ਦੁਨੀਆਂ ਭਰ ’ਚ ਫਸੇ ਪ੍ਰਵਾਸੀਆਂ ਨੂੰ ਕੋਰੋਨਾ ਦਾ ਖ਼ਤਰਾ ਵਧੇਰੇ: ਆਈ.ਓ.ਐਮ.
Published : May 9, 2020, 7:20 am IST
Updated : May 9, 2020, 7:25 am IST
SHARE ARTICLE
File Photo
File Photo

‘‘ਪੂਰੀ ਦੁਨੀਆਂ ਵਿਚ’’ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਫਸੇ ਹੋਏ ਹਨ, ਜਿਥੇ ਉਹਨਾਂ ਨੂੰ ਕੋਵਿਡ-19 ਦੇ ਪ੍ਰਭਾਵ ਦਾ ਖਤਰਾ ਵਧੇਰੇ ਹੈ। ਪ੍ਰਵਾਸ ਮਾਮਲਿਆਂ ਦੇ ਲਈ

ਸੰਯੁਕਤ ਰਾਸ਼ਟਰ, 8 ਮਈ : ‘‘ਪੂਰੀ ਦੁਨੀਆਂ ਵਿਚ’’ ਹਜ਼ਾਰਾਂ ਦੀ ਗਿਣਤੀ ਵਿਚ ਪ੍ਰਵਾਸੀ ਫਸੇ ਹੋਏ ਹਨ, ਜਿਥੇ ਉਹਨਾਂ ਨੂੰ ਕੋਵਿਡ-19 ਦੇ ਪ੍ਰਭਾਵ ਦਾ ਖਤਰਾ ਵਧੇਰੇ ਹੈ। ਪ੍ਰਵਾਸ ਮਾਮਲਿਆਂ ਦੇ ਲਈ ਸੰਯੁਕਤ ਰਾਸ਼ਟਰ ਦੀ ਏਜੰਸੀ ‘ਅੰਤਰਰਾਸ਼ਟਰੀ ਸ਼ਰਣਾਰਥੀ ਸੰਗਠਨ’ (ਆਈ.ਓ.ਐਮ.) ਦੇ ਪ੍ਰਮੁੱਖ ਨੇ ਇਹ ਕਿਹਾ ਹੈ।
ਆਈ.ਓ.ਐਮ. ਦੇ ਡਾਇਰੈਕਟਰ ਜਨਰਲ ਐਂਟੋਨੀਓ ਵਿਟੋਰਿਨੋ ਨੇ ਕਿਹਾ ਕਿ ਯਾਤਰਾ ਪਾਬੰਦੀਆਂ ਦੇ ਚੱਲਦੇ ਭਵਿੱਖ ਵਿਚ ਪ੍ਰਵਾਸੀਆਂ ਨਾਲ ਬਹੁਤ ਭੇਦਭਾਵ ਹੋਵੇਗਾ। ਵਿਟੋਰਿਨੋ ਨੇ ਕਿਹਾ ਕਿ ਸਿਹਤ ਨਵੀਂ ਸੰਪਤੀ ਹੈ।

File photoFile photo

ਉਹਨਾਂ ਨੇ ਕੁਝ ਦੇਸ਼ਾਂ ਦੇ ਪ੍ਰਸਤਾਵਾਂ ਦਾ ਉਦਾਹਰਣ ਦਿਤਾ, ਜਿਸ ਵਿਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਤੁਰੰਤ ਵਿਸ਼ੇਸ਼ ਪਾਸਪੋਰਟ ਤੇ ਮੋਬਾਈਲ ਫੋਨ ਐਪ ਦੀ ਵਰਤੋਂ ਸ਼ੁਰੂ ਕਰਨ ਦੀ ਗੱਲ ਕਹੀ ਗਈ ਸੀ। ਉਹਨਾਂ ਨੇ ਵੀਰਵਾਰ ਨੂੰ ਕਿਹਾ ਕਿ ਦੁਨੀਆਂ ਦੇ ਕਈ ਦੇਸ਼ਾਂ ਵਿਚ ਪ੍ਰਵਾਸੀਆਂ ਦੀ ਸਿਹਤ ਦੀ ਜਾਂਚ ਕਰਨ ਦੀ ਵਿਵਸਥਾ ਹੈ ਤੇ ਹੁਣ ਮੇਰਾ ਮੰਨਣਾ ਹੈ ਕਿ ਲਗਾਤਾਰ ਪ੍ਰਵਾਸੀਆਂ ਲਈ ਸਿਹਤ ’ਤੇ ਨਜ਼ਰ ਰੱਖੇ ਜਾਣ ਦੀ ਮੰਗ ਹੋਰ ਵਧੇਗੀ। 

ਵਿਟੋਰਿਨੋ ਨੇ ਪੱਤਰਕਾਰਾਂ ਨਾਲ ਵੀਡੀਉ ਕਾਨਫਰੰਸਿੰਗ ਰਾਹੀਂ ਗੱਲ ਕਰਦੇ ਹੋਏ ਕਿਹਾ ਕਿ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਯਾਤਰਾ ਪਾਬੰਦੀਆਂ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰਨ ਨਾਲ ਲੋਕਾਂ ਦੀ ਸਿਹਤ ਪਹਿਲਾਂ ਦੀ ਤੁਲਨਾ ਵਿਚ ਵਧੇਰੇ ਖਤਰੇ ਵਿਚ ਹੈ। ਉਹਨਾਂ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਹਜ਼ਾਰਾਂ ਪ੍ਰਵਾਸੀ ਫਸੇ ਹੋਏ ਹਨ। ਦਖਣ-ਪੂਰਬੀ ਏਸ਼ੀਆ, ਪੂਰਬੀ ਅਫ਼ਰੀਕਾ ਤੇ ਲੈਟਿਨ ਅਮਰੀਕਾ ਵਿਚ ਸਰਹੱਦਾਂ ਬੰਦ ਹਨ ਤੇ ਯਾਤਰਾਵਾਂ ’ਤੇ ਪਾਬੰਦੀ ਹੈ। ਬਹੁਤ ਸਾਰੇ ਲੋਕ ਰਸਤਿਆਂ ਵਿਚ ਹਨ ਤੇ ਉਹਨਾਂ ਵਿਚ ਕੁਝ ਮਹਾਮਾਰੀ ਦੇ ਕਾਰਨ ਘਰਾਂ ਨੂੰ ਪਰਤਣਾ ਚਾਹੁੰਦੇ ਹਨ।  (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement