ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ 'ਚ ਲੱਗੇ ਮਰਦ ਨਰਸ ਹਾਦਸੇ 'ਚ ਮੌਤ
Published : Apr 11, 2020, 10:38 pm IST
Updated : Apr 11, 2020, 10:38 pm IST
SHARE ARTICLE
corona
corona

ਮਰੀਜ਼ਾਂ ਦੀ ਦੇਖਭਾਲ ਦੇ ਬਾਅਦ ਮਿਲੀ ਪਹਿਲੀ ਤਨਖ਼ਾਹ ਲੈ ਕੇ ਅਪਣੀ ਮਾਤਾ ਨੂੰ ਜਾ ਰਿਹਾ ਸੀ ਮਿਲਣ


ਤ੍ਰਿਸ਼ੂਰ, 11 ਅਪ੍ਰੈਲ : ਕੋਵਿਡ 19 ਦੇ ਇਕ ਵੱਖਰੇ ਵਾਰਡ ਵਿਚ ਮਰੀਜਾਂ ਦੀ ਦੇਖਭਾਲ ਕਰਨ ਦੇ ਬਾਅਦ ਮਿਲੀ ਅਪਣੀ ਪਹਿਲੀ ਤਨਖ਼ਾਹ ਲੈ ਕੇ ਅਪਣੀ ਮਾਤਾ ਨੂੰ ਮਿਲਣ ਜਾ ਰਹੇ 23 ਸਾਲਾ ਮਰਦ ਨਰਸ ਦੀ ਸ਼ੁਕਰਵਾਰ ਨੂੰ ਇਥੇ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੇਅਨ ਨੇ ਸਨਿਚਰਵਾਰ ਨੂੰ ਅਪਣੇ ਫ਼ੇਸਬੁੱਕ ਪੇਜ 'ਤੇ ਨੌਜਵਾਨ ਨਰਸ ਨੂੰ ਸ਼ਰਧਾਂਜਲੀ ਦਿਤੀ।


ਨੇੜਲੇ ਕੁੰਨਮਕੁਲਮ 'ਚ ਤਾਲੁਕ ਹਸਪਤਾਲ ਦੇ ਵੱਖਰੇ ਵਾਰਡ 'ਚ ਦਿਨ ਅਤੇ ਰਾਤ ਸਖ਼ਤ ਮਿਹਨਤ ਕਰਨ ਦੇ ਬਾਅਦ ਨਰਸ ਆਸ਼ਿਫ਼ ਅਪਣੀ ਤਨਖ਼ਾਹ ਲੈ ਕੇ ਅਪਣੇ ਘਰ ਜਾ ਰਿਹਾ ਸੀ ਜਦ ਉਸਦੀ ਮੋਟਰਸਾਈਕਲ ਚੌਲਾਂ ਨਾਲ ਭਰੇ ਇਕ ਟਰੱਕ ਨਾਲ ਟਕਰਾ ਗਈ। ਆਸ਼ਿਫ਼ ਅਸਥਾਈ ਨਰਸ਼ ਸੀ ਅਤੇ ਉਸਨੇ ਮਾਰਚ ਤੋਂ ਅਪਣੀ ਨੌਕਰੀ ਸ਼ੁਰੂ ਕੀਤੀ ਸੀ।accidentaccident


ਹਸਪਤਾਲ ਅਧਿਕਾਰੀਆਂ ਨੇ ਉਸ ਨੂੰ ਉਤਸੁਕ ਨੌਜਵਾਨ ਦੇ ਤੌਰ 'ਤੇ ਯਾਦ ਕੀਤਾ ਜੋ ਕੋਵਿਡ 19 ਦੇ ਮਰੀਜਾਂ ਦੀ ਮਦਦ ਕਰਨਾ ਚਾਹੁੰਦਾ ਸੀ ਉਹ ਵੀ ਅਜਿਹੇ ਸਮੇਂ ਜਦੋਂ ਹਰ ਕਈ ਲੋਕ ਅਜਿਹਾ ਕਰਨ ਤੋਂ ਭੱਜਦੇ ਰਹੇ ਹਨ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement