403 Indian Students Died Abroad: 2018 ਤੋਂ ਹੁਣ ਤਕ ਵਿਦੇਸ਼ਾਂ ਵਿਚ 403 ਭਾਰਤੀ ਵਿਦਿਆਰਥੀਆਂ ਦੀ ਮੌਤ; ਕੈਨੇਡਾ ਵਿਚ ਗਿਣਤੀ ਸੱਭ ਤੋਂ ਵੱਧ
Published : Dec 8, 2023, 10:42 am IST
Updated : Dec 8, 2023, 10:43 am IST
SHARE ARTICLE
403 Indian Students Died Abroad Since 2018
403 Indian Students Died Abroad Since 2018

ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ ਜਾਣਕਾਰੀ

403 Indian Students Died Abroad: 2018 ਤੋਂ ਕੁਦਰਤੀ ਕਾਰਨਾਂ, ਹਾਦਸਿਆਂ ਅਤੇ ਡਾਕਟਰੀ ਸਥਿਤੀਆਂ ਕਾਰਨ 403 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ਾਂ ਵਿਚ ਮੌਤ ਹੋ ਚੁੱਕੀ ਹੈ। ਇਹ ਗਿਣਤੀ ਕੈਨੇਡਾ ਵਿਚ ਸੱਭ ਤੋਂ ਵੱਧ 91 ਹੈ। ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਕਿਹਾ ਕਿ ਸੀਨੀਅਰ ਅਧਿਕਾਰੀ ਭਾਰਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸੰਗਠਨਾਂ ਨਾਲ ਨਿਯਮਿਤ ਤੌਰ 'ਤੇ ਗੱਲਬਾਤ ਕਰਨ ਲਈ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਦਾ ਦੌਰਾ ਕਰਦੇ ਹਨ। ਵਿਦੇਸ਼ਾਂ ਵਿਚ ਭਾਰਤੀ ਵਿਦਿਆਰਥੀਆਂ ਦੀ ਸੁਰੱਖਿਆ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿਚੋਂ ਇਕ ਹੈ।

ਕੇਂਦਰੀ ਮੰਤਰੀ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਕੈਨੇਡਾ ਤੋਂ ਬਾਅਦ ਬਰਤਾਨੀਆ ਵਿਚ 48, ਰੂਸ ਵਿਚ 40, ਅਮਰੀਕਾ ਵਿਚ 36, ਆਸਟਰੇਲੀਆ ਵਿਚ 35, ਯੂਕਰੇਨ ਵਿਚ 21, ਜਰਮਨੀ ਵਿਚ 20, ਸਾਈਪ੍ਰਸ ਵਿਚ 14 ਅਤੇ ਇਟਲੀ ਅਤੇ ਫਿਲੀਪੀਨਜ਼ ਵਿਚ 10-10 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ।

ਚਾਰ ਸਾਲਾਂ ਵਿਚ ਹਾਥੀਆਂ ਦੇ ਹਮਲਿਆਂ ਵਿਚ 2657 ਲੋਕਾਂ ਦੀ ਮੌਤ

2018-19 ਤੋਂ 2022-23 ਦਰਮਿਆਨ ਦੇਸ਼ ਭਰ ਵਿਚ ਹਾਥੀਆਂ ਦੇ ਹਮਲਿਆਂ ਵਿਚ 2657 ਲੋਕਾਂ ਦੀ ਮੌਤ ਹੋਈ ਅਤੇ 2018 ਤੋਂ 2022 ਦਰਮਿਆਨ ਬਾਘ ਦੇ ਹਮਲਿਆਂ ਵਿਚ 293 ਲੋਕ ਮਾਰੇ ਗਏ। ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਕਈ ਕਾਰਨਾਂ ਕਰਕੇ ਜੰਗਲੀ ਜਾਨਵਰਾਂ ਦੁਆਰਾ ਹਮਲਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਚ, ਮੁੱਖ ਕਾਰਨ ਰਿਹਾਇਸ਼ੀ ਵਿਗਾੜ, ਲਗਾਤਾਰ ਸੁਰੱਖਿਆ ਦੇ ਯਤਨ ਅਤੇ ਫਸਲਾਂ ਦੇ ਬਦਲਦੇ ਤਰੀਕਿਆਂ ਕਾਰਨ ਜੰਗਲੀ ਜਾਨਵਰਾਂ ਦੀ ਵਧਦੀ ਆਬਾਦੀ ਸਨ। ਕੇਂਦਰੀ ਵਾਤਾਵਰਣ ਰਾਜ ਮੰਤਰੀ ਅਸ਼ਵਨੀ ਕੁਮਾਰ ਚੌਬੇ ਨੇ ਵੀਰਵਾਰ ਨੂੰ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਇਹ ਜਾਣਕਾਰੀ ਦਿਤੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement