ਹੁਣੇ ਹੁਣੇ ਦਿੱਲੀ ਅਨਾਜ ਮੰਡੀ ਵਿਚ ਵਾਪਰਿਆ ਭਿਆਨਕ ਹਾਦਸਾ, ਕੰਬਿਆ ਉੱਠਿਆ ਸਾਰਾ ਦੇਸ਼!  
Published : Dec 8, 2019, 9:56 am IST
Updated : Dec 8, 2019, 10:07 am IST
SHARE ARTICLE
Grain market of delhi
Grain market of delhi

ਇਸ ਕਾਰਨ 32 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

ਨਵੀਂ ਦਿੱਲੀ: ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਇਕ ਵਾਰ ਫਿਰ ਤੋਂ ਅੱਗ ਲਗਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਰਾਣੀ ਝਾਂਸੀ ਰੋਡ 'ਤੇ ਐਤਵਾਰ ਸਵੇਰੇ ਅਨਾਜ ਮੰਡੀ ਵਿਚ ਭਿਆਨਕ ਅੱਗ ਲੱਗ ਗਈ। ਇਸ ਕਾਰਨ 32 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।

PhotoPhotoਹੁਣ ਤਕ 50 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਘਟਨਾ ਦੇ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ। ਹਾਲਾਂਕਿ ਮੌਕੇ ਉੱਤੇ ਅੱਗ ਬੁਝਾਊ ਗੱਡੀਆਂ ਪਹੁੰਚ ਚੁੱਕੀਆਂ ਹਨ ਅਤੇ ਅੱਗ ਨੂੰ ਕਾਬੂ ਕਰਨ ਦੀ ਕੋਸ਼ਿਸ਼ ਜਾਰੀ ਹੈ। ਜਾਣਕਾਰੀ ਮੁਤਾਬਕ ਅਨਾਜ ਮੰਡੀ 'ਚ ਇੱਕ ਘਰ 'ਚ ਅੱਗ ਲੱਗੀ।

PhotoPhotoਅੱਗ ਇੰਨੀ ਕੁ ਭਿਆਨਕ ਸੀ ਕਿ ਅੱਗ ਉੱਤੇ ਕਾਬੂ ਪਾਉਣ ਲਈ 30 ਅੱਗ ਬੁਝਾਊ ਗੱਡੀਆਂ ਮੌਜੂਦ ਹਨ। ਸਵੇਰੇ 5 ਵਜੇ ਇੱਥੇ ਇੱਕ ਤਿੰਨ ਮੰਜ਼ਲਾ ਬੇਕਰੀ ਦੀ ਉੱਪਰਲੀ ਮੰਜ਼ਲ 'ਤੇ ਅੱਗ ਲੱਗ ਗਈ। ਘਟਨਾ ਦੇ ਬਾਅਦ ਚੀਫ ਫਾਇਰ ਨੇ ਦੱਸਿਆ ਕਿ ਇਲਾਕਾ ਕਾਫੀ ਭੀੜ ਵਾਲਾ ਹੈ।

PhotoPhotoਇਸ ਦੇ ਨਾਲ ਹੀ ਅਜੇ ਵੀ ਕੁਝ ਲੋਕ ਫਸੇ ਹੋਏ ਹਨ। ਉੱਥੇ ਹੀ ਮਾਮਲੇ 'ਚ ਅੱਗ ਲੱਗਣ ਦੇ ਕਾਰਨਾਂ ਦਾ ਹੁਣ ਤਕ ਪਤਾ ਨਹੀਂ ਲੱਗ ਸਕਿਆ। ਮੌਕੇ 'ਤੇ ਰਾਹਤ ਤੇ ਬਚਾਅ ਕਾਰਜ ਜਾਰੀ ਹੈ। ਡਿਪਟੀ ਚੀਫ ਫਾਇਰ ਅਫਸਰ ਸੁਨੀਲ ਚੌਧਰੀ ਨੇ ਦਸਿਆ ਕਿ ਰਾਣੀ ਝਾਂਸੀ ਰੋਡ ਸਥਿਤ ਅਨਾਜ ਮੰਡੀ ਵਿਚ ਲੱਗੀ ਅੱਗ ਤੇ ਕਾਬੂ ਪਾਉਣ ਦਾ ਦਾਅਵਾ ਕੀਤਾ ਹੈ। ਅੱਗ ਬਝਾਉਣ ਵਾਲੀਆਂ 30 ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਹੈ।

Ambulance Ambulanceਸੁਨੀਲ ਚੌਧਰੀ ਨੇ ਅੱਗੇ ਕਿਹਾ ਕਿ ਅੱਗ ਬੁਝਾਉਣ ਤੋਂ ਬਾਅਦ ਲੋਕਾਂ ਨੂੰ ਰੈਸਕਿਊ ਕਰਨ ਦਾ ਆਪਰੇਸ਼ਨ ਚਲ ਰਿਹਾ ਹੈ। ਦੂਜੇ ਪਾਸੇ ਡਿਪਟੀ ਚੀਫ ਫਾਇਰ ਅਧਿਕਾਰੀ ਅਤੁਲ ਗਰਗ ਨੇ ਦਸਿਆ ਕਿ ਅੱਗ ਦੀ ਚਪੇਟ ਵਿਚ ਆਏ 50 ਤੋਂ ਜ਼ਿਆਦਾ ਲੋਕਾਂ ਨੂੰ ਬਚਾਇਆ ਗਿਆ ਹੈ। ਰਾਹਤ ਅਤੇ ਬਚਾਅ ਕਾਰਜ ਵਿਚ 150 ਤੋਂ ਜ਼ਿਆਦਾ ਲੋਕਾਂ ਨੂੰ ਲਗਾਇਆ ਗਿਆ ਹੈ ਤਾਂ ਕਿ ਪੀੜਤਾਂ ਨੂੰ ਜਲਦ ਤੋਂ ਜਲਦ ਬਚਾਇਆ ਜਾ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement