ਲੁੱਟ ਦੀ ਨੀਅਤ ਨਾਲ ਘਰ 'ਚ ਦਾਖਲ ਹੋਏ 4 ਬਦਮਾਸ਼ਾਂ ਨੇ ਡਾਕਟਰ ਦਾ ਕੀਤਾ ਕਤਲ

By : GAGANDEEP

Published : Jan 10, 2023, 5:27 pm IST
Updated : Jan 10, 2023, 5:27 pm IST
SHARE ARTICLE
photo
photo

 ਲੁਟੇਰੇ ਘਰੋਂ ਗਹਿਣੇ ਅਤੇ ਮੋਬਾਈਲ ਲੈ ਕੇ ਹੋਏ ਫਰਾਰ

 

ਕੁਰੂਕਸ਼ੇਤਰ: ਕੁਰੂਕਸ਼ੇਤਰ ਦੇ ਸੈਕਟਰ 13 'ਚ 4 ਬਦਮਾਸ਼ਾਂ ਨੇ ਲੁੱਟ ਦੀ ਨੀਅਤ ਨਾਲ ਡਾਕਟਰ ਅਤੁਲ ਅਰੋੜਾ ਦੇ ਘਰ ਦਾਖਲ ਹੋ ਕੇ ਸ਼ਹਿਰ ਦੀ ਮਸ਼ਹੂਰ ਡਾਕਟਰ ਵਨੀਤਾ ਅਰੋੜਾ ਦੀ ਹੱਤਿਆ ਕਰ ਦਿੱਤੀ। ਡਾ. ਵਨੀਤਾ ਅਰੋੜਾ ਅਤੇ ਡਾ. ਅਤੁਲ ਅਰੋੜਾ ਦਾ ਸੈਕਟਰ 13 ਵਿੱਚ ਆਪਣਾ ਨਿੱਜੀ ਕਲੀਨਿਕ ਹੈ।

ਡਾਕਟਰ ਵਨੀਤਾ ਅਰੋੜਾ ਸ਼ੌਕ ਵਜੋਂ ਕੇਕ ਵੀ ਬਣਾਉਂਦੀ ਸੀ ਅਤੇ ਲੁਟੇਰੇ ਕੇਕ ਬਣਾਉਣ ਦਾ ਕਹਿ ਕੇ ਘਰ ਵਿਚ ਦਾਖਲ ਹੋ ਗਏ ਅਤੇ ਘਰ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਅਤੇ ਨੌਕਰਾਂ ਨੂੰ ਇਕ ਕਮਰੇ ਵਿਚ ਬੰਦ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਹਿਲਾ ਡਾਕਟਰ ਦੇ ਸਿਰ 'ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।  ਲੁਟੇਰੇ ਘਰੋਂ ਗਹਿਣੇ ਅਤੇ ਮੋਬਾਈਲ ਵੀ ਲੈ ਗਏ।

ਸੂਚਨਾ ਮਿਲਦੇ ਹੀ ਕੁਰੂਕਸ਼ੇਤਰ ਦੇ ਐਸਪੀ ਸੁਰਿੰਦਰ ਭੋਰੀਆ, ਡਿਪਟੀ ਸੁਪਰਡੈਂਟ ਰਾਮਦੱਤ ਨੈਨ ਮੌਕੇ 'ਤੇ ਪਹੁੰਚ ਗਏ। ਪੁਲਿਸ ਵੱਲੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਸੀਸੀਟੀਵੀ ਫੁਟੇਜ ਵਿੱਚ ਚਾਰ ਵਿਅਕਤੀ ਘਰੋਂ ਬਾਹਰ ਨਿਕਲਦੇ ਦਿਖਾਈ ਦਿੱਤੇ।

ਜਿਨ੍ਹਾਂ ਵਿੱਚੋਂ ਇੱਕ ਬੈਗ ਲੈ ਕੇ ਜਾ ਰਿਹਾ ਹੈ। ਇਹ ਸਾਰੇ ਘਰ ਦੇ ਸਾਹਮਣੇ ਸਵਿਫਟ ਕਾਰ ਵਿੱਚ ਚਲੇ ਗਏ। ਦੂਜੇ ਪਾਸੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਤਰਫੋਂ ਕੁਰੂਕਸ਼ੇਤਰ ਇਕਾਈ ਨੇ ਭਲਕੇ ਪੂਰੇ ਜ਼ਿਲ੍ਹੇ ਵਿੱਚ ਹੜਤਾਲ ਦਾ ਸੱਦਾ ਦਿੱਤਾ ਹੈ ਅਤੇ ਨਾਲ ਹੀ ਕਿਹਾ ਕਿ ਡਾਕਟਰ ਨੂੰ ਅਜਿਹੇ ਮਾਹੌਲ ਵਿੱਚੋਂ ਸੁਰੱਖਿਅਤ ਬਾਹਰ ਕੱਢਣਾ ਸਰਕਾਰ ਦੀ ਜ਼ਿੰਮੇਵਾਰੀ ਹੈ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement