ਸੜਕ ਹਾਦਸੇ 'ਚ ਪਰਿਵਾਰ ਦੇ 10 ਜੀਆਂ ਦੀ ਮੌਤ
Published : Mar 9, 2019, 6:26 pm IST
Updated : Mar 9, 2019, 6:26 pm IST
SHARE ARTICLE
10 family members died in road accident
10 family members died in road accident

ਰਾਂਚੀ : ਰਾਂਚੀ ਦੇ ਕੁੱਜੂ ਥਾਣਾ ਖੇਤਰ 'ਚ ਸਨਿਚਰਵਾਰ ਸਵੇਰੇ 4.30 ਵਜੇ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 10 ਜੀਆਂ ਦੀ ਮੌਤ ਹੋ ਗਈ। ਪਰਿਵਾਰ ਆਰਾ (ਬਿਹਾਰ) ਤੋਂ...

ਰਾਂਚੀ : ਰਾਂਚੀ ਦੇ ਕੁੱਜੂ ਥਾਣਾ ਖੇਤਰ 'ਚ ਸਨਿਚਰਵਾਰ ਸਵੇਰੇ 4.30 ਵਜੇ ਸੜਕ ਹਾਦਸੇ 'ਚ ਇੱਕ ਹੀ ਪਰਿਵਾਰ ਦੇ 10 ਜੀਆਂ ਦੀ ਮੌਤ ਹੋ ਗਈ। ਪਰਿਵਾਰ ਆਰਾ (ਬਿਹਾਰ) ਤੋਂ ਬੱਚੇ ਦਾ ਮੁੰਡਨ ਕਰਵਾ ਕੇ ਇਨੋਵਾ ਗੱਡੀ 'ਚ ਹਟਿਆ (ਰਾਂਚੀ) ਸਥਿਤ ਆਪਣੇ ਘਰ ਆ ਰਿਹਾ ਸੀ। ਮ੍ਰਿਤਕਾਂ 'ਚ ਦੋ ਔਰਤਾਂ ਤੇ ਤਿੰਨ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਹਸਪਤਾਲ ਰਾਮਗੜ੍ਹ 'ਚ ਰੱਖੀਆਂ ਗਈਆਂ ਹਨ।

10 family members died in road accident-110 family members died in road accident-1

ਮ੍ਰਿਤਕਾਂ 'ਚ ਹਟਿਆ ਰੇਲਵੇ ਕਾਲੋਨੀ ਨਿਵਾਸੀ ਸੇਵਾ ਮੁਕਤ ਰੇਲਵੇ ਮੁਲਾਜ਼ਮ ਸਿਤਆਨਰਾਇਣ ਸਿੰਘ (73), ਪੁੱਤਰ ਅਜੀਤ ਕੁਮਾਰ ਸਿੰਘ (28) ਕਟੀਕਨਾਰ ਬਸਕਰ ਨਿਵਾਸੀ ਤੇ ਆਰਮੀ ਮੈਵ ਜਵਾਈ ਮੰਟੂ ਕੁਮਾਰ ਸਿੰਘ (40), ਬੇਟੀ ਸਰੋਜ ਸਿੰਘ (38), ਪੋਤੀ ਕਲੀ ਕੁਮਾਰ (13) ਰੂਹੀ ਕੁਮਾਰੀ (7), ਪੋਤਾ ਰੌਣਕ ਕੁਮਾਰ (04), ਛੋਟਾ ਜਵਾਈ ਧੁਰਵਾ ਰਾਂਚੀ ਨਿਵਾਸੀ ਤੇ ਸਹਾਰਾ ਇੰਡਆ ਦੇ ਏਜੰਟ ਸੁਬੋਧ ਕੁਮਾਰ ਸਿੰਘ (32), ਛੋਟੀ ਰਿੰਕੀ ਦੇਵੀ (30) ਤੇ ਧੁਰਵਾ ਨਿਵਾਸੀ ਇਨੋਵਾ ਚਾਲਕ ਅੰਚਲ ਪਾਂਡਿਆ ਸ਼ਾਮਲ ਹੈ। ਘਟਨਾ ਸਵੇਰੇ ਕਰੀਬ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ ਹੈ।

ਚਸ਼ਮਦੀਦਾਂ ਮੁਤਾਬਕ ਇਨੋਵਾ ਗੱਡੀ ਐਨ.ਐਚ.-33 ਪਟਨਾ-ਰਾਂਚੀ ਸੜਕ 'ਤੇ ਚੱਲ ਰਹੀ ਸੀ ਤਾਂ ਗਲਤੀ ਨਾਲ ਉਹ ਦੂਜੀ ਸੜਕ 'ਤੇ ਚਲੀ ਗਈ। ਇਸੇ ਦੌਰਾਨ ਸਾਹਮਣਿਉਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਗੱਡੀ ਨੂੰ ਆਪਣੀ ਲਪੇਟ 'ਚ ਲੈ ਲਿਆ। ਇਨੋਵਾ 'ਚ ਸਵਾਰ ਸਾਰਿਆਂ ਦੀ ਮੌਤ ਹੋ ਗਈ। 

Location: India, Jharkhand, Ranchi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement