ਤਲਾਕ ਹੋਣ ਤੋਂ ਬਾਅਦ ਵਿਦੇਸ਼ੀ ਨਹੀਂ ਲੈ ਸਕਣਗੇ ਭਾਰਤੀ ਨਾਗਰਿਕਤਾ ਦਾ ਲਾਭ
Published : Apr 10, 2021, 1:19 pm IST
Updated : Apr 10, 2021, 1:19 pm IST
SHARE ARTICLE
Foreigners married
Foreigners married

ਔਰਤ ਦੀ ਓਸੀਆਈ ਸਥਿਤੀ ਅਜੇ ਵੀ ਰੱਦ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ ਬੱਸ ਕਾਰਡ ਵਾਪਸ ਕਰਨ ਲਈ ਕਿਹਾ ਗਿਆ ਹੈ। 

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਵਿਦੇਸ਼ੀ ਵੱਲੋਂ ਤਲਾਕ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਕੇਂਦਰ ਨੇ ਦਿੱਲੀ ਹਾਈ ਕੋਰਟ ਨੂੰ ਦੱਸਿਆ ਹੈ ਕਿ ਓਸੀਆਈ ਕਾਰਡ ਧਾਰਕਾਂ ਵਜੋਂ ਰਜਿਸਟਰਡ ਵਿਦੇਸ਼ੀ ਨਾਗਰਿਕ ਭਾਰਤੀ ਨਾਗਰਿਕਾਂ ਨਾਲ ਵਿਆਹ ਕਰਵਾਉਣ ਦੇ ਅਧਾਰ 'ਤੇ ਤਲਾਕ ਲੈਣ ਤੋਂ ਬਾਅਦ ਇਹ ਲਾਭ ਪ੍ਰਾਪਤ ਨਹੀਂ ਕਰ ਸਕਦੇ। ਗ੍ਰਹਿ ਮੰਤਰਾਲੇ ਨੇ ਬੈਲਜੀਅਮ ਦੇ ਬਰੱਸਲਜ਼ ਵਿਚਲੇ ਭਾਰਤੀ ਦੂਤਘਰ ਦੇ ਉਸ ਫੈਸਲੇ ਦਾ ਬਚਾਅ ਕੀਤਾ ਹੈ ਜਿਸ ਵਿਚ ਬੈਲਜੀਅਨ ਔਰਤ ਨੂੰ ਇਕ ਭਾਰਤੀ ਆਦਮੀ ਨਾਲ ਵਿਆਹ ਖ਼ਤਮ ਹੋਣ ਤੋਂ ਬਾਅਦ ਆਪਣਾ ਓਸੀਆਈ ਕਾਰਡ ਵਾਪਸ ਕਰਨ ਦੇ ਨਿਰਦੇਸ਼ ਦਿੱਤੇ ਸਨ।

High Court of DelhiHigh Court of Delhi

ਕੇਂਦਰ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਜੇ ਦੋਵਾਂ ਵਿਚਕਾਰ ਤਲਾਕ ਹੋ ਜਾਂਦਾ ਹੈ ਤਾਂ ਓਸੀਆਈ ਕਾਰਡ ਧਾਰਕ ਦਾ ਹੱਕ ਵਿਦੇਸ਼ੀ ਨਾਗਰਿਕ ਤੋਂ ਵਾਪਸ ਲੈ ਲਿਆ ਜਾਵੇਗਾ। ਇਸ ਦੌਰਾਨ ਔਰਤ ਨੇ ਨਾਗਰਿਕਤਾ ਕਾਨੂੰਨ ਦੀ ਧਾਰਾ ਸੱਤ ਡੀ (ਐਫ) ਦੀ ਵਿਵਸਥਾ ਨੂੰ ਚੁਣੌਤੀ ਦਿੱਤੀ ਹੈ। ਇਸ ਧਾਰਾ ਦੇ ਤਹਿਤ, ਜੇ ਭਾਰਤੀ ਨਾਗਰਿਕ ਵਿਦੇਸ਼ੀ ਸਾਥੀ (ਪਤੀ ਜਾਂ ਪਤਨੀ) ਤੋਂ ਤਲਾਕ ਲੈਂਦਾ ਹੈ, ਤਾਂ ਓਸੀਆਈ ਕਾਰਡ ਰੱਖਣ ਦੀ ਸਥਿਤੀ ਬੰਦ ਹੋ ਜਾਂਦੀ ਹੈ। 

weddingwedding

ਦਰਅਸਲ ਮੰਤਰਾਲੇ ਨੇ ਕਿਹਾ ਕਿ ਪਰਸਨ ਆਫ਼ ਇੰਡੀਅਨ ਓਰੀਜ਼ਿਨ (ਪੀਓਆਈ) ਕਾਰਡ ਔਰਤ ਨੂੰ ਇਕ ਭਾਰਤੀ ਨਾਗਰਿਕ ਨਾਲ ਵਿਆਹ ਕਰਾਉਣ ਲਈ 21 ਅਗਸਤ 2006 ਨੂੰ ਬੈਲਜੀਅਮ ਦੇ ਬਰੱਸਲਜ਼ ਵਿਚ ਸਥਿਤ ਭਾਰਤੀ ਦੂਤਘਰ ਨੇ ਜਾਰੀ ਕੀਤਾ ਸੀ। ਉਸ ਨੇ ਆਪਣੇ ਪਤੀ ਨੂੰ ਅਕਤੂਬਰ 2011 ਵਿਚ ਤਲਾਕ ਦੇ ਦਿੱਤਾ ਸੀ, ਜਿਸ ਸਥਿਤੀ ਵਿਚ ਉਸ ਦਾ ਪੀਆਈਓ ਕਾਰਡ ਰੱਦ ਕਰਨਾ ਚਾਹੀਦਾ ਸੀ ਪਰ ਅਜਿਹਾ ਨਹੀਂ ਹੋਇਆ। ਔਰਤ ਦੀ ਓਸੀਆਈ ਸਥਿਤੀ ਅਜੇ ਵੀ ਰੱਦ ਨਹੀਂ ਕੀਤੀ ਗਈ ਹੈ ਅਤੇ ਉਸ ਨੂੰ ਬੱਸ ਕਾਰਡ ਵਾਪਸ ਕਰਨ ਲਈ ਕਿਹਾ ਗਿਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement