ਜਨਵਰੀ ਤੋਂ ਅਪ੍ਰੈਲ ਦੇ ਵਿਚਕਾਰ ਮੌਸਮ ਦੀਆਂ ਘਟਨਾਵਾਂ ਵਿਚ 233 ਲੋਕਾਂ ਦੀ ਮੌਤ : ਰਿਪੋਰਟ
Published : Jun 9, 2023, 8:21 pm IST
Updated : Jun 9, 2023, 8:22 pm IST
SHARE ARTICLE
 233 people died in weather events between January and April: report
233 people died in weather events between January and April: report

ਪਿਛਲੇ ਸਾਲ 27 ਦੇ ਮੁਕਾਬਲੇ ਇਸ ਵਾਰ ਦੇਸ਼ ਦੇ ਕੁੱਲ 32 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੀਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ

 

ਨਵੀਂ ਦਿੱਲੀ - ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ਵਿਚ ਬੇਹੱਦ ਪ੍ਰਤੀਕੂਲ ਮੌਸਮ ਕਾਰਨ ਵਾਪਰੀਆਂ ਘਟਨਾਵਾਂ ਵਿਚ 233 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 9.5 ਲੱਖ ਹੈਕਟੇਅਰ ਫ਼ਸਲ ਵੀ ਨੁਕਸਾਨੀ ਗਈ ਹੈ। ਇਹ ਜਾਣਕਾਰੀ ਸੈਂਟਰ ਫਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐਸਈ) ਦੀ ਇੱਕ ਰਿਪੋਰਟ ਵਿਚ ਦਿੱਤੀ ਗਈ ਹੈ। 

ਪਿਛਲੇ ਸਾਲ 27 ਦੇ ਮੁਕਾਬਲੇ ਇਸ ਵਾਰ ਦੇਸ਼ ਦੇ ਕੁੱਲ 32 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਅਜਿਹੀਆਂ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਤੀਕੂਲ ਮੌਸਮ ਵਾਲੇ ਦਿਨ  ਰਾਜਸਥਾਨ ਅਤੇ ਮਹਾਰਾਸ਼ਟਰ ਵਿਚ 30-30 ਸਨ, ਜਦੋਂ ਕਿ ਹਿਮਾਚਲ ਪ੍ਰਦੇਸ਼ ਵਿਚ 28 ਅਤੇ ਬਿਹਾਰ ਅਤੇ ਮੱਧ ਪ੍ਰਦੇਸ਼ ਵਿਚ 27-27 ਸਨ।

ਰਿਪੋਰਟ ਮੁਤਾਬਕ ਦਿੱਲੀ ਵਿਚ ਪਿਛਲੇ ਸਾਲ ਇਸੇ ਸਮੇਂ ਦੌਰਾਨ 25 ਪ੍ਰਤੀਕੂਲ ਦਿਨ ਸਨ, ਜਦੋਂ ਕਿ ਇਸ ਸਾਲ ਇਹ ਗਿਣਤੀ ਘੱਟ ਕੇ 12 ਦਿਨ ਰਹਿ ਗਈ ਹੈ। 
ਰਿਪੋਰਟ ਦੇ ਅਨੁਸਾਰ ਜਨਵਰੀ ਤੋਂ ਅਪ੍ਰੈਲ 2022 ਦੇ ਵਿਚਕਾਰ, 86 ਲੋਕਾਂ ਦੀ ਮੌਤ ਹੋ ਗਈ ਅਤੇ 30,000 ਹੈਕਟੇਅਰ ਫ਼ਸਲਾਂ ਖ਼ਰਾਬ ਮੌਸਮ ਦੀਆਂ ਘਟਨਾਵਾਂ ਕਾਰਨ ਨੁਕਸਾਨੀਆਂ ਗਈਆਂ। 

ਇਸ ਦੇ ਮੁਤਾਬਕ 2022 'ਚ 35 ਦਿਨਾਂ ਦੇ ਮੁਕਾਬਲੇ ਇਸ ਵਾਰ 58 ਦਿਨਾਂ 'ਤੇ ਬਿਜਲੀ ਅਤੇ ਤੂਫ਼ਾਨ ਆਇਆ। ਇਨ੍ਹਾਂ ਵਿਚੋਂ ਜ਼ਿਆਦਾਤਰ ਘਟਨਾਵਾਂ ਮਾਰਚ ਅਤੇ ਅਪ੍ਰੈਲ ਵਿਚ ਹੋਈਆਂ। ਰਿਪੋਰਟ ਦੇ ਅਨੁਸਾਰ ਦੇਸ਼ ਨੇ ਪਿਛਲੇ ਸਾਲ 40 ਦਿਨਾਂ ਦੇ ਮੁਕਾਬਲੇ 2023 ਦੇ ਪਹਿਲੇ ਚਾਰ ਮਹੀਨਿਆਂ ਵਿਚ ਸਿਰਫ਼ 15 ਹੀਟਵੇਵ ਦਿਨ ਦਾ ਅਨੁਭਵ ਕੀਤਾ। ਭਾਰਤ ਵਿਚ, 2022 ਵਿਚ 365 ਵਿਚੋਂ 314 ਦਿਨ ਉਲਟ ਮੌਸਮ ਦੇ ਕਾਰਨ ਸਨ। ਇਨ੍ਹਾਂ ਘਟਨਾਵਾਂ ਵਿਚ 3,026 ਲੋਕ ਮਾਰੇ ਗਏ ਅਤੇ 1.96 ਮਿਲੀਅਨ ਹੈਕਟੇਅਰ ਫ਼ਸਲੀ ਖੇਤਰ ਨੂੰ ਨੁਕਸਾਨ ਪਹੁੰਚਿਆ।

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement