2022 ’ਚ ਦਿੱਲੀ ਰਿਹਾ ਭਾਰਤ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ 

By : KOMALJEET

Published : Jan 11, 2023, 10:06 am IST
Updated : Jan 11, 2023, 10:06 am IST
SHARE ARTICLE
Representational Image
Representational Image

ਸੁਰੱਖਿਅਤ ਪੱਧਰ ਦੇ ਦੋ ਗੁਣਾ ਤੋਂ ਵੀ ਵੱਧ ਰਹੀ ਪੀਮੈੱਅ 2.5 ਪਦੂਸ਼ਕਾਂ ਦੀ ਮਾਤਰਾ

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਰਿਪੋਰਟ ਵਿਚ ਹੋਇਆ ਖ਼ੁਲਾਸਾ 
ਨਵੀਂ ਦਿੱਲੀ :
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਦਿੱਲੀ 2022 ਵਿਚ ਭਾਰਤ ਵਿਚ ਸਭ ਤੋਂ ਵਧ ਪ੍ਰਦੂਸ਼ਿਤ ਸ਼ਹਿਰ ਰਿਹਾ ਅਤੇ ਇਸ ਸਮੇਂ ਦੌਰਾਨ ਪੀਐਮ 2.5 ਦੀ ਮਾਤਰਾ ਸੁਰੱਖਿਅਤ ਪੱਧਰ ਤੋਂ ਦੁਗਣੀ ਤੋਂ ਵਧ ਰਹੀ ਅਤੇ ਪੀਐਮ 10 ਦੀ ਇਕਾਗਰਤਾ ਨਾਲ ਸ਼ਹਿਰ ਤੀਜੇ ਨੰਬਰ ’ਤੇ ਰਿਹਾ। ਐਨਸੀਏਪੀ ਟ੍ਰੈਕਰ ਦੀ ਰਿਪੋਰਟ ਅਨੁਸਾਰ ਦਿੱਲੀ ਵਿਚ ਪੀਐਮ 2.5 ਦਾ ਪ੍ਰਦੂਸ਼ਣ ਪਿਛਲੇ ਪੰਜ ਸਾਲਾਂ ’ਚ ਲਗਭਗ 7 ਫ਼ੀ ਸਦੀ ਘਟਿਆ ਹੈ ਅਤੇ 2019 ਦੇ 108 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਤੋਂ ਘੱਟ ਕੇ ਇਹ 2022 ਵਿਚ 99.71 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਹਿ ਗਿਆ ਹੈ।

ਐਨਸੀਏਪੀ ਟ੍ਰੈਕਰ ਨਿਊਜ ਪੋਰਟਲ ‘ਕਾਰਬਨ ਕਾਪੀ’ ਅਤੇ ਮਹਾਰਾਸ਼ਟਰ-ਅਧਾਰਤ ਸਟਾਰਟ-ਅੱਪ ‘ਰੇਸਪਾਇਰ ਲਿਵਿੰਗ ਸਾਇੰਸਿਜ’ ਦਾ ਇਕ ਸਾਂਝਾ ਪ੍ਰਾਜੈਕਟ ਹੈ ਅਤੇ ਇਸ ਨੂੰ ਵਿਸ਼ੇਸ਼ ਤੌਰ ’ਤੇ ਸਾਫ ਹਵਾ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਭਾਰਤ ਦੀ ਤਰੱਕੀ ’ਤੇ ਨਜ਼ਰ ਰੱਖਣ ਲਈ ਵਿਕਸਿਤ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ 10 ਜਨਵਰੀ 2019 ਨੂੰ ‘ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ’ ਸ਼ੁਰੂ ਕੀਤਾ ਸੀ, ਜਿਸ ਦਾ ਟੀਚਾ 2017 ਨੂੰ ਆਧਾਰ ਸਾਲ ਮੰਨਦੇ ਹੋਏ 2024 ਤਕ 102 ਸ਼ਹਿਰਾਂ ਵਿਚ ਪੀਐਮ 2.5 ਅਤੇ ਪੀਐਮ 10 ਪ੍ਰਦੂਸ਼ਕਾਂ ਦੀ ਮਾਤਰਾ ਨੂੰ 20 ਤੋਂ 30 ਫ਼ੀ ਸਦੀ ਤਕ ਘੱਟ ਕਰਨਾ ਹੈ।

ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਹੁਣ ਤਕ ਇਸ ਸੂਚੀ ਵਿਚ ਕੱੁਝ ਨਵੇਂ ਸ਼ਹਿਰਾਂ ਦੇ ਨਾਮ ਜੋੜੇ ਗਏ ਹਨ, ਜਦੋਂ ਕਿ ਕੁੱਝ ਦੇ ਨਾਮ ਹਟਾਏ ਵੀ ਗਏ ਹਨ। ਫਿਲਹਾਲ ਦੇਸ਼ ’ਚ 131 ਅਜਿਹੇ ਸ਼ਹਿਰ ਹਨ, ਜੋ ਰਾਸ਼ਟਰੀ ਹਵਾ ਗੁਣਵੱਤਾ ਨਿਗਰਾਨੀ ਪ੍ਰੋਗਰਾਮ ਦੇ ਅਧੀਨ ਖਰੇ ਨਹੀਂ ਉਤਰਦੇ ਹਨ। ਸਰਕਾਰ ਨੇ ਸਤੰਬਰ 2022 ’ਚ ਹਵਾ ਗੁਣਵੱਤਾ ਨੂੰ ਲੈ ਕੇ ਨਵਾਂ ਟੀਚਾ ਤੈਅ ਕੀਤਾ, ਜਿਸ ਅਨੁਸਾਰ 2026 ਤਕ ਪ੍ਰਦੂਸ਼ਕਾਂ ਨੂੰ 40 ਫ਼ੀ ਸਦੀ ਤਕ ਘੱਟ ਕੀਤਾ ਜਾਣਾ ਹੈ।

ਸੀਪੀਸੀਬੀ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਪੀਐਮ 2.5 ਦੇ ਪੱਧਰ ਦੇ ਆਧਾਰ ’ਤੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਦਿੱਲੀ (97.71 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ), ਹਰਿਆਣਾ ਦਾ ਫਰੀਦਾਬਾਦ (95.64 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਅਤੇ ਉੱਤਰ ਪ੍ਰਦੇਸ਼ ਦਾ ਗਾਜ਼ੀਆਬਾਦ (91.25 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ) ਤੀਜੇ ਨੰਬਰ ’ਤੇ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement