ਕਰਨਾਟਕ 'ਚ ਵੋਟਿੰਗ ਦੌਰਾਨ 3 ਥਾਵਾਂ 'ਤੇ ਹਿੰਸਾ: EVM ਬਦਲਣ ਦੀ ਅਫਵਾਹ 'ਤੇ ਵੋਟਿੰਗ ਮਸ਼ੀਨਾਂ, ਅਫਸਰਾਂ ਦੇ ਵਾਹਨਾਂ ਦੀ ਭੰਨਤੋੜ
Published : May 10, 2023, 4:10 pm IST
Updated : May 10, 2023, 4:10 pm IST
SHARE ARTICLE
photo
photo

ਦੁਪਹਿਰ 3 ਵਜੇ ਤੱਕ 52% ਹੋਈ ਵੋਟਿੰਗ

 

ਕਰਨਾਟਕ : ਕਰਨਾਟਕ ਵਿਧਾਨ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਇਥੇ 224 ਸੀਟਾਂ ਤੋਂ 2614 ਉਮੀਦਵਾਰ ਮੈਦਾਨ ਵਿਚ ਹਨ। ਕਰਨਾਟਕ ਦੇ ਸਾਰੇ ਜ਼ਿਲ੍ਹਿਆਂ 'ਚ ਸਵੇਰ ਤੋਂ ਹੀ ਵੱਡੀ ਗਿਣਤੀ 'ਚ ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਰਹੇ ਹਨ। ਦੁਪਹਿਰ 3 ਵਜੇ ਤੱਕ 52.18 ਫੀਸਦੀ ਵੋਟਾਂ ਪਈਆਂ ਹਨ।

ਕਰਨਾਟਕ 'ਚ ਵੋਟਿੰਗ ਦੌਰਾਨ ਤਿੰਨ ਥਾਵਾਂ 'ਤੇ ਹਿੰਸਕ ਘਟਨਾਵਾਂ ਵਾਪਰੀਆਂ ਹਨ। ਪੁਲਿਸ ਨੇ ਕਿਹਾ ਕਿ ਵਿਜੇਪੁਰਾ ਜ਼ਿਲ੍ਹੇ ਦੇ ਬਸਵਾਨਾ ਬਾਗਵਾੜੀ ਤਾਲੁਕ ਵਿਚ ਲੋਕਾਂ ਨੇ ਕੁਝ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਦੀ ਭੰਨਤੋੜ ਕੀਤੀ। ਉਨ੍ਹਾਂ ਪੋਲਿੰਗ ਅਧਿਕਾਰੀਆਂ ਦੇ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ। ਇਥੇ ਅਫਵਾਹਾਂ ਉਡੀਆਂ ਸਨ ਕਿ ਅਧਿਕਾਰੀ ਮਸ਼ੀਨਾਂ ਬਦਲ ਕੇ ਵੋਟਿੰਗ ਨਾਲ ਛੇੜਛਾੜ ਕਰ ਰਹੇ ਹਨ।

ਦੂਜੀ ਘਟਨਾ ਪਦਮਨਾਭ ਵਿਧਾਨ ਸਭਾ ਦੇ ਪਪੀਆ ਗਾਰਡਨ ਪੋਲਿੰਗ ਬੂਥ 'ਤੇ ਵਾਪਰੀ ਜਿਥੇ ਲਾਠੀਆਂ ਨਾਲ ਲੈਸ ਕੁਝ ਨੌਜਵਾਨਾਂ ਨੇ ਆਪਣੇ ਵਿਰੋਧੀਆਂ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਵੋਟ ਪਾਉਣ ਆਈਆਂ ਕੁਝ ਔਰਤਾਂ ਵੀ ਜ਼ਖ਼ਮੀ ਹੋ ਗਈਆਂ। ਤੀਜੀ ਘਟਨਾ ਬਲਾਰੀ ਜ਼ਿਲ੍ਹੇ ਦੇ ਸੰਜੀਵਰਾਇਣਕੋਟ 'ਚ ਵਾਪਰੀ, ਜਿਥੇ ਕਾਂਗਰਸ ਅਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement