ਜੇਕਰ ਤੁਸੀ ਆਪਣੀ ਪਤਨੀ ਦੇ ਖਾਤੇ 'ਚੋਂ ਕਢਵਾਉਂਦੇ ਹੋ ਪੈਸੈ ਤਾਂ ਸਾਵਧਾਨ!ਕੋਰਟ ਨੇ ਦਿੱਤੀ ਹੈ ਇਹ ਸਜ਼ਾ
Published : Dec 8, 2019, 4:18 pm IST
Updated : Dec 8, 2019, 4:18 pm IST
SHARE ARTICLE
File Photo
File Photo

ਪੁਲਿਸ ਨੇ ਪਤੀ ਨੂੰ ਗਿਰਫ਼ਤਾਰ ਕਰ ਭੇਜਿਆ ਜੇਲ੍ਹ

ਲਖਨਉ : ਆਗਰਾ ਹਰੀਪਰਵਤ ਪੁਲਿਸ ਨੇ ਸ਼ਨਿੱਚਰਵਾਰ ਨੂੰ ਇਕ ਜੂਤਾ ਕਾਰੋਬਾਰੀ ਸਚਿਨ ਕੁਮਾਰ ਨੂੰ ਗਿਰਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਇਲਜ਼ਾਮ ਹੈ ਕਿ ਉਸ ਨੇ ਆਪਣੀ ਘਰਵਾਲੀ ਦੇ ਖਾਤੇ 'ਚੋਂ ਧੋਖਾਧੜੀ ਕਰਕੇ ਲਗਭਗ ਇਕ ਕਰੋੜ ਰੁਪਇਆ ਕਢਵਾ ਲਿਆ ਹੈ। ਮਹਿਲਾ ਨੇ ਕੋਰਟ ਦੇ ਹੁਕਮ 'ਤੇ 12 ਨਵੰਬਰ ਨੂੰ ਥਾਣਾ ਹਰੀਪਰਵਤ ਵਿਚ ਪਤੀ ਸਮੇਤ ਸਹੁਰੇ ਘਰ ਦੇ ਕਈਂ ਲੋਕਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਸੀ।

file photofile photo

ਨੋਇਡਾ ਵਾਸੀ ਰੀਚਾ ਸ਼ਰਮਾਂ ਦਾ ਸਾਲ 2009 ਵਿਚ ਕਮਲਾ ਨਗਰ ਵਾਸੀ ਸਚਿਨ ਕੁਮਾਰ ਨਾਲ ਵਿਆਹ ਹੋਇਆ ਸੀ। ਪਤੀ ਪਤਨੀ ਥਾਣਾ ਹਰੀਪਰਵਤ ਖੇਤਰ ਦੇ ਸਿਉ ਨਗਰ ਕਲੋਨੀ ਵਿਚ ਗਣਪਤੀ ਰਾਯਲ ਅਪਾਰਟਮੈਂਟ ਵਿਚ ਰਹਿੰਦੇ ਸਨ। ਸਾਲ 2011 ਵਿਚ ਰੀਚਾ ਸ਼ਰਮਾਂ ਨੇ ਸੰਜੇ ਪਲੇਸ ਵਿਚ ਇਕ ਇੰਪੋਰਿਅਮ ਖੋਲ੍ਹਿਆ। ਫਰਮ ਦਾ ਖਾਤਾ ਬੈਂਕ ਆਫ ਇੰਡਿਆ ਵਿਚ ਸੀ। ਰੀਚਾ ਸ਼ਰਮਾਂ ਨੇ ਖਾਤੇ ਵਿਚ ਆਪਣੇ ਜੇਠ ਰਵੀਸ਼ ਕੁਮਾਰ ਨੂੰ ਅਧਿਕਾਰਤ ਕੀਤਾ ਸੀ। ਮਹਿਲਾ ਦਾ ਇਲਜ਼ਾਮ ਹੈ ਕਿ 27 ਮਈ 2018 ਨੂੰ ਪਤੀ ਸਚਿਨ ਕੁਮਾਰ, ਜੇਠ ਰਵੀਸ਼ ਕੁਮਾਰ ਅਤੇ ਸਹੁਰੇ ਹਰੀਸ਼ ਕੁਮਾਰ ਪਿਪੱਲ ਨੇ ਉਸ ਦੇ ਬੇਟੇ ਸਮੇਤ ਉਸ ਨੂੰ ਘਰ ਤੋਂ ਕੱਢ ਦਿੱਤਾ।

file photofile photo

ਮਹਿਲਾ ਦਾ ਇਲਜ਼ਾਮ ਹੈ ਕਿ ਆਗਰਾ ਛੱਡਣ ਤੋਂ ਬਾਅਦ ਉਸਨੇ ਫਰਮ ਨਹੀਂ ਚਲਾਇਆ। ਆਰੋਪ ਹੈ ਕਿ ਪਤੀ,ਜੇਠ ਅਤੇ ਸਹੁਰੇ ਨੇ ਹੌਲੀ-ਹੌਲੀ ਕਰਕੇ ਉਸ ਦੇ ਖਾਤੇ ਅਤੇ ਬੈਂਕ ਐਫ ਡੀ ਨਾਲ ਫਰਜੀ ਤਰੀਕੇ ਨਾਲ ਇਕ ਕਰੋੜ ਰੁਪਏ ਕਢਵਾ ਲਏ। ਮਹਿਲਾ ਨੇ ਥਾਣੇ ਵਿਚ ਸ਼ਿਕਾਇਤ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ।

file photofile photo

ਇਸ ਤੋਂ ਬਾਅਦ ਮਹਿਲਾ ਨੇ ਕੋਰਟ ਦੇ ਆਦੇਸ਼ 'ਤੇ ਪਤੀ.ਜੇਠ ਅਤੇ ਸਹੁਰੇ ਦੇ ਵਿਰੁੱਧ ਧੋਖਾਧੜੀ ਦਾ ਮੁਕੱਦਮਾ ਦਰਜ ਕਰਾਇਆ ਸੀ। ਥਾਣਾ ਹਰੀਪਰਵਤ ਪੁਲਿਸ ਨੇ ਸ਼ਨਿੱਚਰਵਾਰ ਨੂੰ ਮਹਿਲਾ ਦੇ ਪਤੀ ਸਚਿਨ ਕੁਮਾਰ ਨੂੰ ਗਿਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement