ਸਕੂਲ ਕੰਪਲੈਕਸਾਂ ਦੇ 50 ਮੀਟਰ ਦੇ ਦਾਇਰੇ 'ਚ ਜੰਕ ਫੂਡ ਦੀ ਵਿਕਰੀ 'ਤੇ ਰੋਕ ਦੀ ਤਿਆਰੀ
Published : Aug 10, 2020, 1:29 pm IST
Updated : Aug 10, 2020, 1:29 pm IST
SHARE ARTICLE
Junk Food
Junk Food

ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਯਕੀਨੀ ਕਰਨ ਲਈ ਖ਼ੁਰਾਕ ਖੇਤਰ ਦੀ ਅਥਾਰਟੀ ਐੱਫਐੱਸਐੱਸਏਆਈ ਨੇ ਤਿਆਰੀ ਕਰ ਲਈ ਹੈ

ਨਵੀਂ ਦਿੱਲੀ: ਸਕੂਲੀ ਬੱਚਿਆਂ ਲਈ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਯਕੀਨੀ ਕਰਨ ਲਈ ਖ਼ੁਰਾਕ ਖੇਤਰ ਦੀ ਅਥਾਰਟੀ ਐੱਫਐੱਸਐੱਸਏਆਈ ਨੇ ਤਿਆਰੀ ਕਰ ਲਈ ਹੈ। ਇਸ ਲਈ ਸਕੂਲ ਦੀਆਂ ਕੰਟੀਨਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਵਿਚ ਜੰਕ ਫੂਡ ਅਤੇ ਬਿਮਾਰ ਕਰਨ ਵਾਲੇ ਭੋਜਨ ਪਦਾਰਥਾਂ ਦੀ ਵਿਕਰੀ ‘ਤੇ ਉਸ ਦੀ ਇਸ਼ਤਿਹਾਰਬਾਜ਼ੀ ਕਰਨ 'ਤੇ ਰੋਕ ਲਾਉਣ ਦੀ ਤਿਆਰੀ ਕਰ ਲਈ ਹੈ।

Junk FoodJunk Food

ਇਸ ਦੇ ਨਾਲ ਹੀ ਸਕੂਲ ਤੇ ਕਾਲਜ ਕੰਪਲੈਕਸਾਂ ਦੇ ਪੰਜਾਹ ਮੀਟਰ ਦੇ ਦਾਇਰੇ ਤਕ ਵੀ ਇਨ੍ਹਾਂ ਦੀ ਵਿਕਰੀ ਤੇ ਪ੍ਰਚਾਰ ਦੇ ਰੋਕ ਲਾਈ ਜਾਵੇਗੀ। ਭਾਰਤੀ ਖ਼ੁਰਾਕ ਸੁਰੱਖਿਆ ਤੇ ਮਾਨਕ ਅਥਾਰਟੀ (ਐੱਫਐੱਸਐੱਸਏਆਈ) ਦੇ ਸੀਈਓ ਅਰੁਣ ਸਿੰਘਲ ਨੇ ਐਤਵਾਰ ਨੂੰ ਦੱਸਿਆ ਕਿ ਇਹ ਸੰਸਥਾ ਹੁਣ ਪਹਿਲੀ ਵਾਰ ਖ਼ੁਰਾਕ ਸੁਰੱਖਿਆ ਤੇ ਮਾਨਕ ਐਕਟ ਤਹਿਤ ਇਕ ਨਵੀਂ ਨਿਯਮਾਵਲੀ ਲੈ ਕੇ ਆ ਰਹੀ ਹੈ।

Junk FoodJunk Food

ਇਨ੍ਹਾਂ ਨਵੇਂ ਨਿਯਮਾਂ ਦਾ ਮਕਸਦ ਸਕੂਲਾਂ ਦੇ ਬੱਚਿਆਂ ਨੂੰ ਸੁਰੱਖਿਅਤ, ਪੌਸ਼ਟਿਕ ਤੇ ਸਿਹਤਮੰਦ ਭੋਜਨ ਮੁਹਈਆ ਕਰਵਾਉਣਾ ਹੋਵੇਗਾ। ਐੱਫਐੱਸਐੱਸਏਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਵੇਂ ਨਿਯਮ ਇਸ ਲਈ ਬਣਾਏ ਜਾ ਰਹੇ ਹਨ ਤਾਂ ਜੋ ਸਕੂਲੀ ਬੱਚਿਆਂ ਨੂੰ ਜ਼ਿਆਦਾ ਚਰਬੀ, ਨਮਕ ਤੇ ਸ਼ੂਗਰ ਵਾਲਾ ਖ਼ੁਰਾਕੀ ਪਦਾਰਥ ਸਕੂਲ ਵਿਚ ਜਾਂ ਉਸ ਦੇ ਆਸਪਾਸ ਨਾ ਮਿਲੇ।

Junk FoodJunk Food

ਸਿਹਤ ਲਈ ਬੇਹੱਦ ਖ਼ਤਰਨਾਕ ਜੰਕ ਫੂਡ ਸਕੂਲਾਂ ਦੀਆਂ ਕੰਟੀਨਾਂ ਜਾਂ ਮੈੱਸ ਕੰਪੈਲਕਸਾਂ ਜਾਂ ਹੋਸਟਲ ਮੈੱਸ ਵਿਚ ਵੇਚਣਾ ਬੰਦ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਸਿੱਖਿਆ ਸੰਸਥਾਵਾਂ ਦੇ ਬਾਹਰ 50 ਮੀਟਰ ਦੀ ਦੂਰੀ ਤਕ ਵੀ ਜੰਕ ਫੂਡ ਜਿਵੇਂ ਚਿਪਸ, ਕੋਲਡ ਡਰਿੰਕ, ਬਰਗਰ, ਪੀਜ਼ਾ ਆਦਿ ਦੀ ਵਿਕਰੀ 'ਤੇ ਵੀ ਰੋਕ ਰਹੇਗੀ।

junk foodjunk food

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਪਿੱਛੋਂ ਹਰੇਕ ਸਕੂਲ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement