ਹਸਪਤਾਲ 'ਚ ਲੱਗੀ ਅੱਗ, 7 ਜ਼ਖ਼ਮੀ, 2 ਗੰਭੀਰ
Published : Jan 9, 2019, 5:33 pm IST
Updated : Jan 9, 2019, 5:33 pm IST
SHARE ARTICLE
Fire At Hospital In Nagpur
Fire At Hospital In Nagpur

ਮਹਾਰਾਸ਼ਟਰ ਦੇ ਨਾਗਪੁਰ ਵਿਚ ਕਿੰਗਸਵੇ ਰੋਡ 'ਤੇ ਸਥਿਤ ਇਕ ਹਸਪਤਾਲ ਵਿਚ ਬੁੱਧਵਾਰ ਨੂੰ ਅੱਗ ਲੱਗ ਗਈ।  ਖਬਰ ਦੇ ਮੁਤਾਬਕ 20 ਲੋਕ ਹਸਪਤਾਲ ਵਿਚ ਫਸ ਗਏ।...

ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਵਿਚ ਕਿੰਗਸਵੇ ਰੋਡ 'ਤੇ ਸਥਿਤ ਇਕ ਹਸਪਤਾਲ ਵਿਚ ਬੁੱਧਵਾਰ ਨੂੰ ਅੱਗ ਲੱਗ ਗਈ।  ਖਬਰ ਦੇ ਮੁਤਾਬਕ 20 ਲੋਕ ਹਸਪਤਾਲ ਵਿਚ ਫਸ ਗਏ। ਹਸਪਤਾਲ ਵਿਚ ਉਸਾਰੀ ਕਾਰਜ ਚੱਲ ਰਿਹਾ ਸੀ।


ਘਟਨਾ ਥਾਂ 'ਤੇ ਦਮਕਲ ਦੀਆਂ 10 ਗਡੀਆਂ ਮੌਜੂਦ ਹਨ। ਖਬਰ ਹੈ ਕਿ ਹਾਲਤ ਹੁਣ ਕਾਬੂ ਵਿਚ ਹਨ। ਫੌਜ ਦੇ ਜਵਾਨਾਂ ਨੇ ਅੱਗ ਨੂੰ ਬੁਝਾਉਣ ਵਿਚ ਮਦਦ ਕੀਤੀ। ਕਥਿਤ ਤੌਰ 'ਤੇ ਸ਼ਾਰਟ ਸਰਕਿਟ ਦੇ ਕਾਰਨ ਅੱਗ ਲੱਗ ਗਈ।

Fire At Hospital In NagpurFire At Hospital In Nagpur

7 ਲੋਕਾਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ,  ਜਿਸ ਵਿਚੋਂ 2 ਦੀ ਹਾਲਤ ਗੰਭੀਰ ਹੈ। 10 ਮੰਜ਼ਿਲਾ ਹਸਪਤਾਲ ਦੀ ਇਮਾਰਤ ਕੱਚ ਨਾਲ ਬਣੀ ਸੀ, ਅਜਿਹੇ 'ਚ ਦਮਕਲ ਕਰਮੀਆਂ ਨੂੰ ਅੱਗ ਨੂੰ ਬੁਝਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

Fire At Hospital In NagpurFire At Hospital In Nagpur

ਅੱਗ ਲੱਗਣ ਨਾਲ ਭਾਰੀ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸ਼ਾਰਟ ਸਰਕਿਟ ਨਾਲ ਲੱਗੀ ਅੱਗ ਨਾਲ ਇਲਾਕੇ ਵਿਚ ਧੁੰਆ - ਧੁੰਆ ਹੋ ਗਿਆ। 

Location: India, Maharashtra, Nagpur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement