Global Leader Approval Rating: PM ਮੋਦੀ ਦੀ ਨਹੀਂ ਕੋਈ ਬਰਾਬਰੀ, ਪ੍ਰਸਿੱਧੀ ਵਿਚ ਚੋਟੀ ਦੀ ਰੈਂਕਿੰਗ ਬਰਕਰਾਰ  
Published : Dec 9, 2023, 8:17 am IST
Updated : Dec 9, 2023, 8:17 am IST
SHARE ARTICLE
PM Modi
PM Modi

ਇਹ ਸੂਚੀ 29 ਨਵੰਬਰ ਤੋਂ 5 ਦਸੰਬਰ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਤਿਆਰ ਕੀਤੀ ਗਈ ਹੈ

Global Leader Approval Rating: ਦੁਨੀਆ ਦੇ ਸਭ ਤੋਂ ਹਰਮਨਪਿਆਰੇ ਨੇਤਾਵਾਂ ਵਿੱਚੋਂ ਇੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਮਕ ਜਾਰੀ ਹੈ। 'ਮੌਰਨਿੰਗ ਕੰਸਲਟ' ਦੇ ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਮੋਦੀ 76 ਫ਼ੀਸਦੀ ਅਪਰੂਵਲ ਰੇਟਿੰਗ ਨਾਲ ਵਿਸ਼ਵ ਨੇਤਾਵਾਂ ਦੀ ਸੂਚੀ 'ਚ ਸਿਖਰ 'ਤੇ ਬਣੇ ਹੋਏ ਹਨ। ਅਮਰੀਕਾ ਸਥਿਤ ਇਕ ਸਲਾਹਕਾਰ ਫਰਮ ਦੇ 'ਗਲੋਬਲ ਲੀਡਰ ਅਪਰੂਵਲ ਰੇਟਿੰਗ ਟਰੈਕਰ' ਮੁਤਾਬਕ ਭਾਰਤ 'ਚ 76 ਫ਼ੀਸਦੀ ਲੋਕ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਨੂੰ ਸਵੀਕਾਰ ਕਰਦੇ ਹਨ, ਜਦਕਿ 18 ਫ਼ੀਸਦੀ ਲੋਕ ਇਸ ਨਾਲ ਸਹਿਮਤ ਨਹੀਂ ਹਨ।

ਇਸ ਦੇ ਨਾਲ ਹੀ ਛੇ ਫ਼ੀਸਦੀ ਲੋਕਾਂ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਸਰਵੇਖਣ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਵਾਨਗੀ ਦਰਜਾਬੰਦੀ ਸੂਚੀ ਵਿਚ ਦੂਜੇ ਨੰਬਰ ’ਤੇ ਕਾਬਜ਼ ਨੇਤਾ ਦੀ ਪ੍ਰਵਾਨਗੀ ਰੇਟਿੰਗ ਨਾਲੋਂ 10 ਫ਼ੀਸਦੀ ਵੱਧ ਹੈ। ਰੈਂਕਿੰਗ 'ਚ ਮੈਕਸੀਕੋ ਦੇ ਰਾਸ਼ਟਰਪਤੀ ਆਂਦਰੇਸ ਮੈਨੁਅਲ ਲੋਪੇਜ਼ ਦੂਜੇ ਸਥਾਨ 'ਤੇ ਹਨ। ਨਰਿੰਦਰ ਮੋਦੀ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਇਸ ਸੂਚੀ ਵਿਚ ਸਿਖ਼ਰ 'ਤੇ ਬਣੇ ਹੋਏ ਹਨ।  

ਤੁਹਾਨੂੰ ਦੱਸ ਦਈਏ ਕਿ ਇਹ ਸੂਚੀ 29 ਨਵੰਬਰ ਤੋਂ 5 ਦਸੰਬਰ ਦਰਮਿਆਨ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਤਿਆਰ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਸੂਚੀ ਵਿਚ ਅੱਠਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ 41 ਫ਼ੀਸਦੀ ਅਪਰੂਵਲ ਰੇਟਿੰਗ ਨਾਲ ਛੇਵੇਂ ਸਥਾਨ 'ਤੇ ਹੈ।

ਰਾਜਨੀਤਿਕ ਖੁਫੀਆ ਖੋਜ ਫਰਮ ਮਾਰਨਿੰਗ ਕੰਸਲਟ ਦੁਆਰਾ ਇਕੱਤਰ ਕੀਤਾ ਗਿਆ ਡੇਟਾ 22 ਵਿਸ਼ਵ ਨੇਤਾਵਾਂ ਦੇ ਸਰਵੇਖਣ 'ਤੇ ਅਧਾਰਤ ਹੈ। ਸਤੰਬਰ 'ਚ ਜਾਰੀ ਕੀਤੇ ਗਏ ਸਰਵੇਖਣ 'ਚ ਪ੍ਰਧਾਨ ਮੰਤਰੀ ਮੋਦੀ ਵੀ 76 ਫ਼ੀਸਦੀ ਮਨਜ਼ੂਰੀ ਦਰਜਾਬੰਦੀ ਨਾਲ ਸਿਖ਼ਰ 'ਤੇ ਸਨ। 
ਮਾਰਨਿੰਗ ਕੰਸਲਟ ਦੁਨੀਆ ਦੇ ਚੁਣੇ ਹੋਏ ਨੇਤਾਵਾਂ ਦੀ ਹਫਤਾਵਾਰੀ ਪ੍ਰਵਾਨਗੀ ਰੇਟਿੰਗ ਜਾਰੀ ਕਰਦਾ ਹੈ। ਪੀਐਮ ਮੋਦੀ ਦੀ ਅਪਰੂਵਲ ਰੇਟਿੰਗ ਲਗਾਤਾਰ 70 ਫੀਸਦੀ ਤੋਂ ਜ਼ਿਆਦਾ ਰਹੀ ਹੈ। 

10 ਹਰਮਨ ਪਿਆਰੇ ਨੇਤਾਵਾਂ ਦੀ ਸੂਚੀ 
ਨਰਿੰਦਰ ਮੋਦੀ - ਭਾਰਤ - 76
ਐਂਡਰੇਸ ਮੈਨੁਅਲ ਲੋਪੇਜ਼ - ਮੈਕਸੀਕੋ - 66
ਅਲੇਨ ਬਰਸੇਟ - ਸਵਿਟਜ਼ਰਲੈਂਡ - 58

ਲੁਈਜ਼ ਲੂਲਾ ਦਾ ਸਿਲਵਾ - ਬ੍ਰਾਜ਼ੀਲ-  49
ਐਂਥਨੀ ਅਲਬਾਨੀਜ਼-  ਆਸਟ੍ਰੇਲੀਆ - 47
ਜਾਰਜੀਆ ਮੇਲੋਨੀ - ਇਟਲੀ - 41

ਅਲੈਗਜ਼ੈਂਡਰ ਡੀ ਕਰੋ- ਬੈਲਜੀਅਮ - 37
ਜੋ ਬਿਡੇਨ-  ਅਮਰੀਕਾ-  37
ਪੇਡਰੋ ਸਾਂਚੇਜ਼ - ਸਪੇਨ-  37
ਲਿਓ ਵਰਾਡਕਰ - ਆਇਰਲੈਂਡ -  36

(For more news apart from PM Modi remains global leader with highest approval ratings , stay tuned to Rozana Spokesman)

Tags: pm modi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement