ਸਾਲ ਦਾ ਆਖ਼ਰੀ ਚੰਦਰ ਗ੍ਰਹਿਣ ਅੱਜ, ਜਾਣੋ ਕਦੋਂ ਦਿਖਾਈ ਦੇਵੇਗਾ ਗ੍ਰਹਿਣ
Published : Nov 8, 2022, 7:53 am IST
Updated : Nov 8, 2022, 7:53 am IST
SHARE ARTICLE
Lunar eclipse today
Lunar eclipse today

ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ।


ਨਵੀਂ ਦਿੱਲੀ: ਦੇਸ਼ ’ਚ ਇਸ ਸਾਲ ਦਾ ਆਖ਼ਰੀ ਚੰਦਰ ਗ੍ਰਹਿਣ 8 ਨਵੰਬਰ ਯਾਨੀ ਕਿ ਅੱਜ ਲਗੇਗਾ। ਚੰਦਰਮਾ ਚੜ੍ਹਨ ਦੇ ਸਮੇਂ ਭਾਰਤ ’ਚ ਸਾਰੇ ਸਥਾਨਾਂ ’ਤੇ ਗ੍ਰਹਿਣ ਵਿਖਾਈ ਦੇਵੇਗਾ। ਇਹ ਜਾਣਕਾਰੀ ਭੂ ਵਿਗਿਆਨ ਮੰਤਰਾਲਾ ਦੇ ਬਿਆਨ ’ਚ ਦਿਤੀ ਗਈ ਹੈ।

ਮੰਤਰਾਲਾ ਅਨੁਸਾਰ, ‘‘ਗ੍ਰਹਿਣ ਦੀ ਅੰਸ਼ਿਕ ਅਤੇ ਪੂਰਨ ਅਵਸਥਾ ਦੀ ਸ਼ੁਰੂਆਤ ਭਾਰਤ ਵਿਚ ਕਿਸੇ ਵੀ ਥਾਂ ਤੋਂ ਵਿਖਾਈ ਨਹੀਂ ਦੇਵੇਗੀ ਕਿਉਂਕਿ ਇਹ ਘਟਨਾ ਭਾਰਤ ’ਚ ਚੰਦਰਮਾ ਚੜ੍ਹਨ ਤੋਂ ਪਹਿਲਾਂ ਸ਼ੁਰੂ ਹੋ ਚੁਕੀ ਹੋਵੇਗੀ।’’

ਚੰਦਰ ਗ੍ਰਹਿਣ ਦੀ ਪੂਰਨ ਅਤੇ ਅੰਸ਼ਿਕ ਅਵਸਥਾ ਦੋਵਾਂ ਹੀ ਦਾ ਅੰਤ ਦੇਸ਼ ਦੇ ਪੂਰਬੀ ਹਿੱਸਿਆਂ ਤੋਂ ਦਿਖਾਈ ਦੇਵੇਗਾ। ਦੇਸ਼ ਦੇ ਬਾਕੀ ਹਿੱਸਿਆਂ ਤੋਂ ਅੰਸ਼ਿਕ ਅਵਸਥਾ ਦਾ ਸਿਰਫ਼ ਅੰਤ ਹੀ ਵਿਖਾਈ ਦੇਵੇਗਾ। ਇਹ ਚੰਦਰ ਗ੍ਰਹਿਣ ਦੁਪਹਿਰ 2:39 ਮਿੰਟ ’ਤੇ ਸ਼ੁਰੂ ਹੋਵੇਗਾ ਅਤੇ ਸ਼ਾਮ 6:19 ਮਿੰਟ ਤਕ ਚਲੇਗਾ। ਇਹ ਵੀ ਦਸਿਆ ਜਾ ਰਿਹਾ ਹੈ ਕਿ ਚੰਦਰ ਗ੍ਰਹਿਣ ਅੱਜ ਦੁਪਹਿਰ ਤੋਂ ਸ਼ੁਰੂ ਹੋਵੇਗਾ ਪਰ ਭਾਰਤ ’ਚ ਇਹ ਚੰਦਰ ਗ੍ਰਹਿਣ ਸ਼ਾਮ 5:30 ਤੋਂ 6:20 ਦੇ ਵਿਚਕਾਰ ਸਾਫ਼ ਦਿਖਾਈ ਦੇਵੇਗਾ।    

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement