ਚੀਨੀ ਤੇ ਭਾਰਤੀ ਫ਼ੌੌਜੀਆਂ ਨੇ ਪੂਰਬੀ ਲੱਦਾਖ਼ ’ਚ ਪਿਛੇ ਹਟਣਾ ਕੀਤਾ ਸ਼ੁਰੂ : ਚੀਨੀ ਰਖਿਆ ਮੰਤਰਾਲਾ
Published : Feb 10, 2021, 11:02 pm IST
Updated : Feb 10, 2021, 11:02 pm IST
SHARE ARTICLE
Chinese, Indian troops
Chinese, Indian troops

ਭਾਰਤੀ ਪੱਖ ਵਲੋਂ ਇਸ ਦੇ ਬਾਰੇ ’ਚ ਕੋਈ ਟਿਪਣੀ ਨਹੀਂ ਆਈ ਹੈ।

ਬੀਜਿੰਗ : -ਚੀਨ ਦੇ ਰਖਿਆ ਮੰਤਰਾਲਾ ਨੇ ਇਥੇ ਕਿਹਾ ਕਿ ਪੂਰਬੀ ਲੱਦਾਖ਼ ’ਚ ਪੌਂਗੇਗ ਝੀਲ ਦੇ ਉੱਤਰੀ ਅਤੇ ਦਖਣੀ ਸਿਰੇ ’ਤੇ ਤਾਇਨਾਤ ਭਾਰਤ ਅਤੇ ਚੀਨ ਦੇ ਮੋਹਰੀ ਮੋਰਚਿਆਂ ਦੇ ਫ਼ੌੌਜੀਆਂ ਨੇ ਬੁਧਵਾਰ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿਤਾ। ਭਾਰਤੀ ਪੱਖ ਵਲੋਂ ਇਸ ਦੇ ਬਾਰੇ ’ਚ ਕੋਈ ਟਿਪਣੀ ਨਹੀਂ ਆਈ ਹੈ।

photophotoਚੀਨੀ ਰਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਵੁ ਕਿਆਨ ਨੇ ਕਿਹਾ ਕਿ ਪੂਰਬ ਲੱਦਾਖ਼ ’ਚ ਪੌਂਗੇਗ ਝੀਲ ਦੇ ਉੱਤਰੀ ਅਤੇ ਦਖਣੀ ਪਾਸਿਆਂ ’ਤੇ ਤਾਇਨਾਤ ਭਾਰਤ ਅਤੇ ਚੀਨ ਦੇ ਮੋਹਰੀ ਮੋਰਚਿਆਂ ਦੇ ਫ਼ੌੌਜੀਆਂ ਨੇ ਬੁਧਵਾਰ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਦੇ ਇਸ ਬਿਆਨ ਨਾਲ ਸਬੰਧਤ ਖ਼ਬਰ ਚੀਨ ਦੇ ਆਧਿਕਾਰਤ ਮੀਡੀਆ ਨੇ ਸਾਂਝਾ ਕੀਤੀ ਹੈ।

photophotoਕਿਆਨ ਨੇ ਇਕ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਭਾਰਤ ਅਤੇ ਚੀਨ ਵਿਚਕਾਰ ਕਮਾਂਡਰ ਪੱਧਰ ਦੀ 9ਵੇਂ ਦੌਰ ਦੀ ਗੱਲਬਾਤ ’ਚ ਬਣੀ ਸਹਿਮਤੀ ਦੇ ਅਨੁਰੂਪ ਦੋਵਾਂ ਦੇਸ਼ਾਂ ਦੀਆਂ ਹਥਿਆਰਬੰਦ ਫ਼ੌੌਜਾਂ ਦੇ ਮੋਹਰੀ ਮੋਰਚਿਆਂ ਦੀਆਂ ਇਕਾਈਆਂ ਨੇ ਅੱਜ 10 ਫ਼ਰਵਰੀ ਤੋਂ ਪੌਂਗੇਗ ਝੀਲ ਦੇ ਉੱਤਰੀ ਅਤੇ ਦਖਣੀ ਪਾਸਿਆਂ ਤੋਂ ਯੋਜਨਾਬੱਧ ਤਰੀਕੇ ਨਾਲ ਪਿੱਛੇ ਹਟਣਾ ਸ਼ੁਰੂ ਕਰ ਦਿਤਾ। ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪੂਰਬੀ ਲੱਦਾਖ਼ ’ਚ ਪਿਛਲੇ ਸਾਲ ਮਈ ਤੋਂ ਫ਼ੌਜੀ ਟਕਰਾਅ ਚੱਲ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement