ਝੌਂਪੜੀ ਵਿੱਚ ਸੁੱਤੇ ਮਜ਼ਦੂਰਾਂ ਨੂੰ ਤੇਜ਼ ਰਫਤਾਰ ਟਰੱਕ ਨੇ ਕੁਚਲਿਆ, ਨੌਂ ਦੀ ਮੌਤ
Published : Aug 9, 2021, 8:35 am IST
Updated : Aug 9, 2021, 8:36 am IST
SHARE ARTICLE
Accident
Accident

ਕੁੱਝ ਲੋਕ ਹੋਏ ਗੰਭੀਰ ਜ਼ਖਮੀ

ਅਮਰੇਲੀ : ਗੁਜਰਾਤ ਦੇ ਅਮਰੇਲੀ ਵਿੱਚ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਜਾਣਕਾਰੀ ਦੇ ਅਨੁਸਾਰ, ਸਾਵਰਕੁੰਡਲਾ ਦੇ ਪਿੰਡ ਬੱਢਾ ਦੇ ਕੋਲ ਇੱਕ ਟਰੱਕ ਨੇ ਝੌਂਪੜੀ ਵਿੱਚ ਸੁੱਤੇ ਲੋਕਾਂ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ ਕੁਝ ਲੋਕ ਜ਼ਖਮੀ ਵੀ ਹੋ ਗਏ। ਇਸ ਤੋਂ ਬਾਅਦ  ਚੀਕ ਚਿਹਾੜਾ ਮਚ  ਗਿਆ।

accident Accident

ਟਰੱਕ ਝੌਂਪੜੀ ਨਾਲ ਟਕਰਾਉਣ ਕਾਰਨ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਦੇਰ ਰਾਤ ਕਰੀਬ 3 ਵਜੇ ਵਾਪਰਿਆ। ਭਿਆਨਕ ਹਾਦਸੇ ਵਿੱਚ ਜ਼ਖਮੀ ਅਤੇ ਮਰੇ ਲੋਕਾਂ ਨੂੰ ਤੁਰੰਤ ਸਾਵਰਕੁੰਡਲਾ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ 4 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।

accidentAccident

ਸਥਾਨਕ ਪ੍ਰਸ਼ਾਸਨ ਅਨੁਸਾਰ ਟਰੱਕ ਡਰਾਈਵਰ ਆਪਣੇ ਵਾਹਨ ਦਾ ਕੰਟਰੋਲ ਗੁਆ  ਬੈਠਾ ਅਤੇ ਜਿਸ ਕਾਰਨ ਇਹ ਹਾਦਸਾ ਵਾਪਰਿਆ। ਘਟਨਾ ਦਾ ਪਤਾ ਲੱਗਦਿਆਂ ਹੀ 108 ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ  ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 

Location: India, Gujarat

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement