ਗੁਜਰਾਤ ਵਿਧਾਨ ਸਭਾ ਚੋਣਾਂ: MP ਹਰਭਜਨ ਸਿੰਘ ਤੇ ਕੈਬਨਿਟ ਮੰਤਰੀ ਅਨਮੋਲ ਗਗਨ ਨੂੰ 'ਆਪ' ਨੇ ਸੌਂਪੀ ਵੱਡੀ ਜ਼ਿੰਮੇਵਾਰੀ
Published : Nov 9, 2022, 4:20 pm IST
Updated : Nov 9, 2022, 4:20 pm IST
SHARE ARTICLE
gujrat
gujrat

‘ਸਟਾਰ ਪ੍ਰਚਾਰਕਾਂ’ ਦੀ ਸੂਚੀ ’ਚ ਕੀਤਾ ਗਿਆ ਸ਼ਾਮਲ

 

ਅਹਿਮਦਾਬਾਦ- ਆਮ ਆਦਮੀ ਪਾਰਟੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਗਾਇਕ ਅਨਮੋਲ ਗਗਨ ਮਾਨ ਅਤੇ ਕ੍ਰਿਕਟਰ ਹਰਭਜਨ ਸਿੰਘ ਸਮੇਤ 20 ਲੋਕਾਂ ਦੇ ਨਾਂ ਗੁਜਰਾਤ ਵਿਧਾਨ ਸਭਾ ਚੋਣਾਂ ‘ਸਟਾਰ ਪ੍ਰਚਾਰਕਾਂ’ ਵਜੋਂ ਸ਼ਾਮਲ ਕੀਤੇ ਗਏ ਹਨ। 

'ਆਪ' ਨੇ ਇਨ੍ਹਾਂ 20 ਲੋਕਾਂ ਦੀ ਸੂਚੀ ਪਾਰਟੀ ਦੇ ਸਟਾਰ ਪ੍ਰਚਾਰਕਾਂ ਵਜੋਂ ਚੋਣ ਕਮਿਸ਼ਨ ਨੂੰ ਸੌਂਪ ਦਿੱਤੀ ਹੈ।

ਮੰਗਲਵਾਰ ਰਾਤ ਮੀਡੀਆ 'ਚ ਜਾਰੀ ਕੀਤੀ ਗਈ ਇਸ ਸੂਚੀ 'ਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਰਾਘਵ ਚੱਢਾ ਅਤੇ ਗੁਜਰਾਤ 'ਚ ਮੁੱਖ ਮੰਤਰੀ ਅਹੁਦੇ ਲਈ ਪਾਰਟੀ ਦਾ ਚਿਹਰਾ ਈਸ਼ੂਦਾਨ ਗਾਧਵੀ ਵੀ ਸ਼ਾਮਲ ਹੈ।

‘ਆਪ’ ਦੀ ਮਹਿਲਾ ਆਗੂ ਤੇ ਪੰਜਾਬ ਦੀ ਵਿਧਾਇਕਾ ਬਲਜਿੰਦਰ ਕੌਰ, ਗਾਇਕ ਤੇ ਪੰਜਾਬ ਦੇ ਮੰਤਰੀ ਅਨਮੋਲ ਗਗਨ ਮਾਨ ਅਤੇ ਕੌਮੀ ਕੌਂਸਲ ਮੈਂਬਰ ਰਾਕੇਸ਼ ਹੀਰਾਪਾਰਾ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

'ਆਪ' ਦੇ ਸਟਾਰ ਪ੍ਰਚਾਰਕਾਂ ਦੀ ਸੂਚੀ 'ਚ ਗੁਜਰਾਤ ਤੋਂ ਗਡਵੀ, ਪਾਰਟੀ ਦੇ ਸੂਬਾ ਪ੍ਰਧਾਨ ਗੋਪਾਲ ਇਟਾਲੀਆ, ਜਨਰਲ ਸਕੱਤਰ ਮਨੋਜ ਸੋਰਾਠੀਆ, ਹਾਲ ਹੀ 'ਚ ਪਾਰਟੀ 'ਚ ਸ਼ਾਮਲ ਹੋਏ ਪਾਟੀਦਾਰ ਨੇਤਾ ਅਲਪੇਸ਼ ਕਠੀਰੀਆ ਅਤੇ ਨੌਜਵਾਨ ਨੇਤਾ ਯੁਵਰਾਜ ਸਿੰਘ ਜਡੇਜਾ ਸ਼ਾਮਲ ਹਨ।

ਇਨ੍ਹਾਂ ਤੋਂ ਇਲਾਵਾ ਗੁਜਰਾਤ ਵਿਚ ‘ਆਪ’ ਦੇ ਯੁਵਾ ਮੋਰਚਾ ਦੇ ਪ੍ਰਧਾਨ ਪ੍ਰਵੀਨ ਰਾਮ, ਕੋਲੀ ਭਾਈਚਾਰੇ ਦੇ ਆਗੂ ਰਾਜੂ ਸੋਲੰਕੀ, ਉਮੀਦਵਾਰ ਜਗਰਾਮ ਵਾਲਾ ਅਤੇ ‘ਆਪ’ ਦੀ ਗੁਜਰਾਤ ਪ੍ਰਦੇਸ਼ ਮਹਿਲਾ ਸੰਗਠਨ ਦੀ ਮੁਖੀ ਗੌਰੀ ਦੇਸਾਈ ਵੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹਨ।

ਗੁਜਰਾਤ ਦੀ 182 ਮੈਂਬਰੀ ਵਿਧਾਨਸਭਾ ਦੇ ਚੁਣਾਅ ਲਈ ਆਪ ਨੇ ਹੁਤ ਤੱਕ 158 ਉਮੀਦਵਾਰਾਂ ਦੇ ਨਾਂਅ ਦੀ ਘੋਸ਼ਣਾ ਕੀਤੀ ਹੈ। ਰਾਜ ਵਿਚ ਵਿਧਾਨ ਸਭਾ ਚੁਣਾਅ ਇੱਕ ਅਤੇ ਪੰਜ ਦਿਸੰਬਰ ਨੂੰ ਦੋ ਪੜਾਵਾਂ ਵਿਚ ਹੋਣਗੇ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement