Virginity Test 'ਚੋਂ ਫ਼ੇਲ੍ਹ ਹੋਈ ਲੜਕੀ ਤਾਂ ਤਲਾਕ ਦੇਣ ਦਾ ਫ਼ਰਮਾਨ ਹੋਇਆ ਜਾਰੀ
Published : Apr 11, 2021, 12:08 pm IST
Updated : Apr 11, 2021, 12:53 pm IST
SHARE ARTICLE
virginity test
virginity test

ਇਸੇ ਹਫ਼ਤੇ ਇਸ ਮਾਮਲੇ ਨੂੰ ਲੈ ਕੇ ਐਫ਼ਆਈਆਰ ਦਰਜ ਕੀਤੀ ਗਈ ਸੀ।

ਕੋਲਹਾਪੁਰ : ਮਹਾਰਾਸ਼ਟਰ ’ਚ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਇਹ ਮਾਮਲਾ ਮਹਾਰਾਸ਼ਟਰ ਦੇ ਕੋਲਹਾਪੁਰ ਦਾ ਹੈ ਜਿੱਥੇ ‘ਜਾਤ ਪੰਚਾਇਤ’ ਨੇ ਦੋ ਭੈਣਾਂ ਨੂੰ ਵਿਆਹ ਤਲਾਕ ਦੇਣ ਦਾ ਫ਼ਰਮਾਨ ਜਾਰੀ ਕੀਤਾ ਹੈ ਕਿਉਂਕਿ ਦੋ ਭੈਣਾਂ ਕੁਆਰੇਪਣ ਦੇ ਟੈਸਟ 'ਚੋਂ ਫ਼ੇਲ੍ਹ ਹੋਣ ਗਈਆਂ ਹਨ। ਕੋਲਹਾਪੁਰ ਪੁਲਿਸ ਨੇ ਭੈਣਾਂ ਦੀ ਸ਼ਿਕਾਇਤ ’ਤੇ ਦੋਵਾਂ ਦੇ ਪਤੀਆਂ, ਸੱਸਾਂ ਤੇ ਪੰਚਾਇਤ ਦੇ ਕੁਝ ਲੋਕਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਇਸੇ ਹਫ਼ਤੇ ਇਸ ਮਾਮਲੇ ਨੂੰ ਲੈ ਕੇ ਐਫ਼ਆਈਆਰ ਦਰਜ ਕੀਤੀ ਗਈ ਸੀ।

Married GirlMarried Girl

ਦੱਸਣਯੋਗ ਹੈ ਕਿ 27 ਨਵੰਬਰ, 2020 ਨੂੰ ਦੋਵਾਂ ਭੈਣਾਂ ਦਾ ਵਿਆਹ ਕੋਹਲਾਪੁਰ ’ਚ ਹੋਇਆ ਸੀ। ਦੋਸ਼ ਹੈ ਕਿ ਵਿਆਹ ਤੋਂ ਬਾਅਦ ਦੋਵੇਂ ਲਾੜੀਆਂ ਨੂੰ ਵੱਖੋ-ਵੱਖਰੇ ਕਮਰਿਆਂ ’ਚ ਲਿਜਾਂਦਾ ਗਿਆ ਤੇ ਉੱਥੇ ਉਨ੍ਹਾਂ ਦੇ ਕੁਆਰੇ ਹੋਣ ਦੇ ਟੈਸਟ ਕੀਤੇ ਗਏ। ਕਿਹਾ ਜਾਂਦਾ ਹੈ ਕਿ ਇਸ ਭਾਈਚਾਰੇ ਵਿੱਚ ਅਜਿਹਾ ਕਰਨ ਦੀ ਰਵਾਇਤ ਰਹੀ ਹੈ।  

WeddingWedding

ਦੋਵੇਂ ਭੈਣਾਂ ਕੰਜਾਰਭਾਟੇ ਭਾਈਚਾਰੇ ’ਚੋਂ ਹਨ। ਉਨ੍ਹਾਂ ਨੂੰ ਇਸੇ ਭਾਈਚਾਰੇ ਦੇ ਹੀ ਦੋ ਭਰਾਵਾਂ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਸੀ। ਇਨ੍ਹਾਂ ਵਿੱਚੋਂ ਇੱਕ ਭਰਾ ਆਰਮੀ ’ਚ ਕੰਮ ਕਰਦਾ ਹੈ; ਜਦ ਕਿ ਦੂਜਾ ਇੱਕ ਪ੍ਰਾਈਵੇਟ ਕੰਪਨੀ ’ਚ ਨਿਯੁਕਤ ਹੈ। ਦਰਅਸਲ ਇੱਕ ਭੈਣ ਨੇ ਆਪਣੇ ਬਿਆਨ ’ਚ ਕਿਹਾ ਕਿ ਉਨ੍ਹਾਂ ਉੱਤੇ ਦੂਜੇ ਲੜਕੇ ਨਾਲ ਸਬੰਧ ਰੱਖਣ ਦਾ ਦੋਸ਼ ਲਾਇਆ ਗਿਆ ਸੀ। ਬਾਅਦ ’ਚ ਦੋਵੇਂ ਭੈਣਾਂ ਨੂੰ ਘਰ ’ਚੋਂ ਬਾਹਰ ਕੱਢ ਦਿੱਤਾ ਗਿਆ। ਇਸ ਸਾਰੇ ਮਾਮਲੇ ਵਿਚ ਪੁਲਿਸ ਨੇ FIR ਦਰਜ਼ ਕੀਤੀ ਹੈ ਤੇ ਪੁਲਿਸ ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement