ਹਰਿਆਣਾ 'ਚ ਟਰੱਕ ਤੇ ਕਾਰ ਦੀ ਆਪਸ ਵਿਚ ਹੋਈ ਭਿਆਨਕ ਟੱਕਰ, 3 ਦੀ ਮੌਤ

By : GAGANDEEP

Published : Aug 10, 2023, 11:32 am IST
Updated : Aug 10, 2023, 11:32 am IST
SHARE ARTICLE
PHOTO
PHOTO

2 ਗੰਭੀਰ ਜ਼ਖ਼ਮੀ, ਟਰੱਕ ਡਰਾਈਵਰ ਮੌਕੇ ਤੋਂ ਹੋਇਆ ਫਰਾਰ

 

ਝੱਜਰ: ਹਰਿਆਣਾ ਦੇ ਝੱਜਰ ਦੇ ਕੇਐਮਪੀ 'ਤੇ ਅੱਜ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇਥੇ ਟਰੱਕ-ਕਾਰ ਦੀ ਆਪਸ ਵਿਚ ਭਿਆਨਕ ਟੱਕਰ ਹੋ ਗਈ। ਹਾਦਸੇ ਵਿਤ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਗੁਜਰਾਤ ਨੰਬਰ ਕਾਰ 'ਚ ਸਵਾਰ 3 ਲੋਕਾਂ ਦੀ ਇਸ ਹਾਦਸੇ 'ਚ ਮੌਤ ਹੋ ਗਈ ਜਦਕਿ 2 ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਟਰੱਕ ਚਾਲਕ ਉਥੋਂ ਫਰਾਰ ਹੋ ਗਿਆ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ: ਟਮਾਟਰ ਤੋਂ ਬਾਅਦ ਪਿਆਜ ਵਿਗਾੜੇਗਾ ਬਜਟ! ਸਪਲਾਈ ਵਿਚ ਕਮੀ ਕਾਰਨ ਵਧੀ ਚਿੰਤਾ 

ਪੁਲਿਸ ਅਨੁਸਾਰ ਇਹ ਘਟਨਾ ਪਿੰਡ ਬਾਦਲੀ ਅਤੇ ਬੁਪਾਨੀਆ ਦੇ ਵਿਚਕਾਰ ਕੇਐਮਪੀ 'ਤੇ ਸਵੇਰੇ 5.30 ਵਜੇ ਦੇ ਕਰੀਬ ਵਾਪਰੀ। ਉੱਥੋਂ ਲੰਘ ਰਹੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿਤੀ। ਜਿਸ ਤੋਂ ਬਾਅਦ ਡੀਐਸਪੀ ਅਰਵਿੰਦ ਦਹੀਆ ਅਤੇ ਸਥਾਨਕ ਪੁਲਿਸ ਉਥੇ ਪਹੁੰਚ ਗਈ।

ਇਹ ਵੀ ਪੜ੍ਹੋ: ਗੋਆ ਦੇ ਡੀਆਈਜੀ ਨੇ ਕੀਤੀ ਬਦਸਲੂਕੀ, ਸ਼ਰਾਬ ਦੇ ਨਸ਼ੇ ਵਿਚ ਕੁੜੀ ਨੂੰ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ 

ਡੀਐਸਪੀ ਅਰਵਿੰਦ ਦਹੀਆ ਨੇ ਦਸਿਆ ਕਿ ਕਾਰ ਗੁਜਰਾਤ ਨੰਬਰ ਦੀ ਹੈ। ਹਾਦਸੇ 'ਚ ਕਾਰ 'ਚ ਸਵਾਰ ਲੋਕਾਂ ਦਾ ਹੀ ਨੁਕਸਾਨ ਹੋਇਆ ਹੈ। ਦੋ ਜ਼ਖ਼ਮੀਆਂ ਨੂੰ ਇਲਾਜ ਲਈ ਬਹਾਦਰਗੜ੍ਹ ਦੇ ਸਿਵਲ ਹਸਪਤਾਲ ਭੇਜਿਆ ਗਿਆ ਹੈ। ਮ੍ਰਿਤਕਾਂ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਜ਼ਖ਼ਮੀਆਂ ਦੀ ਹਾਲਤ 'ਚ ਸੁਧਾਰ ਹੋਣ ਤੋਂ ਬਾਅਦ ਹੀ ਮ੍ਰਿਤਕਾ ਬਾਰੇ ਪਤਾ ਲੱਗ ਸਕੇਗਾ। ਟਰੱਕ ਦੇ ਡਰਾਈਵਰ ਦੀ ਵੀ ਭਾਲ ਕੀਤੀ ਜਾ ਰਹੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement