ਜਿਸ ਨੇ ਮੂੰਹ ਸੁੰਘਣਾ ਹੈ ਹੁਣੇ ਆ ਜਾਵੋ : ਭਗਵੰਤ ਮਾਨ
Published : Dec 10, 2019, 2:05 pm IST
Updated : Dec 10, 2019, 2:05 pm IST
SHARE ARTICLE
File Photo
File Photo

ਨਾਗਰਿਕਤਾ ਸੋਧ ਬਿਲ ਦਾ ਕੀਤਾ ਵਿਰੋਧ

ਨਵੀਂ ਦਿੱਲੀ : ਲੋਕਸਭਾ ਵਿਚ ਨਾਗਰਿਕਤਾ ਸੋਧ ਬਿਲ ਪਾਸ ਕੀਤਾ ਜਾ ਚੁੱਕਿਆ ਹੈ। ਇਸ ਬਿਲ 'ਤੇ ਕਾਫ਼ੀ ਚਰਚਾ ਹੋਈ। ਚਰਚਾ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਇਸ ਬਿਲ ਦੇ ਵਿਰੋਧ ਕੀਤਾ ਅਤੇ ਨਾਲ ਹੀ ਕਿਹਾ ਕਿ ਭਾਜਪਾ ਦੇ ਜਿਸ ਮੈਂਬਰ ਨੂੰ ਮੇਰਾ ਮੂੰਹ ਸੁੰਘਣਾ ਹੈ ਉਹ ਆ ਕੇ ਸੁੰਘ ਸਕਦਾ ਹੈ।

file photofile photo

ਦਰਅਸਲ ਭਗਵੰਤ ਮਾਨ 'ਤੇ ਕਈਂ ਵਾਰ ਅਜਿਹੇ ਇਲਜ਼ਾਮ ਲੱਗ ਚੁੱਕੇ ਹਨ ਕਿ ਉਹ ਨਸ਼ੇ ਦੀ ਹਾਲਤ ਵਿਚ ਸੰਸਦ 'ਚ ਆਉਂਦੇ  ਹਨ। ਉੱਥੇ ਹੀ ਨਾਗਰਿਕਤਾ ਸੋਧ ਬਿਲ 'ਤੇ ਆਪਣੀ ਗੱਲ ਨੂੰ ਸ਼ੁਰੂ ਕਰਦੇ ਹੋਏ ਲੋਕਸਭਾ ਵਿਚ ਭਗਵੰਤ ਮਾਨ ਨੇ ਤੰਜ ਕਸਦੇ ਹੋਏ ਕਿਹਾ ''ਸੱਭ ਤੋਂ ਪਹਿਲਾਂ ਮੈ ਆਪਣੇ ਭਾਜਪਾ ਦੇ ਮਿੱਤਰਾਂ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈ ਬੋਲਣਾ ਸ਼ੁਰੂ ਕਰ ਰਿਹਾ ਹਾਂ। ਜਿਸ ਨੂੰ ਮੇਰਾ ਮੂੰਹ ਸੁੰਘਣਾ ਹੈ ਉਹ ਹੁਣੇ ਆ ਜਾਵੇ। ਫਿਰ ਚਰਚਾ ਵਿਚ ਡਿਸਟਰਬ ਹੁੰਦਾ ਹੈ। ਜਦੋਂ ਵੀ ਮੈ ਸੱਚ ਬੋਲਦਾ ਹਾਂ ਤਾਂ ਤੁਹਾਨੂੰ ਸ਼ੱਕ ਹੁੰਦਾ ਹੈ''।

file photofile photo

ਨਾਗਰਿਕਤਾ ਸੋਧ ਬਿਲ ਦਾ ਵਿਰੋਧ ਕਰਦੇ ਹੋਏ ਭਗਵੰਤ ਮਾਨ ਨੇ ਕਿਹਾ ''ਇਸ ਬਿਲ ਦੇ ਜਰੀਏ ਸੰਵਿਧਾਨ ਦਾ ਕਤਲ ਹੋ ਰਿਹਾ ਹੈ। ਅਜ਼ਾਦੀ ਤੋਂ ਬਾਅਦ ਕਿਸੇ ਨੂੰ ਵੀ ਧਰਮ ਦੇ ਨਾਮ ਟਤੇ ਨਾਗਰਿਕਤਾ ਨਹੀਂ ਮਿਲੀ।ਜੇਕਰ ਗੈਰ-ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਲੋਕਾਂ ਦੀ ਪਹਿਚਾਣ ਕਰ ਲਈ ਜਾਵੇ ਤਾਂ ਉਨ੍ਹਾਂ ਦਾ ਕੀ ਕਰੋਗੇ ? ਕਿੱਥੇ ਲੈ ਜਾਵੋਗੇ ਇਨ੍ਹਾਂ ਨੂੰ ? ਕੀ ਉਨ੍ਹਾਂ ਦੇ ਲਈ ਸ਼ਰਨਾਰਥੀ ਕੈਂਪ ਬਣਾਉਗੇ ? ਜੇਕਰ ਸ਼ਰਨਾਰਥੀ ਕੈਂਪ ਬਣਾਉਗੇ ਤਾਂ ਬਿਜਲੀ-ਪਾਣੀ ਸੱਭ ਦੇਣਾ ਪਵੇਗਾ। ਇਹ ਬਿਲ ਸਾਨੂੰ ਕਿੱਥੇ ਲੈ ਕੇ ਜਾ ਰਿਹਾ ਹੈ''।

file photofile photo

ਦੱਸ ਦਈਏ ਕਿ ਨਾਗਰਿਕਤਾਂ ਸੋਧ ਬਿਲ ਲਕਸਭਾ ਵਿਚ ਪਾਸ ਹੋ ਗਿਆ ਹੈ। ਇਸ ਬਿਲ ਦੇ ਪੱਖ ਵਿਚ 311 ਵੋਟਾਂ ਪਈਆਂ ਅਤੇ ਵਿਰੋਧ ਵਿਚ 80 ਵੋਟ ਪਏ।  

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement