Manish Sisodia: ਸਿਸੋਦੀਆ ਨੇ ਪਤਨੀ ਨਾਲ ਚਾਹ ਪੀਂਦਿਆਂ ਸਾਂਝੀ ਕੀਤੀ ਸੈਲਫੀ: ਲਿਖਿਆ- ਆਜ਼ਾਦੀ ਦੀ ਸਵੇਰ ਦੀ ਪਹਿਲੀ ਚਾਹ...17 ਮਹੀਨਿਆਂ ਬਾਅਦ!
Published : Aug 10, 2024, 10:18 am IST
Updated : Aug 10, 2024, 10:18 am IST
SHARE ARTICLE
Sisodia shared a selfie with his wife drinking tea
Sisodia shared a selfie with his wife drinking tea

Manish Sisodia: ਉਹ ਆਜ਼ਾਦੀ ਜੋ ਸੰਵਿਧਾਨ ਨੇ ਸਾਡੇ ਸਾਰੇ ਭਾਰਤੀਆਂ ਨੂੰ ਜੀਵਨ ਦੇ ਅਧਿਕਾਰ ਦੀ ਗਰੰਟੀ ਵਜੋਂ ਦਿੱਤੀ ਹੈ

 

Manish Sisodia: ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਸਵੇਰੇ ਆਪਣੀ ਪਤਨੀ ਨਾਲ ਚਾਹ ਪੀਂਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਸੈਲਫੀ ਸਾਂਝੀ ਕੀਤੀ। ਉਸ ਨੇ X 'ਤੇ ਲਿਖਿਆ - ਆਜ਼ਾਦੀ ਦੀ ਸਵੇਰ ਦੀ ਪਹਿਲੀ ਚਾਹ... 17 ਮਹੀਨਿਆਂ ਬਾਅਦ। ਉਹ ਆਜ਼ਾਦੀ ਜੋ ਸੰਵਿਧਾਨ ਨੇ ਸਾਡੇ ਸਾਰੇ ਭਾਰਤੀਆਂ ਨੂੰ ਜੀਵਨ ਦੇ ਅਧਿਕਾਰ ਦੀ ਗਰੰਟੀ ਵਜੋਂ ਦਿੱਤੀ ਹੈ। ਉਹ ਆਜ਼ਾਦੀ ਜੋ ਪ੍ਰਮਾਤਮਾ ਨੇ ਸਾਨੂੰ ਸਾਰਿਆਂ ਨਾਲ ਖੁੱਲ੍ਹੀ ਹਵਾ ਵਿੱਚ ਸਾਹ ਲੈਣ ਲਈ ਦਿੱਤੀ ਹੈ।

ਦਰਅਸਲ, ਸਿਸੋਦੀਆ ਨੂੰ ਦਿੱਲੀ ਸ਼ਰਾਬ ਨੀਤੀ ਘੁਟਾਲੇ ਨਾਲ ਸਬੰਧਤ ਸੀਬੀਆਈ ਅਤੇ ਈਡੀ ਮਾਮਲਿਆਂ ਵਿੱਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਉਹ 17 ਮਹੀਨਿਆਂ ਬਾਅਦ ਸ਼ਾਮ 7 ਵਜੇ ਦੇ ਕਰੀਬ ਜੇਲ੍ਹ ਤੋਂ ਬਾਹਰ ਆਏ ਸੀ। ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਮੈਨੂੰ ਸੰਵਿਧਾਨ ਅਤੇ ਲੋਕਤੰਤਰ ਦੀ ਤਾਕਤ ਨਾਲ ਜ਼ਮਾਨਤ ਮਿਲੀ ਹੈ। ਇਹ ਸ਼ਕਤੀ ਅਰਵਿੰਦ ਕੇਜਰੀਵਾਲ ਨੂੰ ਵੀ ਜੇਲ੍ਹ ਤੋਂ ਰਿਹਾਅ ਕਰਵਾ ਦੇਵੇਗੀ।

ਆਪ ਨੇ ਕਿਹਾ ਕਿ ਸਿਸੋਦੀਆ ਅੱਜ ਸਵੇਰੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਇਸ ਤੋਂ ਬਾਅਦ ਉਹ ਹਨੂੰਮਾਨ ਮੰਦਰ ਜਾ ਕੇ ਪੂਜਾ ਕਰਨਗੇ। ਕਰੀਬ 10 ਵਜੇ ਉਹ ‘ਆਪ’ ਦਫ਼ਤਰ ਜਾਣਗੇ, ਆਗੂਆਂ ਨਾਲ ਮੁਲਾਕਾਤ ਕਰਨਗੇ ਅਤੇ ਵਰਕਰਾਂ ਨੂੰ ਸੰਬੋਧਨ ਕਰਨਗੇ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement