100 ਕਰੋੜ ਦੀ ਠੱਗੀ ਮਾਰਨ ਵਾਲਾ ਕੈਂਡੀ ਬਾਬਾ ਕਾਬੂ, ਦੋ ਸਾਲ ਤੋਂ ਸੀ ਫ਼ਰਾਰ
Published : Jun 10, 2020, 12:03 pm IST
Updated : Jun 10, 2020, 12:03 pm IST
SHARE ARTICLE
File
File

ਰਿਆਣਾ ਪੁਲਿਸ ਲਈ ਸਿਰਦਰਦ ਬਣੇ 100 ਕਰੋੜ ਦੀ ਠੱਗੀ ਮਾਰਨ ਵਾਲੇ ਕੈਂਡੀ ਬਾਬਾ ਨੂੰ ਆਖ਼ਰਕਾਰ....

ਫ਼ਰੀਦਾਬਾਦ, 9 ਜੂਨ : ਹਰਿਆਣਾ ਪੁਲਿਸ ਲਈ ਸਿਰਦਰਦ ਬਣੇ 100 ਕਰੋੜ ਦੀ ਠੱਗੀ ਮਾਰਨ ਵਾਲੇ ਕੈਂਡੀ ਬਾਬਾ ਨੂੰ ਆਖ਼ਰਕਾਰ ਪੁਲਿਸ ਨੇ ਗ੍ਰਿਫ਼ਤਾਰ ਕਰਨ ਵਿਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫ਼ਰੀਦਾਬਾਦ ਦੇ ਸੈਕਟਰ 30 ਕਰਾਈਮ ਬ੍ਰਾਂਚ ਨੇ ਕੈਂਡੀ ਬਾਬੇ ਨੂੰ ਗ੍ਰਿਫ਼ਤਾਰ ਕੀਤਾ ਹੈ।  ਕਰਾਈਮ ਬ੍ਰਾਂਚ ਇੰਚਾਰਜ ਸੁਰਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਮੁਲਜ਼ਮ ਬਾਬਾ ਨੂੰ ਬਦਰਪੁਰ ਬਾਰਡਰ ਤੋਂ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਮੁਲਜ਼ਮ ਬਾਬਾ ਨੂੰ ਕਰਾਈਮ ਬ੍ਰਾਂਚ ਨੇ 10 ਦਿਨ ਰਿਮਾਂਡ ਉਤੇ ਲੈ ਕੇ ਪੁੱਛਗਿਛ ਕਰ ਰਹੀ ਹੈ।

FileFile

ਕੈਂਡੀ ਬਾਬਾ ਉਤੇ ਫ਼ਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲੋਕਾਂ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਹਨ। ਭੂਤ-ਪ੍ਰੇਤ ਉਤਾਰਨ ਦਾ ਢੌਂਗ ਕਰਨ ਦੇ ਨਾਲ ਹੀ ਉਹ ਲੋਕਾਂ ਨੂੰ ਸਸਤਾ ਸੋਨਾ ਵੇਚਣ , ਵਿਦੇਸ਼ ਭੇਜਣ ਅਤੇ ਰੁਪਿਆ ਦੁੱਗਣਾ ਕਰਨ ਦਾ ਝਾਂਸਾ ਦੇ ਕੇ ਠਗਦਾ ਸੀ। ਜਦੋਂ ਲੋਕਾਂ ਨੂੰ ਉਸ ਉਤੇ ਸ਼ੱਕ ਹੋਣ ਲਗਾ ਤਾਂ ਸਾਲ 2018 ਵਿਚ ਉਹ ਫ਼ਰਾਰ ਹੋ ਗਿਆ ਪਰ ਉਦੋਂ ਤਕ ਉਹ ਲੋਕਾਂ ਤੋਂ ਕਰੋੜਾਂ ਰੁਪਏ ਠੱਗ ਚੁੱਕਿਆ ਸੀ।   ਪੁਲਿਸ ਦੇ ਮੁਤਾਬਕ ਮੁਲਜ਼ਮ ਬਾਬਾ ਨੇ ਲੋਕਾਂ ਤੋਂ ਲਗਭਗ 100 ਕਰੋੜ ਰੁਪਏ ਦੀ ਠੱਗੀ ਕੀਤੀ ਹੈ। ਸਾਲ 2018 ਤੋਂ ਹੀ ਉਹ ਫ਼ਰਾਰ ਸੀ। ਫ਼ਰੀਦਾਬਾਦ ਦੇ ਇਲਾਵਾ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਲਗਭਗ 30 ਮੁਕੱਦਮੇ ਦਰਜ ਹਨ। ਫ਼ਿਲਹਾਲ ਪੁਲਿਸ ਕੈਂਡੀ ਬਾਬਾ ਨੂੰ 10 ਦਿਨ ਦੀ ਰਿਮਾਂਡ ਉਤੇ ਲੈ ਕੇ ਪੁੱਛਗਿਛ ਕਰ ਰਹੀ ਹੈ। 

Location: India, Haryana, Faridabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement