ਹੁਣ ਬਜ਼ੁਰਗਾਂ ਨੂੰ ਵੀ ਮਿਲੇਗਾ ਮਿਡ ਡੇ ਮੀਲ, ਸਰਕਾਰ ਜਲਦ ਸ਼ੁਰੂ ਕਰਨ ਜਾ ਰਹੀ ਹੈ ਮੁਹਿੰਮ
Published : May 10, 2021, 12:05 pm IST
Updated : May 10, 2021, 12:05 pm IST
SHARE ARTICLE
File Photo
File Photo

ਇਸ ਯੋਜਨਾ ਲਈ ਬਜਟ ’ਚ ਸ਼ੁਰੂਆਤੀ ਤੌਰ ’ਤੇ ਲਗਪਗ 40 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।

ਨਵੀਂ ਦਿੱਲੀ : ਸਕੂਲੀ ਬੱਚਿਆਂ ਵਾਂਗ ਸਰਕਾਰ ਹੁਣ ਬੇਸਹਾਰਾ ਬਜ਼ੁਰਗਾਂ ਲਈ ਵੀ ਮਿਡ ਡੇ ਮੀਲ ਦੀ ਵਿਵਸਥਾ ਕਰ ਰਹੀ ਹੈ।ਅਗਸਤ ਤੋਂ ਦੇਸ਼ ਦੀਆਂ ਕੁੱਝ ਚੋਣਵੀਆਂ ਸਥਾਨਕ ਸਰਕਾਰਾਂ ਤੇ ਗ੍ਰਾਮ ਪੰਚਾਇਤਾਂ ਵੱਲੋਂ ਬਜ਼ੁਰਗਾਂ ਲਈ ਇਸ ਮਿਡ ਡੇ ਮੀਲ ਯੋਜਨਾ ਦੀ ਸ਼ੁਰੂਆਤ ਕਰਨ ਦੀ ਤਿਆਰੀ ਹੈ। ਤਿੰਨ ਤੋਂ ਚਾਰ ਸਾਲ ’ਚ ਇਸ ਨੂੰ ਸਮੁੱਚੇ ਦੇਸ਼ ’ਚ ਲਾਗੂ ਕਰਨ ਦੀ ਯੋਜਨਾ ਹੈ।

Photo

ਸਮਾਜਿਕ ਨਿਆਂ ਅਤੇ ਅਧਿਕਾਰਿਤ ਮੰਤਰਾਲੇ ਨੇ ਬਜ਼ੁਰਗਾਂ ਨੂੰ ਦੁਪਹਿਰ ਦਾ ਭੋਜਨ ਮੁਹੱਈਆ ਕਰਵਾਉਣ ਦੀ ਇਸ ਯੋਜਨਾ ਦਾ ਰੋਡਮੈਪ ਫਿਲਹਾਲ ਤਿਆਰ ਕਰ ਲਿਆ ਹੈ। ਇਸ ਯੋਜਨਾ ਲਈ ਬਜਟ ’ਚ ਸ਼ੁਰੂਆਤੀ ਤੌਰ ’ਤੇ ਲਗਪਗ 40 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਇਸ ਪੋਸ਼ਣ ਮੁਹਿੰਮ ਲਈ ਇਹ ਰਕਮ ਸੀਨੀਅਰ ਸਿਟੀਜ਼ਨ ਵੈੱਲਫੇਅਰ ਫੰਡ ਤੋਂ ਲਈ ਗਈ ਹੈ ਤੇ ਇਹ ਫੰਡ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੀ ਅਣ-ਕਲੇਮਡ ਮਨੀ ਨਾਲ ਬਣਾਇਆ ਗਿਆ ਹੈ।

ਮੌਜੂਦਾ ਸਮੇਂ ਇਹ ਫੰਡ ਹਜ਼ਾਰਾਂ ਕਰੋੜ ਰੁਪਏ ਦਾ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੇਸ਼ ’ਚ ਬਜ਼ੁਰਗਾਂ ਦੀ ਗਿਣਤੀ ਲਗਭਗ 12 ਕਰੋੜ ਹੈ ਤੇ 2050 ਤੱਕ ਇਹ ਗਿਣਤੀ 31 ਕਰੋੜ ਤੋਂ ਵੱਧ ਹੋਣ ਦਾ ਅੰਦਾਜ਼ਾ ਹੈ।

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement