Delhi Borewell Rescue: ਦਿੱਲੀ : 40 ਫੁੱਟ ਡੂੰਘੇ ਬੋਰਵੈੱਲ ’ਚ ਡਿਗਣ ਕਾਰਨ ਵਿਅਕਤੀ ਦੀ ਮੌਤ
Published : Mar 10, 2024, 4:04 pm IST
Updated : Mar 10, 2024, 4:04 pm IST
SHARE ARTICLE
File Photo
File Photo

12 ਘੰਟੇ ਚਲਾਈ ਬਚਾਅ ਮੁਹਿੰਮ ਮਗਰੋਂ ਲਾਸ਼ ਬਾਹਰ ਕੱਢੀ ਗਈ 

Delhi Borewell Rescue: ਨਵੀਂ ਦਿੱਲੀ: ਦਿੱਲੀ ਜਲ ਬੋਰਡ ਦੇ ਵਾਟਰ ਟਰੀਟਮੈਂਟ ਪਲਾਂਟ ’ਚ 40 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੇ ਇਕ ਵਿਅਕਤੀ ਦੀ ਲਾਸ਼ ਨੂੰ ਕਰੀਬ 12 ਘੰਟੇ ਦੇ ਬਚਾਅ ਕਾਰਜ ਤੋਂ ਬਾਅਦ ਐਤਵਾਰ ਨੂੰ ਬਾਹਰ ਕਢਿਆ ਗਿਆ। ਕਰੀਬ 30 ਸਾਲ ਦੇ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਆਤਿਸ਼ੀ ਨੇ ਟਵੀਟ ਕੀਤਾ, ‘‘ਮੈਂ ਬਹੁਤ ਦੁੱਖ ਨਾਲ ਇਹ ਖ਼ਬਰ ਸਾਂਝੀ ਕਰ ਰਹੀ ਹਾਂ ਕਿ ਬੋਰਵੈੱਲ ’ਚ ਡਿੱਗੇ ਵਿਅਕਤੀ ਨੂੰ ਬਚਾਅ ਟੀਮ ਨੇ ਮ੍ਰਿਤਕ ਪਾਇਆ ਹੈ।’’

ਸ਼ੁਰੂਆਤੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਉਮਰ ਕਰੀਬ 30 ਸਾਲ ਸੀ। ਉਹ ਬੋਰਵੈੱਲ ਦੇ ਕਮਰੇ ’ਚ ਕਿਵੇਂ ਦਾਖਲ ਹੋਇਆ, ਉਹ ਬੋਰਵੈੱਲ ਦੇ ਅੰਦਰ ਕਿਵੇਂ ਡਿੱਗਿਆ - ਇਸ ਦੀ ਜਾਂਚ ਪੁਲਿਸ ਕਰੇਗੀ।

ਆਤਿਸ਼ੀ ਨੇ ਪੋਸਟ ’ਚ ਕਿਹਾ, ‘‘ਮੈਂ ਐਨ.ਡੀ.ਆਰ.ਐਫ. ਦੀ ਟੀਮ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਕਈ ਘੰਟਿਆਂ ਤਕ ਬਚਾਅ ਮੁਹਿੰਮ ’ਚ ਹਰ ਸੰਭਵ ਕੋਸ਼ਿਸ਼ ਕੀਤੀ।’’ ਰਾਤ ਕਰੀਬ 1 ਵਜੇ ਸੂਚਨਾ ਮਿਲੀ ਕਿ ਪਛਮੀ ਦਿੱਲੀ ਦੇ ਕੇਸ਼ੋਪੁਰ ਮੰਡੀ ਇਲਾਕੇ ’ਚ ਸਥਿਤ ਡੀ.ਜੇ.ਬੀ. ਪਲਾਂਟ ’ਚ ਇਕ ਵਿਅਕਤੀ ਬੋਰਵੈੱਲ ’ਚ ਡਿੱਗ ਗਿਆ। ਬਚਾਅ ਕਾਰਜਾਂ ਦੀ ਅਗਵਾਈ ਕੌਮੀ ਆਫ਼ਤ ਪ੍ਰਤੀਕਿਰਿਆ ਬਲ (ਐਨ.ਡੀ.ਆਰ.ਐਫ.) ਅਤੇ ਦਿੱਲੀ ਫਾਇਰ ਸਰਵਿਸਿਜ਼ (ਡੀ.ਐਫ.ਐਸ.) ਦੀਆਂ ਟੀਮਾਂ ਨੇ ਕੀਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement