ਰਿਕਾਰਡ ਨਾ ਸੌਂਪਣ ਕਾਰਨ ਮਾਛੀਵਾੜਾ ਬਲਾਕ ਦਾ ਪੰਚਾਇਤ ਸਕੱਤਰ ਮੁਅੱਤਲ
Published : Aug 10, 2018, 5:34 pm IST
Updated : Aug 10, 2018, 6:58 pm IST
SHARE ARTICLE
Tript Rajinder Singh Bajwa
Tript Rajinder Singh Bajwa

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੀ ਹਦਾਇਤ 'ਤੇ ਪਿੰਡ ਬਹਿਲੋਲਪੁਰ, ਬਲਾਕ ਮਾਛੀਵਾੜਾ ਦੀ ਪੰਚਾਇਤ ਦਾ ਰਿਕਾਰਡ ਨਾ...

ਚੰਡੀਗੜ੍ਹ : ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੀ ਹਦਾਇਤ 'ਤੇ ਪਿੰਡ ਬਹਿਲੋਲਪੁਰ, ਬਲਾਕ ਮਾਛੀਵਾੜਾ ਦੀ ਪੰਚਾਇਤ ਦਾ ਰਿਕਾਰਡ ਨਾ  ਸੌਂਪਣ ਕਾਰਨ ਸ੍ਰੀ ਅਮਰੀਕ ਸਿੰਘ ਪੰਚਾਇਤ ਸਕੱਤਰ ਪੰਚਾਇਤ ਸੰਮਤੀ ਮਾਛੀਵਾੜਾ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਦੇ ਨਾਲ ਹੀ ਮੁੱਖ ਦਫਤਰ ਵਲੋਂ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ, ਲੁਧਿਆਣਾ ਨੂੰ ਪੱਤਰ ਲਿਖ ਕੇ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਿਰੁਧ ਐਫ.ਆਈ.ਆਰ ਦਰਜ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਮੁਅੱਤਲ ਕੀਤੇ ਗਏ ਪੰਚਾਇਤ ਸਕੱਤਰ ਵਲੋਂ ਕਈ ਸਾਲਾਂ ਦਾ ਰਿਕਾਰਡ ਪ੍ਰਬੰਧਕ ਨੂੰ ਸੌਂਫਿਆ ਨਹੀਂ ਗਿਆ।

suspendedsuspended

ਇਸ ਦੇ ਸਬੰਧ ਵਿੱਚ ਪਿੰਡ ਦੇ ਲੋਕਾਂ ਵਲੋਂ ਪੰਚਾਇਤ ਸਕੱਤਰ ਦੇ ਖਿਲਾਫ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੋਲ ਸ਼ਿਕਾਇਤ ਕੀਤੀ ਸੀ। ਇਸ ਤੋਂ ਕਾਫੀ ਸਮਾਂ ਪਹਿਲਾਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਦੇ ਹੁਕਮਾਂ ਅਨੁਸਾਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਲੋਂ ਸਮੂਹ ਜ਼ਿਲ੍ਹਾ ਵਿਕਾਸ ਅਫਸਰਾਂ, ਉਪ ਕਾਰਜਕਾਰੀ ਅਫਸਰਾਂ ਅਤੇ ਬਲਾਕ ਵਿਕਾਸ ਅਫਸਰਾਂ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆ ਗਈਆਂ ਸਨ ਕਿ ਦੂਜੇ ਬਲਾਕ ਵਿਚ ਬਦਲੀ ਉਪਰੰਤ ਪੰਚਾਇਤ ਸਕੱਤਰ ਤਿੰਨ ਦਿਨਾਂ ਦੇ ਅੰਦਰ ਅੰਦਰ ਦੂਜੇ ਪੰਚਾਇਤ ਸਕੱਤਰ ਨੂੰ ਰਿਕਾਰਡ ਸੌਂਪਣਾ ਯਕੀਨੀ ਬਣਾਉਣਗੇ।ਪਰ ਇਸ ਦੇ ਬਾਵਜੂਦ ਹਾਲੇ ਵੀ ਕਈ ਪੰਚਾਇਤ ਸਕੱਤਰ ਵਲੋਂ ਰਿਕਾਰਡ ਹੇਂਡਓਵਰ ਕਰਨ ਵਿਚ ਲਾਪਰਵਾਹੀ ਵਰਤੀ ਜਾ ਰਹੀ ਹੈ।

FIRFIR

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇੱਕ ਬਾਰ ਫਿਰ ਵਿਭਾਗ ਦੇ ਸੀਨੀਅਰ ਅੀਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਬਦਲੀ ਉਪਰੰਤ ਪੰਚਾਇਤ ਸਕੱਤਰ ਆਪਣਾ ਮੁਕੰਮਲ ਰਿਕਾਰਡ ਨਵੇਂ ਸਕੱਤਰ ਨੂੰ ਸੌਂਪਣਾ ਯਕੀਨੀ ਬਣਾਉਣ।ਜੇਕਰ ਪੰਚਾਇਤ ਸਕੱਤਰ ਗਰਾਮ ਪੰਚਾਇਤ ਦਾ ਰਿਕਾਰਡ ਨਹੀਂ ਸੌਂਪਦਾ ਤਾਂ ਉਸ ਦੇ ਵਿਰੁਧ ਅਨੁਸਾਸ਼ਨੀ ਕਾਰਵਾਈ ਕਰਨ ਦੇ ਨਾਲ ਨਾਲ ਫੌਜਦਾਰੀ ਕੇਸ ਦਰਜ਼ ਕਰਵਾਇਆ ਜਾਵੇ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement