ਰਲੇਵੇ ਦੀ ਯਾਤਰੀਆਂ ਨੂੰ ਸੌਗਾਤ, ਇਕ ਪਛਾਣ ਪੱਤਰ 'ਤੇ ਹੋਵੇਗੀ ਦੁਗਣੇ ਟਿਕਟਾਂ ਦੀ ਬੁਕਿੰਗ 
Published : Jan 9, 2019, 6:34 pm IST
Updated : Jan 9, 2019, 6:34 pm IST
SHARE ARTICLE
Indian Railways
Indian Railways

ਹੁਣ ਕੀਤੀ ਗਈ ਸੋਧ ਮੁਤਾਬਕ ਇਕ ਯੂਜਰ ਇਕ ਮਹੀਨੇ ਵਿਚ ਇਕ ਆਈਆਰਸੀਟੀਸੀ ਪੱਛਾਣ ਪੱਤਰ ਰਾਹੀਂ 12 ਟਿਕਟਾਂ ਬੁਕ ਕਰਵਾ ਸਕਦਾ ਹੈ।

ਨਵੀਂ ਦਿੱਲੀ : ਭਾਰਤੀ ਰੇਲਵੇ ਅਪਣੀਆਂ ਸੇਵਾਵਾਂ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਸ ਲਈ ਰੇਲਵੇ ਨੇ ਟਿਕਟ ਬੁਕਿੰਗ ਦੇ ਨਿਯਮਾਂ ਵਿਚ ਕੁਝ ਬਦਲਾਅ ਕੀਤੇ ਹਨ। ਆਈਆਰਸੀਟੀਸੀ ਯਾਤਰੀਅਨੂੰ ਸਫਰ ਦੌਰਾਨ ਵਧੀਆ ਸਹੂਲਤਾਂ ਦੇਣ ਲਈ ਅਤੇ ਸਫਰ ਨੂੰ ਹੋਰ ਸੁਖਾਲਾ ਬਣਾਉਣ ਲਈ ਹੁਣ ਟਿਕਟ ਬੁਕਿੰਗ ਤੋਂ ਹਟ ਕੇ ਵੀ ਕਈ ਸੇਵਾਵਾਂ ਦੇ ਰਿਹਾ ਹੈ।  ਆਈਆਰਸੀਟੀਸੀ ਨੇ ਕੁਝ ਨਿਯਮਾਂ ਵਿਚ ਸੋਧ ਕੀਤੀ ਹੈ। ਦਰਅਸਲ ਇਕ ਯੂਜਰ ਦੇ ਪਛਾਣ ਪੱਤਰ 'ਤੇ ਸਿਰਫ 6 ਟਿਕਟਾਂ ਬੁਕ ਕਰਵਾਉਣ ਦੀ ਹੱਦ ਨਿਰਧਾਰਤ ਕੀਤੀ ਗਈ ਹੈ,

IRCTCIRCTC

ਪਰ ਹੁਣ ਕੀਤੀ ਗਈ ਸੋਧ ਮੁਤਾਬਕ ਇਕ ਯੂਜਰ ਇਕ ਮਹੀਨੇ ਵਿਚ ਇਕ ਆਈਆਰਸੀਟੀਸੀ ਪੱਛਾਣ ਪੱਤਰ ਰਾਹੀਂ 12 ਟਿਕਟਾਂ ਬੁਕ ਕਰਵਾ ਸਕਦਾ ਹੈ। ਜਿਹੜਾ ਵੀ ਯੂਜਰ ਇਕ ਆਈਡੀ ਤੋਂ 12 ਟਿਕਟਾਂ ਬੁਕ ਕਰਨਾ ਚਾਹੁੰਦਾ ਹੈ ਉਸ ਨੂੰ ਅਪਣਾ ਆਧਾਰ ਕਾਰਡ ਅਪਣੇ ਆਈਆਰਸੀਟੀਸੀ ਅਕਾਉਂਟ ਨਾਲ ਲਿੰਕ ਕਰਨਾ ਪਵੇਗਾ। ਆਈਆਰਸੀਟੀਸੀ ਨੇ ਆਨਲਾਈਨ ਟਿਕਟ ਬੁਕਿੰਗ ਦੀ ਪ੍ਰਕਿਰਿਆ ਨੂੰ ਸਮਾਬੱਧ ਕੀਤਾ ਹੈ। ਯਾਤਰੀਆਂ ਨੂੰ ਅਪਣਾ ਵੇਰਵਾ ਭਰਨ ਲਈ ਹੁਣ ਸਿਰਫ 25 ਸੈਕੰਡ ਦਿਤੇ ਜਾਣਗੇ।

Aadhar CardsAadhar Cards

ਭੁਗਤਾਨ ਪੇਜ 'ਤੇ ਕੈਪਚਾ ਕੋਡ ਦਰਜ ਕਰਵਾਉਣ ਦੇ ਨਾਲ ਹੀ ਵੇਰਵੇ ਪੇਜ 'ਤੇ ਸਿਰਫ 5 ਸੈਕੰਡ ਦਿਤੇ ਜਾਣਗੇ। ਆਈਆਰਸੀਟੀਸੀ ਤੋਂ ਅਪਣਾ ਆਧਾਰ ਨੰਬਰ ਲਿੰਕ ਕਰਨ ਲਈ ਯੂਜਰ ਨੂੰ ਅਪਣੇ ਆਈਆਰਸੀਟੀਸੀ ਅਕਾਉਂਟ ਵਿਚ ਜਾਣਾ ਹੋਵੇਗਾ। ਇਸ ਤੋਂ ਬਾਅਦ ਮਾਈ ਪ੍ਰੋਫਾਈਲ ਵਿਚ ਜਾ ਕੇ ਅਪਡੇਟ ਆਧਾਰ 'ਤੇ ਕਲਿਕ ਕਰਨਾ ਹੋਵੇਗਾ। ਇਸ ਤੋਂ ਬਾਅਦ ਆਧਾਰ ਕਾਰਡ ਤੋਂ ਲਿੰਕ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਓਟੀਪੀ ਨੂੰ ਹੀ ਆਈਆਰਸੀਟੀਸੀ 'ਤੇ ਪਾਉਣਾ ਹੈ।

Indian Railways Indian Railways

ਇਸ ਤਰ੍ਹਾਂ ਆਧਾਰ ਨੰਬਰ ਆਈਆਰਸੀਟੀਸੀ ਨਾਲ ਜੁੜ ਜਾਵੇਗਾ। ਇਸ ਤੋਂ ਬਾਅਦ ਇਕ ਮਹੀਨੇ ਵਿਚ 12 ਟਿਕਟਾਂ ਦੀ ਬੁਕਿੰਗ ਹੋ ਸਕੇਗੀ। ਰੇਲਵੇ ਦੀ ਇਸ ਸਹੂਲਤ ਨਾਲ ਹੁਣ ਸਫਰ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਇਸ ਦੇ ਨਾਲ ਹੀ ਆਈਆਰਸੀਟੀਸੀ ਰਾਹੀਂ ਸਵੇਰੇ 8 ਵਜੇ ਤੋਂ ਰਾਤ 10 ਵਜੇ ਤੱਕ ਬੁਕਿੰਗ ਕਰਵਾਈ ਜਾ ਸਕਦੀ ਹੈ। ਨਵੇਂ ਨਿਯਮਾਂ ਮੁਤਾਬਕ ਯਾਤਰੀ ਟ੍ਰੇਨ ਦੇ ਟਿਕਟ 120 ਦਿਨ ਪਹਿਲਾਂ ਬੁੱਕ ਕਰਵਾ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement