ਨਵਜੋਤ ਸਿੱਧੂ ਨੇ EVM ਬਾਰੇ ਸਵਾਲ ਖੜੇ ਕਰਦਿਆਂ ਕਿਹਾ-ਵੋਟਿੰਗ ਬੈਲਟ ਪੇਪਰ ਰਾਹੀਂ ਹੋਵੇ
Published : Mar 9, 2021, 10:54 pm IST
Updated : Mar 9, 2021, 10:54 pm IST
SHARE ARTICLE
Navjot sidhu
Navjot sidhu

ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਈਵੀਐਮ ਰਾਹੀਂ ਵੋਟਿੰਗ ਨਹੀਂ ਕੀਤੀ ਜਾਂਦੀ।

ਚੰਡੀਗੜ੍ਹ: ਕਾਂਗਰਸ ਦੇ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੰਗਲਵਾਰ ਨੂੰ ਚੋਣਾਂ ਵਿੱਚ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐੱਮ.) ਦੀ ਵਰਤੋਂ ਬਾਰੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਬੈਲਟ ਪੇਪਰਾਂ ‘ਤੇ ਵੋਟ ਪਾਉਣੀ ਚਾਹੀਦੀ ਹੈ। ਪ੍ਰਸ਼ਨ ਦੌਰਾਨ ਮੌਜੂਦਾ ਬਜਟ ਸੈਸ਼ਨ ਵਿੱਚ ਪਹਿਲੀ ਵਾਰ ਬੋਲਦਿਆਂ ਸ.  ਸਿੱਧੂ ਨੇ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ ਈਵੀਐਮ ਰਾਹੀਂ ਵੋਟਿੰਗ ਨਹੀਂ ਕੀਤੀ ਜਾਂਦੀ। ਅੰਮ੍ਰਿਤਸਰ ਦੇ ਵਿਧਾਇਕ ਨੇ ਕਿਹਾ ਕਿ ਇਹ ਦੇਸ਼ ਮੰਨਦੇ ਹਨ ਕਿ ਕਿਸੇ ਵੀ ਟੈਕਨੋਲੋਜੀ ਨਾਲ “ਛੇੜਛਾੜ” ਹੋ ਸਕਦੀ ਹੈ ਪਰ ਬੈਲਟ ਪੇਪਰ ਨਾਲ ਇਹ ਸੰਭਵ ਨਹੀਂ ਹੈ।

Navjot singh SidhuNavjot singh Sidhuਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਦਨ ਵਿੱਚ ਇਹ ਮੁੱਦਾ ਚੁੱਕਣ ਤੋਂ ਬਾਅਦ ਸਿੱਧੂ ਨੇ ਇਸ ‘ਤੇ ਆਪਣੇ ਵਿਚਾਰ ਪੇਸ਼ ਕੀਤੇ। ਬੈਂਸ ਨੇ ਕਿਹਾ ਕਿ ਸੰਵਿਧਾਨ ਦੀ ਧਾਰਾ 328 ਦੇ ਤਹਿਤ ਰਾਜ ਵਿਧਾਨ ਸਭਾ ਨੂੰ ਇਹ ਫੈਸਲਾ ਲੈਣ ਦਾ ਅਧਿਕਾਰ ਹੈ ਕਿ ਉਹ ਈਵੀਐਮ ਰਾਹੀਂ ਜਾਂ ਬੈਲਟ ਜ਼ਰੀਏ ਚੋਣਾਂ ਕਰਵਾਉਣਾ ਚਾਹੁੰਦੀ ਹੈ। ਰਾਜ ਸਰਕਾਰ ਨੂੰ ਇਸ ਨੂੰ ਕਰਾਉਣ ਲਈ ਇਕ ਬਿੱਲ ਲਿਆਉਣ ਲਈ ਕਿਹਾ ਗਿਆ ਸੀ।

EVM issueEVM issueਬੈਂਸ ਦਾ ਸਮਰਥਨ ਕਰਦਿਆਂ ਸਿੱਧੂ ਨੇ ਚੇਅਰਮੈਨ ਨੂੰ ਕਿਹਾ, “ਜੇ ਤੁਸੀਂ ਈ.ਵੀ.ਐਮ. ਰਾਹੀਂ ਪੰਜਾਬ ਵਿਚ ਚੋਣਾਂ ਨਹੀਂ ਕਰਨ ਦਿੰਦੇ ਤਾਂ ਕੇਂਦਰ ਸਰਕਾਰ ਇਕ ਵੀ ਸੀਟ ਨਹੀਂ ਜਿੱਤ ਸਕਦੀ। ਇਹ ਲੋਕਤੰਤਰ ਦਾ ਮੁੱਦਾ ਹੈ। ''

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement