ਯੂਪੀ 'ਚ ਸਬਜ਼ੀ ਚੋਰ: ਬੋਲੈਰੋ 'ਚ ਆਏ ਤਿੰਨ ਚੋਰ 5 ਬੋਰੀਆਂ ਆਲੂ ਤੇ 25 ਕਿਲੋ ਟਮਾਟਰ ਲੈ ਕੇ ਹੋਏ ਫਰਾਰ

By : GAGANDEEP

Published : Nov 9, 2022, 3:41 pm IST
Updated : Nov 9, 2022, 3:41 pm IST
SHARE ARTICLE
photo
photo

ਘਟਨਾ CCTV 'ਚ ਕੈਦ

 

ਮਿਰਜ਼ਾਪੁਰ: ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਤੋਂ ਚੋਰੀ ਦੀ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਬੋਲੈਰੋ ਕਾਰ ਵਿੱਚ ਆਏ ਚੋਰ ਕਰਿਆਨੇ ਦੀ ਦੁਕਾਨ ਵਿੱਚੋਂ ਪੰਜ ਬੋਰੀ (ਤਿੰਨ ਕੁਇੰਟਲ) ਆਲੂ ਅਤੇ ਪੱਚੀ ਕਿੱਲੋ ਟਮਾਟਰ ਚੋਰੀ ਕਰਕੇ ਫਰਾਰ ਹੋ ਗਏ।

ਆਲੂ ਅਤੇ ਟਮਾਟਰ ਚੋਰੀ ਕਰਨ ਵਾਲਿਆਂ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਹੈ। ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਠੇੜਾ ਕਲਾਂ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਸੁਗਾਪਖ ਖੁਰਦ ਵਿੱਚ ਕਿਸ਼ਨ ਕੁਮਾਰ ਦੀ ਕਰਿਆਨੇ ਦੀ ਦੁਕਾਨ ਹੈ। ਉਸ ਦੀ ਦੁਕਾਨ ਦੇ ਬਾਹਰ ਬੋਰੀਆਂ ਵਿੱਚ ਆਲੂ ਅਤੇ ਟਮਾਟਰ ਰੱਖੇ ਹੋਏ ਸਨ।

ਰਾਤ ਸਮੇਂ ਦੁਕਾਨ ਬੰਦ ਕਰਕੇ ਸਾਰੇ ਆਪੋ-ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਰਾਤ ਕਰੀਬ 12 ਵਜੇ ਬਲੈਰੋ ਸਵਾਰ ਚੋਰ ਦੁਕਾਨ 'ਤੇ ਪਹੁੰਚੇ। ਫਿਰ ਇਹ ਅਣਪਛਾਤੇ ਚੋਰ ਦੁਕਾਨ ਦੇ ਬਾਹਰ ਰੱਖੇ ਪੰਜ ਬੋਰੀ ਆਲੂ ਅਤੇ 25 ਕਿਲੋ ਟਮਾਟਰ ਬਲੈਰੋ ਵਿੱਚ ਭਰ ਕੇ ਫ਼ਰਾਰ ਹੋ ਗਏ। ਇਹ ਵਾਇਰਲ ਵੀਡੀਓ 2 ਨਵੰਬਰ ਦਾ ਦੱਸਿਆ ਜਾ ਰਿਹਾ ਹੈ।

ਦੁਕਾਨਦਾਰ ਕਿਸ਼ਨ ਕੁਮਾਰ ਦਾ ਕਹਿਣਾ ਹੈ ਕਿ ਉਸ ਨੇ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ ਪਰ ਪੁਲਿਸ ਨੇ ਅਜੇ ਤੱਕ ਮਾਮਲਾ ਦਰਜ ਨਹੀਂ ਕੀਤਾ ਹੈ। ਬੋਲੈਰੋ 'ਚ ਸਵਾਰ ਚੋਰ ਕੌਣ ਸਨ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਦੇ ਨਾਲ ਹੀ ਪਠੇੜਾ ਕਲਾ ਚੌਕੀ ਦੇ ਇੰਚਾਰਜ ਭਾਰਤ ਸੁਮਨ ਦਾ ਕਹਿਣਾ ਹੈ ਕਿ ਦੁਕਾਨਦਾਰ ਵੱਲੋਂ ਤਹਿਰੀਰ ਪ੍ਰਾਪਤ ਕੀਤੀ ਗਈ ਸੀ। ਅਜੇ ਤੱਕ ਕੋਈ ਕੇਸ ਦਰਜ ਨਹੀਂ ਹੋਇਆ ਹੈ।

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement