ਅੰਬਾਲਾ ਪੁਲਿਸ ਨੇ ਜੂਆ ਖੇਡ ਰਹੇ 7 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ, 1.83 ਲੱਖ ਦੀ ਨਕਦੀ ਵੀ ਕੀਤੀ ਬਰਾਮਦ

By : GAGANDEEP

Published : Apr 9, 2023, 9:30 am IST
Updated : Apr 9, 2023, 9:56 am IST
SHARE ARTICLE
photo
photo

ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਕੀਤੀ ਕਾਰਵਾਈ

 

ਅੰਬਾਲਾ: ਹਰਿਆਣਾ ਦੇ ਅੰਬਾਲਾ 'ਚ ਪੁਲਿਸ ਨੇ ਇਕ ਘਰ 'ਤੇ ਛਾਪਾ ਮਾਰ ਕੇ 7 ਜੂਏਬਾਜ਼ਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕਬਜ਼ੇ 'ਚੋਂ 1.83 ਲੱਖ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਇਹਨਾਂ ਨੂੰ ਤਾਸ਼ ਖੇਡਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ।। ਸਾਰੇ ਜੂਏਬਾਜ਼ ਅੱਧੀ ਰਾਤ 12 ਵਜੇ ਇੱਕ ਬੰਦ ਘਰ ਵਿੱਚ ਜੂਆ ਖੇਡ ਰਹੇ ਸਨ। ਅੰਬਾਲਾ ਸਿਟੀ ਪੁਲਿਸ ਸਟੇਸ਼ਨ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ।

ਇਹ ਵੀ ਪੜ੍ਹੋ: ਲੁਧਿਆਣਾ 'ਚ ਗੰਦੇ ਨਾਲੇ 'ਚ ਡਿੱਗਿਆ ਬੱਚਾ, ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ, ਭਾਲ ਜਾਰੀ  

ਪੁਲਿਸ ਟੀਮ ਗੁੜ ਮੰਡੀ ਨੇੜੇ ਗਸ਼ਤ ’ਤੇ ਸੀ। ਇਸ ਦੌਰਾਨ ਕਿਸੇ ਮੁਖਬਰ ਨੇ ਸੂਚਨਾ ਦਿੱਤੀ ਕਿ ਤੰਦੂਰਾ ਬਾਜ਼ਾਰ ਦਾ ਰਹਿਣ ਵਾਲਾ ਕਸ਼ਮੀਰੀ ਲਾਲ ਆਪਣੇ ਘਰ ਜੂਆ ਖੇਡ ਰਿਹਾ ਹੈ। ਤੰਦੂਰਾ ਬਾਜ਼ਾਰ ਸਥਿਤ ਮੁਲਜ਼ਮ ਦੇ ਘਰ 12.15 ਵਜੇ ਛਾਪਾ ਮਾਰਿਆ। ਇੱਥੇ ਜੂਏ ਵਾਲੇ 4 ਤੋਂ 12-12 ਹਜ਼ਾਰ ਰੁਪਏ ਤੱਕ ਜੂਏ ਲਗਾ ਰਹੇ ਸਨ। ਪੁਲਿਸ ਟੀਮ ਨੇ ਕਮਰੇ ’ਚ ਛਾਪਾ ਮਾਰ ਕੇ 6 ਜੁਆਰੀਆਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜੂਏਬਾਜ਼ਾਂ ਨੇ ਆਪਣੇ ਹੱਥਾਂ ਵਿੱਚ ਫੜੀ ਤਾਸ਼ ਸ਼ੀਟ ਉੱਤੇ ਸੁੱਟ ਦਿੱਤੇ।

ਇਹ ਵੀ ਪੜ੍ਹੋ: ਲੁਧਿਆਣਾ 'ਚ ਡਿਲੀਵਰੀ ਬੁਆਏ ਦੀ ਕੁੱਟਮਾਰ ਕਰ ਖੋਹੀ ਨਕਦੀ  

ਪੁਲਿਸ ਨੇ ਮੌਕੇ ਤੋਂ 52 ਤਾਸ਼ ਅਤੇ ਚਾਦਰ ’ਤੇ ਪਏ 1 ਲੱਖ 55 ਹਜ਼ਾਰ 100 ਰੁਪਏ ਬਰਾਮਦ ਕੀਤੇ। ਇਸ ਤੋਂ ਇਲਾਵਾ ਪੁਲਿਸ ਨੇ ਕਰਨ ਤੋਂ 5,000 ਰੁਪਏ, ਧਰਮਵੀਰ ਤੋਂ 4,000 ਰੁਪਏ, ਹੇਮੰਤ ਤੋਂ 4,000 ਰੁਪਏ, ਰਾਕੇਸ਼ ਤੋਂ 3,000 ਰੁਪਏ, ਨਰਿੰਦਰ ਕੁਮਾਰ ਤੋਂ 5,000 ਰੁਪਏ, ਅਮਨਪ੍ਰੀਤ ਤੋਂ 3,000 ਰੁਪਏ, ਜ਼ਿਮੀਂਦਾਰ ਕਸ਼ਮੀਰ ਸਿੰਘ ਦੀ ਜੇਬ ਵਿਚੋਂ 4,000 ਰੁਪਏ ਨਗਦੀ ਬਰਾਮਦ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਗੈਂਬਲਿੰਗ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement