੌਮਾਂਤਰੀ ਯਾਤਰੀ ਉਡਾਣਾਂ ਦਾ ਸੰਚਾਲਨ ਕਰ ਸਕਦੇ ਹਨ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਟਵੀਟ ਕੀਤਾ, ਭਾਰਤ ਨੇ ਸ੍ਰੀਲੰਕਾ ਨਾਲ ਏਅਰ ਬਬਲ ਸਮਝੌਤਾ ਕਰ ਲਿਆ ਹੈ।

ਸਾਰਕ ਦੇਸ਼ਾਂ ਨਾਲ ਇਹ ਛੇਵਾਂ ਤੇ ਕੁਲ 28ਵਾਂ ਸਮਝੌਤਾ ਹੈ। ਮੰਤਰਾਲੇ ਨੇ ਕਿਹਾ, ਨੇੜਲੇ ਭਵਿੱਖ ’ਚ ਯੋਗ ਯਾਤਰੀ ਦੋਵੇਂ ਦੇਸ਼ਾਂ ਵਿਚਾਲੇ ਯਾਤਰਾ ਕਰ ਸਕਣਗੇ। ਕੋਰੋਨਾ ਵਾਇਰਸ ਵਾਇਰਸ ਕਾਰਨ ਭਾਰਤ ’ਚ 23 ਮਾਰਚ, 2020 ਤੋਂ ਹੀ ਆਮ ਉਡਾਣ ਸੰਚਾਲਨ ਮੁਅੱਤਲ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement