ਨਾਬਾਲਗ ਪਿਤਾ ਦੇ ਬਿਆਨ ਬਦਲਣ ਮਗਰੋਂ ਵੀ ਪੁਲਿਸ ਜਾਂਚ ਜਾਰੀ ਰਖ ਸਕਦੀ ਹੈ : ਕਾਨੂੰਨ ਮਾਹਰ

By : BIKRAM

Published : Jun 9, 2023, 9:14 pm IST
Updated : Jun 9, 2023, 9:15 pm IST
SHARE ARTICLE
Brij Bhushan Sharan Singh.
Brij Bhushan Sharan Singh.

ਨਾਬਾਲਗ ਭਲਵਾਨ ਦੇ ਪਿਤਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਬ੍ਰਿਜ ਭੂਸ਼ਣ ਵਿਰੁਧ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ

ਨਵੀਂ ਦਿੱਲੀ: ਭਾਰਤੀ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਣ ਸਿੰਘ ਵਿਰੁਧ ਜਿਨਸੀ ਸੋਸ਼ਣ ਦੇ ਝੂਠੇ ਦੋਸ਼ ਲਾਉਣ ਦਾ ਦਾਅਵਾ ਕਰਨ ਵਾਲੇ ਨਾਬਾਲਗ ਭਲਵਾਨ ਦੇ ਪਿਤਾ ਵਲੋਂ ਬਿਆਨ ਬਦਲਣਾ ਫ਼ੈਸਲਾਕੁਨ ਸਾਬਤ ਨਹੀਂ ਹੋਵੇਗਾ।

ਕਾਨੂੰਨ ਮਾਹਰਾਂ ਦਾ ਕਹਿਣਾ ਹੈ ਕਿ ਐਫ਼.ਆਈ.ਆਰ. ਦਰਜ ਹੋਣ ਤੋਂ ਬਾਅਦ ਮਾਮਲਾ ਦਿੱਲੀ ਪੁਲਿਸ ਕੋਲ ਹੈ ਅਤੇ ਪੁਲਿਸ ਅਪਣੀ ਜਾਂਚ ਜਾਰੀ ਰੱਖ ਸਕਦੀ ਹੈ। 

ਨਾਬਾਲਗ ਭਲਵਾਨ ਦੇ ਪਿਤਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਬ੍ਰਿਜ ਭੂਸ਼ਣ ਵਿਰੁਧ ਜਾਣਬੁਝ ਕੇ ਜਿਨਸੀ ਸੋਸ਼ਣ ਦੀ ਝੂਠੀ ਸ਼ਿਕਾਇਤ ਦਰਜ ਕਰਵਾਈ ਸੀ, ਕਿਉਂਕਿ ਉਹ ਅਪਣੀ ਬੇਟੀ ਨਾਲ ਹੋਈ ਨਾਇਨਸਾਫ਼ੀ ਤੋਂ ਨਾਰਾਜ਼ ਸਨ। 

ਨਾਬਾਲਗ ਦੀ ਸ਼ਿਕਾਇਤ ’ਤੇ ਹੀ ਬ੍ਰਿਜ ਭੂਸ਼ਣ ਵਿਰੁਧ ਬਾਲ ਜਿਨਸੀ ਅਪਰਾਧ ਤੋਂ ਬੱਚਿਆਂ ਦੀ ਸੁਰਖਿਆ (ਪੋਕਸੋ) ਕਾਨੂੰਨ ਤਹਿਤ ਮਾਮਲਾ ਦਰਜ ਹੋਇਆ ਸੀ।

ਇਸ ਮਾਮਲੇ ’ਚ ਸੀਨੀਅਰ ਐਡਵੋਕੇਟ ਰਾਕੇਸ਼ ਦਿਵੇਦੀ ਨੇ ਕਿਹਾ, ‘‘ਨਾਬਾਲਗ ਦੇ ਪਿਤਾ ਦਾ ਬਿਆਨ ਮਨਜ਼ੂਰ ਕਰਨ ਲਈ ਪੁਲਿਸ ਮਜਬੂਰ ਨਹੀਂ ਹੈ। ਉਹ ਜਾਂਚ ਜਾਰੀ ਰਖ ਸਕਦੀ ਹੈ, ਕਿਉਂਕਿ ਨਾਬਾਲਗ ਦਾ ਬਿਆਨ ਪਹਿਲਾਂ ਹੀ ਸੀ.ਆਰ.ਪੀ.ਸੀ. ਦੀ ਧਾਰਾ 164 ਤਹਿਤ ਦਰਜ ਕੀਤਾ ਜਾ ਚੁਕਿਆ ਹੈ।’’ 

ਇਕ ਹੋਰ ਸੀਨੀਅਰ ਵਕੀਲ ਨੇ ਕਿਹਾ ਕਿ ਚਾਰਜਸ਼ੀਟ ਦਾਇਰ ਕੀਤੇ ਜਾਣ ’ਚ ਲਗਾਤਾਰ ਦੇਰੀ ਹੋਣ ਦੀ ਵੀ ਜਾਂਚ ਕੀਤੀ ਜਾਵੇ, ਕਿਉਂਕਿ ਸਥਿਤੀ ਅਜਿਹੀ ਬਣ ਰਹੀ ਹੈ ਜਿਸ ਨਾਲ ਗਵਾਹ ਪ੍ਰਭਾਵਤ ਹੋ ਰਹੇ ਹਨ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement