90 ਦਹਾਕੇ ਦੇ ਮਸ਼ਹੂਰ ਵਿਲਨ ਮਹੇਸ਼ ਆਨੰਦ ਨੇ ਦੁਨੀਆਂ ਨੂੰ ਕਿਹਾ ਅਲਵਿਦਾ
Published : Feb 11, 2019, 3:04 pm IST
Updated : Feb 11, 2019, 3:04 pm IST
SHARE ARTICLE
Late. Mahesh Anand
Late. Mahesh Anand

ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ.....

ਮੁੰਬਈ : ਬਾਲੀਵੁਡ ਇੰਡਸਟਰੀ ਤੋਂ ਇਕ ਤੋਂ ਬਾਅਦ ਇਕ ਦੁਖਦ ਖ਼ਬਰ ਸਾਹਮਣੇ ਆ ਰਹੀ ਹੈ।  ਹੁਣ ਬਾਲੀਵੁਡ 'ਚ ਮਸ਼ਹੂਰ ਵਿਲਨ ਮਹੇਸ਼ ਆਨੰਦ ਦਾ ਦੇਹਾਂਤ ਦੀ ਖ਼ਬਰ ਸਾਹਮਣੇ ਆਈ ਹੈ। ਉਹ ਅਪਣੇ ਘਰ 'ਚ ਮ੍ਰਿਤਕ ਪਾਏ ਗਏ। ਸ਼ਨੀਵਾਰ ਨੂੰ ਉਨ੍ਹਾਂ ਨੇ ਅਪਣੇ ਯਾਰੀ ਰੋਡ ਸਥਿਤ ਘਰ 'ਚ ਆਖ਼ਰੀ ਸਾਂਹ ਲਏ ਅਤੇ ਉਹ 57 ਸਾਲ ਦੇ ਸਨ। ਮਹੇਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਭੇਜਿਆ ਗਿਆ। ਹਾਲ ਹੀ 'ਚ ਉਨ੍ਹਾਂ ਨੇ ਗੋਵੀਂਦਾ ਦੀ ਫਿਲਮ ਰੰਗੀਲਾ ਰਾਜਾ ਤੋਂ ਕਮਬੈਕ ਕੀਤਾ ਸੀ। ਜਾਣਕਾਰੀ ਮੁਤਾਬਕ ਮਹੇਸ਼ ਆਨੰਦ ਮੁੰਬਈ ਦੇ ਵਰਸੋਵਾ 'ਚ ਇਕੱਲੇ ਰਹਿੰਦੇ ਸਨ।

Mahesh AnandMahesh Anandਜਦੋਂ ਇਕ ਨਿਊਜ ਪੋਰਟਲ ਨੇ ਮਹੇਸ਼ ਆਨੰਦ ਦੀ ਪਹਿਲੀ ਪਤਨੀ ਤੋਂ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦਸਿਆ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਸਾਲ 2002 ਤੋਂ ਬਾਅਦ ਸਾਡੇ 'ਚ ਕਿਸੇ ਤਰ੍ਹਾਂ ਦੀ ਗੱਲਬਾਤ ਨਹੀਂ ਹੈ। ਜ਼ਿਕਰਯੋਗ ਹੈ ਕਿ ਮਹੇਸ਼ ਆਨੰਦ ਨੇ ਸ਼ਹਿਨਸ਼ਾਹ, ਮਜਬੂਰ, ਸਵਰਗ, ਥਾਣੇਦਾਰ, ਵਿਸ਼ਵਆਤਮਾ, ਗੁੰਮਰਾਹ, ਖੁਦਦਾਰ, ਬੇਤਾਜ ਬਾਦਸ਼ਾਹ, ਜੇਤੂ ਅਤੇ ਕੁਰੂਕਸ਼ੇਤਰ ਵਰਗੀਆਂ ਹਿੱਟ ਫਿਲਮਾਂ 'ਚ ਚੰਗੀ ਅਦਾਕਾਰੀ ਤੋਂ ਪਹਿਚਾਣ ਬਣਾਈ ਸੀ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement