ਭਾਰਤ ਵਿਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਮੱਝ ਹੈ 'ਰੇਸ਼ਮਾ', ਇਕ ਦਿਨ ਵਿਚ 33.8 ਲੀਟਰ ਦੁੱਧ ਦੇ ਕੇ ਬਣਾਇਆ ਰਿਕਾਰਡ
Published : Jan 11, 2023, 5:15 pm IST
Updated : Jan 11, 2023, 5:15 pm IST
SHARE ARTICLE
photo
photo

ਮੁਰਾਹ ਨਸਲ ਦੀ ਮੱਝ ਨੇ 33.8 ਲੀਟਰ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਹੁਣ ਪੂਰੇ ਭਾਰਤ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੀ ਮੱਝ ਬਣ ਗਈ ਹੈ।

 

ਕੈਥਲ: ਹਰਿਆਣਾ ਦੇ ਕੈਥਲ ਦੇ ਪਿੰਡ ਬੁੱਢਾ ਖੇੜਾ ਦੀ 'ਰੇਸ਼ਮਾ' ਬਹੁਤ ਖਾਸ ਹੈ। ਅਜਿਹਾ ਇਸ ਲਈ ਕਿਉਂਕਿ ਇਸ ਮੱਝ ਦਾ ਸਭ ਤੋਂ ਵੱਧ ਦੁੱਧ ਦੇਣ ਦਾ ਰਾਸ਼ਟਰੀ ਰਿਕਾਰਡ ਹੈ। ਰੇਸ਼ਮਾ ਨੂੰ ਸਰਕਾਰ ਤੋਂ ਭਾਰਤ ਦੀ ਸਭ ਤੋਂ ਵੱਧ ਦੁੱਧ ਦੇਣ ਵਾਲੀ ਮੱਝ ਦਾ ਸਰਟੀਫਿਕੇਟ ਵੀ ਮਿਲ ਚੁੱਕਾ ਹੈ।

ਪਿੰਡ ਬੁੱਢਾ ਖੇੜਾ ਨੂੰ ਸੁਲਤਾਨ ਝੋਟੇ ਨੇ ਪੂਰੇ ਭਾਰਤ ਵਿਚ ਮਸ਼ਹੂਰ ਕੀਤਾ ਸੀ। ਹੁਣ ਸੁਲਤਾਨ ਨਹੀਂ ਰਿਹਾ ਪਰ ਉਸ ਦੇ ਮਾਲਕ ਨੂੰ ਹੁਣ ਆਪਣੀ ਮੱਝ ‘ਰੇਸ਼ਮਾ’ ਤੋਂ ਨਵੀਂ ਪਛਾਣ ਮਿਲੀ ਹੈ। ਦਰਅਸਲ ਮੁਰਾਹ ਨਸਲ ਦੀ ਮੱਝ ਨੇ 33.8 ਲੀਟਰ ਦੁੱਧ ਦੇ ਕੇ ਰਾਸ਼ਟਰੀ ਰਿਕਾਰਡ ਬਣਾਇਆ ਹੈ। ਉਹ ਹੁਣ ਪੂਰੇ ਭਾਰਤ ਵਿਚ ਸਭ ਤੋਂ ਵੱਧ ਦੁੱਧ ਪੈਦਾ ਕਰਨ ਵਾਲੀ ਮੱਝ ਬਣ ਗਈ ਹੈ।

ਇਸ ਦੇ ਮਾਲਕ ਦਾ ਕਹਿਣਾ ਹੈ ਕਿ ਜਦੋਂ ਰੇਸ਼ਮਾ ਨੇ ਪਹਿਲੀ ਵਾਰ ਸੂਈ ਸੀ ਤਾਂ ਉਸ ਨੇ 19-20 ਲੀਟਰ ਦੁੱਧ ਦਿੱਤਾ ਸੀ। ਜਦੋਂ ਉਹ ਦੂਜੀ ਵਾਰ ਸੂਈ ਤਾਂ ਉਸ ਨੇ 30 ਲੀਟਰ ਦੁੱਧ ਦਿੱਤਾ। ਜਦੋਂ ਰੇਸ਼ਮਾ ਤੀਜੀ ਵਾਰ ਮਾਂ ਬਣੀ ਤਾਂ ਉਸ ਨੇ 33.8 ਲੀਟਰ ਦੁੱਧ ਦੇ ਕੇ ਨਵਾਂ ਰਿਕਾਰਡ ਕਾਇਮ ਕੀਤਾ।

ਜਾਣਕਾਰੀ ਮੁਤਾਬਕ ਰੇਸ਼ਮਾ ਨੂੰ 33.8 ਲੀਟਰ ਦੁੱਧ ਦੇਣ ਦਾ ਰਿਕਾਰਡ ਬਣਾਉਣ ਲਈ ਨੈਸ਼ਨਲ ਡੇਅਰੀ ਵਿਕਾਸ ਬੋਰਡ (ਐੱਨ.ਡੀ.ਡੀ.ਬੀ.) ਤੋਂ ਸਰਟੀਫਿਕੇਟ ਵੀ ਮਿਲਿਆ ਹੈ। ਇਸ ਦੇ ਦੁੱਧ ਦੀ ਫੈਟ ਦੀ ਗੁਣਵੱਤਾ 10 ਵਿੱਚੋਂ 9.31 ਦੱਸੀ ਜਾਂਦੀ ਹੈ।

ਰੇਸ਼ਮਾ ਦੇ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਬਹੁਤੇ ਪਸ਼ੂ ਨਹੀਂ ਹਨ। ਉਹ ਆਪਣੀਆਂ ਮੱਝਾਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੇ ਹਨ। ਉਸ ਦਾ ਕਹਿਣਾ ਹੈ ਕਿ ਰੇਸ਼ਮਾ ਨੂੰ ਰੋਜ਼ਾਨਾ 20 ਕਿਲੋ ਪਸ਼ੂ ਚਾਰਾ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਉਸ ਦੀ ਖੁਰਾਕ ਵਿੱਚ ਚੰਗੀ ਮਾਤਰਾ ਵਿੱਚ ਹਰਾ ਚਾਰਾ ਵੀ ਸ਼ਾਮਲ ਹੁੰਦਾ ਹੈ।

ਕਿਹਾ ਜਾਂਦਾ ਹੈ ਕਿ ਰੇਸ਼ਮਾ ਦਾ ਦੁੱਧ ਕੱਢਣ ਲਈ ਦੋ ਵਿਅਕਤੀਆਂ ਦੀ ਲੋੜ ਹੁੰਦੀ ਹੈ। ਡੇਅਰੀ ਫਾਰਮਿੰਗ ਐਸੋਸੀਏਸ਼ਨ ਵੱਲੋਂ ਕਰਵਾਏ ਪਸ਼ੂ ਮੇਲੇ ਵਿੱਚ ਵੀ ਉਸ ਨੂੰ ਪਹਿਲਾ ਇਨਾਮ ਮਿਲਿਆ ਹੈ। ਮੱਝਾਂ ਦੇ ਮਾਲਕਾਂ ਦਾ ਕਹਿਣਾ ਹੈ ਕਿ ਰੇਸ਼ਮਾ ਦਾ ਰਿਕਾਰਡ ਅਜੇ ਤੱਕ ਨਹੀਂ ਟੁੱਟਿਆ ਹੈ। ਉਸ ਨੇ ਇਸ ਨੂੰ ਕਰੀਬ 1.40 ਲੱਖ 'ਚ ਖਰੀਦਿਆ ਸੀ। ਉਹ ਇਸ ਨੂੰ ਆਪਣੇ ਬੱਚੇ ਵਾਂਗ ਸੰਭਾਲਦੇ ਹਨ। ਇਸ ਦੀ ਖੁਰਾਕ 'ਤੇ ਵੀ ਬਹੁਤ ਧਿਆਨ ਦਿੱਤਾ ਜਾਂਦਾ ਹੈ।


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement