ਗੁਡ ਫ਼ਰਾਈਡੇ ਦੀ ਵਧਾਈ ਦੇ ਕੇ ਆਲੋਚਨਾਵਾਂ ’ਚ ਘਿਰੇ ਟਰੰਪ
Published : Apr 11, 2020, 10:34 pm IST
Updated : Apr 11, 2020, 10:34 pm IST
SHARE ARTICLE
trump
trump

‘ਤੁਹਾਨੂੰ ਇਸਾਈ ਧਰਮ ਬਾਰੇ ਕੁੱਝ ਨਹੀਂ ਪਤਾ’


ਨਵੀਂ ਦਿੱਲੀ, 11 ਅਪ੍ਰੈਲ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ’ਤੇ ਗ਼ਲਤੀ ਨਾਲ ‘ਈਸਟਰ’ ਦੀ ਬਜਾਏ ‘ਗੁਡ ਫ਼ਰਾਈਡੇ’ ਦੀਆਂ ਸ਼ੁਭਕਾਮਨਾਵਾਂ ਦੇ ਦਿਤੀਆਂ, ਜਿਸ ਕਰ ਕੇ ਸੋਸ਼ਲ ਮੀਡੀਆ ’ਤੇ ਉਹ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ।
ਟਰੰਪ ਨੇ ਸ਼ੁਕਰਵਾਰ ਨੂੰ ਟਵਿੱਟਰ ’ਤੇ ਅਪਣੇ ਸੰਦੇਸ਼ ’ਚ ਲਿਖਿਆ ਸੀ, ‘‘ਸਾਰਿਆਂ ਨੂੰ ਗੁਰ ਫ਼ਰਾਈਡੇ ਦੀਆਂ ਸ਼ੁਭਕਾਮਨਾਵਾਂ।’’ ਇਸ ਨੂੰ ਲੈ ਕੇ ਲੋਕਾਂ ਨੇ ਉਨ੍ਹਾਂ ਦੀ ਆਲੋਚਨਾ ਕੀਤੀ।TRUMPHTRUMP

ਇਸਾਈ ਧਰਮ ਦੇ ਮੁਤਾਬਕ, ਗੁਡ ਫ਼ਰਾਈਡੇ ਉਸ ਦਿਨ ਮਨਾਇਆ ਜਾਂਦਾ ਹੈ ਜਿਸ ਦਿਨ ਈਸਾ ਮਸੀਹ ਨੂੰ ਸੂਲੀ ’ਤੇ ਟੰਗਿਆ ਗਿਆ ਸੀ। ਇਸ ਦਿਨ ਨੂੰ ਪੂਰੀ ਦੁਨੀਆਂ ’ਚ ਇਸਾਈਆਂ ਲਈ ਦੁਖ ਦਾ ਦਿਨ ਮੰਨਿਆ ਜਾਂਦਾ ਹੈ। ਜਦਕਿ ਐਤਵਾਰ ਨੂੰ ਮਨਾਇਆ ਜਾਣ ਵਾਲਾ ਈਸਟਰ ਈਸਾ ਮਸੀਹ ਦੇ ਮੁੜ ਜਿਊਂਦਾ ਹੋਣ ਦੀ ਖ਼ੁਸ਼ੀ ’ਚ ਮਨਾਇਆ ਜਾਂਦਾ ਹੈ।
ਅਜਿਹੇ ’ਚ ਲੋਕਾਂ ਨੇ ਟਰੰਪ ਦੀ ਬੁਨਿਆਦੀ ਗਿਆਨ ਨਾ ਹੋਣ ਨੂੰ ਲੈ ਕੇ ਆਲੋਚਨਾ ਕੀਤੀ। ਟਰੰਪ ਦੇ ਇਕ ਫ਼ਾਲੋਅਰ ਨੇ ਲਿਖਿਆ, ‘‘ਇਹ ਇਕ ਹੋਰ ਸੱਚ ਹੈ ਕਿ ਤੁਸੀਂ ਈਸਾਈ ਧਰਮ ਬਾਰੇ ਕੁੱਝ ਨਹੀਂ ਜਾਣਦੇ।’’ ਟਵਿੱਟਰ ਦੇ ਇਕ ਹੋਰ ਪ੍ਰਯੋਗਕਰਤਾ ਨੇ ਲਿਖਿਆ ਕਿ ਇਹ ਇਸਾਈਆਂ ਲਈ ਮਹੱਤਵਪੂਰਨ ਦਿਨ ਹੈ। ਇਸ ਨੂੰ ਖ਼ੁਸ਼ੀ ਦਾ ਸ਼ੁਕਰਵਾਰ ਨਹੀਂ ਕਿਹਾ ਜਾਂਦਾ। ਰਾਸ਼ਟਰਪਤੀ ਨਹੀਂ ਜਾਣਦੇ ਕਿ ਗੁਡ ਫ਼ਰਾਈਡੇ ਵਾਲੇ ਦਿਨ ਕੀ ਹੋਇਆ ਸੀ।


ਹਾਲਾਂਕਿ ਵਾਇਟ ਹਾਊਸ ’ਚ ਕੋਰੋਨਾ ਵਾਇਰਸ ਸੰਕਟ ’ਤੇ ਅਪਣੀ ਰੋਜ਼ਾਨਾ ਪ੍ਰੈੱਸ ਕਾਨਫ਼ਰੰਸ ’ਚ ਟਰੰਪ ਨੇ ਕਿਹਾ, ‘‘ਸਾਰਿਆਂ ਦਾ ਬਹੁਤ ਧਨਵਾਦ ਅਤੇ ਨਮਸਕਾਰ। ਅੱਜ ਗੁਡ ਫ਼ਰਾਈਡੇ ਹੈ ਅਤੇ ਇਸ ਐਤਵਾਰ ਨੂੰ ਈਸਾਈ ਲੋਕ ਈਸਟਰ ਦੀ ਖ਼ੁਸ਼ੀ ਮਨਾਉਣਗੇ।’’     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement