ਵੋਟ ਪਾਉਣ ਪਹੁੰਚੀ ਔਰਤ ਨੂੰ ਮਿਲਿਆ ਜਵਾਬ, ‘ਮੈਡਮ ਤੁਸੀਂ ਤਾਂ ਮਰ ਚੁੱਕੇ ਹੋ’
Published : Apr 11, 2019, 4:01 pm IST
Updated : Apr 11, 2019, 4:01 pm IST
SHARE ARTICLE
Lok Sabha Election 2019
Lok Sabha Election 2019

ਕਈ ਥਾਵਾਂ ’ਤੇ ਈਵੀਐੱਮ ਵਿਚ ਖ਼ਰਾਬੀ ਤਾਂ ਕਈ ਥਾਵਾਂ ’ਤੇ ਮਤਦਾਤਾਵਾਂ ਦੇ ਨਾਮ ਵੋਟਰ ਸੂਚੀ ਵਿਚੋਂ ਗਾਇਬ ਹੋਣ ਦੀ ਗੱਲ ਆਈ ਸਾਹਮਣੇ

ਗਾਜ਼ੀਆਬਾਦ: ਲੋਕਸਭਾ ਚੋਣਾਂ ਦਾ ਮਾਹੌਲ ਸਿਰਜ ਚੁੱਕਾ ਹੈ ਤੇ ਪਹਿਲੇ ਪੜਾਅ ਦਾ ਮਤਦਾਨ ਜਾਰੀ ਹੈ। ਇਸ ਦੌਰਾਨ ਕਈ ਥਾਵਾਂ ’ਤੇ ਈਵੀਐੱਮ ਵਿਚ ਖ਼ਰਾਬੀ ਤਾਂ ਕਈ ਥਾਵਾਂ ’ਤੇ ਮਤਦਾਤਾਵਾਂ ਦੇ ਨਾਮ ਵੋਟਰ ਸੂਚੀ ਵਿਚੋਂ ਗਾਇਬ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਤਰ ਪ੍ਰਦੇਸ਼ ਦੇ ਗਾਜ਼ੀਆਬਾਦ ਲੋਕਸਭਾ ਸੀਟ ਦੇ ਅਧੀਨ ਆਉਣ ਵਾਲੇ ਕੈਲਾ ਭੱਟਾ ਇਲਾਕੇ ਦੇ ਬੂਥ ਨੰਬਰ 267 ’ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

Lok Sabha Election 2019Lok Sabha Election 2019

ਇਥੇ ਵੀਰਵਾਰ ਨੂੰ ਦੁਪਹਿਰ ਨੂੰ ਮਤਦਾਨ ਕਰਨ ਪਹੁੰਚੀ ਰਿਹਾਨਾ ਨਾਮ ਦੀ ਔਰਤ ਨੂੰ ਵੋਟ ਨਹੀਂ ਪਾਉਣ ਦਿਤੀ ਗਈ। ਬੂਥ 'ਤੇ ਬੈਠੇ ਕਰਮਚਾਰੀਆਂ ਨੇ ਰਿਹਾਨਾ ਨੂੰ ਜਾਣਕਾਰੀ ਦਿਤੀ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ 'ਚ ਨਹੀਂ ਹੈ। ਅਜਿਹੇ 'ਚ ਰਿਹਾਨਾ ਨੇ ਸਵਾਲ ਕੀਤਾ ਕਿ ਉਨ੍ਹਾਂ ਦਾ ਨਾਮ ਵੋਟਰ ਸੂਚੀ ਵਿਚੋਂ ਕਿਵੇਂ ਕੱਟਿਆ ਗਿਆ? ਇਸ ਦੇ ਜਵਾਬ 'ਚ ਉਨ੍ਹਾਂ ਦੱਸਿਆ ਕਿ ਵੋਟਰ ਦੀ ਮੌਤ ਹੋ ਚੁੱਕੀ ਹੈ, ਇਹ ਸੁਣ ਕੇ ਰਿਹਾਨਾ ਖ਼ੁਦ ਹੈਰਾਨ ਹੋ ਗਈ।

Lok Sabha Election 2019Lok Sabha Election 2019

ਗਾਜ਼ੀਆਬਾਦ ਹੀ ਨਹੀਂ ਦਿੱਲੀ ਗੌਤਮਬੁੱਧਨਗਰ ਸੰਸਦੀ ਖੇਤਰ 'ਚ ਵੀ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਗਾਜ਼ੀਆਬਾਦ ਤੋਂ ਜ਼ਿਆਦਾ ਵੋਟਿੰਗ ਮਸ਼ੀਨਾਂ 'ਚ ਖ਼ਰਾਬੀ ਦੀ ਸ਼ਿਕਾਇਤ ਗੌਤਮਬੁੱਧਨਗਰ 'ਚੋਂ ਆਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement