ਪੁਲਿਸ ਰੋਕਾਂ ਕਾਰਨ ਬਸਾਂ 'ਚ ਹੋਇਆ ਵਿਦਿਆਰਥੀਆਂ ਦਾ 'ਪੈਦਲ ਮਾਰਚ'
Published : Jan 9, 2020, 8:23 pm IST
Updated : Jan 9, 2020, 8:23 pm IST
SHARE ARTICLE
file photo
file photo

ਜੇਐਨਯੂ ਹਿੰਸਾ ਖਿਲਾਫ਼ ਕੈਂਪਸ ਅੰਦਰ ਹੀ ਕੀਤਾ ਰੋਸ ਮਾਰਚ

ਨਵੀਂ ਦਿੱਲੀ : ਜਵਾਹਰਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਨੂੰ ਹੋਈ ਹਿੰਸਾ ਵਿਰੁਧ ਵਿਦਿਆਰਥੀਆਂ ਨੇ ਅੱਜ ਦੁਪਹਿਰ ਨੂੰ ਕੈਂਪਸ ਦੇ ਅੰਦਰ ਹੀ ਮਾਰਚ ਸ਼ੁਰੂ ਕਰ ਦਿਤਾ ਹੈ। ਵਿਦਿਆਰਥੀ ਯੂਨੀਅਨ ਦੇ ਵਿਰੋਧ ਮਾਰਚ ਕਾਰਨ ਕੈਂਪਸ ਦੇ ਮੁੱਖ ਗੇਟ ਕੋਲ ਸੁਰੱਖਿਆ ਦੇ ਬਹੁਤ ਸਖ਼ਤ ਇੰਤਜ਼ਾਮ ਕੀਤੇ ਗਏ ਸਨ।

PhotoPhoto

ਯੂਨੀਅਨ ਵਲੋਂ ਉਨ੍ਹਾਂ ਨਕਾਬਪੋਸ਼ ਗੁੰਡਿਆਂ ਵਿਰੁਧ ਰੋਸ ਮੁਜ਼ਾਹਰਾ ਤੇ ਮਾਰਚ ਕੀਤਾ ਗਿਆ ਜਿਨ੍ਹਾਂ ਵਿਰੁਧ ਦਿੱਲੀ ਪੁਲਿਸ ਹੁਣ ਕੋਈ ਕੇਸ ਦਰਜ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਨਕਾਬਪੋਸ਼ਾਂ ਨੇ ਡਾਂਗਾਂ ਨਾਲ ਚਾਰ ਘੰਟੇ ਤਕ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਸੀ ਤੇ ਬਹੁਤ ਸਾਰੇ ਵਿਦਿਆਰਥੀਆਂ ਤੇ ਅਧਿਆਪਕਾਂ ਤਕ ਨੂੰ ਕੁੱਟ-ਕੁੱਟ ਕੇ ਜ਼ਖ਼ਮੀ ਕਰ ਦਿਤਾ ਸੀ।

PhotoPhoto

ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨੂੰ ਕੈਂਪਸ ਤੋਂ ਮੰਡੀ ਹਾਊਸ ਤਕ ਮਾਰਚ ਦੀ ਇਜਾਜ਼ਤ ਨਹੀਂ ਦਿਤੀ। ਇਸ ਤੋਂ ਬਾਅਦ ਕੁੱਝ ਵਿਦਿਆਰਥੀਆਂ ਨੂੰ ਬੱਸ ਵਿਚ ਬਿਠਾ ਕੇ ਮੰਡੀ ਹਾਊਸ ਤਕ ਲਿਜਾਇਆ ਜਾ ਰਿਹਾ ਹੈ। ਕੁੱਲ 10 ਬਸਾਂ ਵਿਚ ਵਿਦਿਆਰਥੀਆਂ ਨੂੰ ਲਿਜਾਇਆ ਜਾ ਰਿਹਾ ਹੈ।

PhotoPhoto

ਦਿੱਲੀ ਪੁਲਿਸ ਨੇ ਵਿਦਿਆਰਥੀਆਂ ਨੂੰ ਚੇਤਾਵਨੀ ਦਿਤੀ ਹੈ ਕਿ ਮੰਡੀ ਹਾਊਸ ਕੋਲ ਧਾਰਾ 144 ਲੱਗੀ ਹੋਈ ਹੈ। ਇਸ ਲਈ ਵਿਦਿਆਰਥੀ ਉਸ ਪਾਸੇ ਨਾ ਜਾਣ। ਰੋਹ 'ਚ ਆਏ ਵਿਦਿਆਰਥੀ ਲਗਾਤਾਰ ਨਾਹਰੇਬਾਜ਼ੀ ਕਰ ਰਹੇ ਸਨ ਤੇ ਗੀਤ ਗਾਏ ਜਾ ਰਹੇ ਸਨ।

PhotoPhoto

ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦੇਣ ਲਈ ਖੱਬੇ-ਪੱਖੀ ਆਗੂ ਸੀਤਾਰਾਮ ਯੇਚੁਰੀ, ਡੀ. ਰਾਜਾ, ਵਰਿੰਦਾ ਕਰਤ, ਪ੍ਰਕਾਸ਼ ਕਰਤ ਤੋਂ ਇਲਾਵਾ ਸ਼ਰਦ ਯਾਦਵ ਜਿਹੇ ਕਈ ਆਗੂ ਵੀ ਵਿਦਿਆਰਥੀਆਂ ਦੇ ਇਸ ਪ੍ਰਦਰਸ਼ਨ ਵਿਚ ਪੁੱਜੇ ਹੋਏ ਸਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement