3 ਸਾਲ ਦੀ ਬੱਚੀ ਦੇ ਮੂੰਹ 'ਚ ਰੱਖ ਕੇ ਚਲਾਇਆ ਸੂਤਲੀ ਬੰਬ 
Published : Nov 8, 2018, 12:27 pm IST
Updated : Nov 8, 2018, 12:27 pm IST
SHARE ARTICLE
Sutli Bomb
Sutli Bomb

ਸਰਧਨਾ ਥਾਣਾ ਖੇਤਰ ਦੇ ਦੌਰਾਲਾ ਰੋਡ ਸਥਿਤ ਪਿੰਡ ਮਿਲਕ ਵਿਚ ਪਿੰਡ ਦੇ ਹੀ ਨੌਜਵਾਨ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਦੇ ਮੂੰਹ ਵਿਚ ਸੂਤਲੀ ਬੰਬ ਰੱਖ ਕੇ ਛੱਡ ਦਿਤਾ। ਇਸ ...

ਮੇਰਠ (ਭਾਸ਼ਾ) :- ਸਰਧਨਾ ਥਾਣਾ ਖੇਤਰ ਦੇ ਦੌਰਾਲਾ ਰੋਡ ਸਥਿਤ ਪਿੰਡ ਮਿਲਕ ਵਿਚ ਪਿੰਡ ਦੇ ਹੀ ਨੌਜਵਾਨ ਨੇ ਤਿੰਨ ਸਾਲ ਦੀ ਮਾਸੂਮ ਬੱਚੀ ਦੇ ਮੂੰਹ ਵਿਚ ਸੂਤਲੀ ਬੰਬ ਰੱਖ ਕੇ ਛੱਡ ਦਿਤਾ। ਇਸ ਨਾਲ ਉਸ ਦੇ ਮੂੰਹ ਦੇ ਚੀਥੜੇ ਉੱਡ ਗਏ। ਗੰਭੀਰ ਹਾਲਤ ਵਿਚ ਉਸ ਨੂੰ ਨਗਰ ਸਥਿਤ ਨਰਸਿੰਗ ਹੋਮ ਵਿਚ ਭਰਤੀ ਕਰਾਇਆ ਗਿਆ। ਪੁਲਿਸ ਨੇ ਮੁਲਜ਼ਮ ਦੇ ਵਿਰੁੱਧ ਮੁਕੱਦਮਾ ਕਾਇਮ ਕਰ ਲਿਆ ਹੈ।

ਪਿੰਡ ਨਿਵਾਸੀ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਘਰ ਵਿਚ ਸੀ। ਉਸ ਦੀ ਤਿੰਨ ਸਾਲ ਦੀ ਧੀ ਆਯੂਸ਼ੀ ਖੇਡ ਰਹੀ ਸੀ। ਪਿੰਡ ਦਾ ਹੀ ਹਰਪਾਲ ਆਦਮੀ ਘਰ ਵਿਚ ਵੜ ਆਇਆ ਅਤੇ ਮਾਸੂਮ ਦੇ ਮੂੰਹ ਵਿਚ ਸੂਤਲੀ ਬੰਬ ਰੱਖ ਕੇ ਅੱਗ ਲਗਾ ਦਿੱਤੀ। ਬੰਬ ਫਟਦੇ ਹੀ ਮਾਸੂਮ ਦੇ ਮੂੰਹ ਦੇ ਚੀਥੜੇ ਉੱਡ ਗਏ। ਚੀਖ ਪੁਕਾਰ ਮੱਚਣ 'ਤੇ ਮੁਲਜ਼ਮ ਫਰਾਰ ਹੋ ਗਿਆ। ਪਰਵਾਰ ਮਾਸੂਮ ਨੂੰ ਲਹੁਲੂਹਾਨ ਹਾਲਤ ਵਿਚ ਲੈ ਕੇ ਨਰਸਿੰਗਗ ਹੋਮ ਪੁੱਜੇ।

ਬੱਚੀ ਦੇ ਮੂੰਹ ਵਿਚ ਕਰੀਬ 50 ਟਾਂਕੇ ਲਗੇ ਹਨ। ਸੰਕਰਮਣ ਗਲੇ ਤੱਕ ਪਹੁੰਚ ਗਿਆ ਹੈ। ਇਸ ਦੇ ਚਲਦੇ ਉਸ ਦੀ ਹਾਲਤ ਗੰਭੀਰ  ਬਣੀ ਹੋਈ ਹੈ। ਮੰਗਲਵਾਰ ਨੂੰ ਪਰਵਾਰ ਦੇ ਕਹਿਣ 'ਤੇ ਪੁਲਿਸ ਨੇ ਮੁਲਜ਼ਮ ਹਰਪਾਲ ਪੁੱਤਰ ਕਮਲ ਦੇ ਖਿਲਾਫ ਰਿਪੋਰਟ ਦਰਜ ਕਰ ਲਈ। ਪਿੰਡ ਦੇ ਹੀ ਜਵਾਨ ਦੀ ਹਰਕੱਤ ਇਕ ਬੱਚੀ ਦੀ ਜਾਨ ਦਾ ਸਬੱਬ ਬਣ ਗਈ।

ਇਹ ਹਰਕੱਤ ਮਜਾਕ ਵਿਚ ਕੀਤੀ ਗਈ ਜਾਂ ਸੋਚੀ ਸਮਝੀ ਸਾਜਿਸ਼ ਹੈ? ਇਹ ਜਾਂਚ ਦਾ ਵਿਸ਼ਾ ਹੈ। ਪੁਲਿਸ ਹਰ ਬਿੰਦੀ ਉੱਤੇ ਜਾਂਚ ਕਰ ਰਹੀ ਹੈ। ਉੱਧਰ ਇਸ ਸਨਸਨੀਖੇਜ਼ ਵਾਰਦਾਤ ਨਾਲ ਬੱਚੀ ਦੇ ਘਰ ਵਿਚ ਦੀਵਾਲੀ ਦੀਆਂ ਖੁਸ਼ੀਆਂ ਰੁਲ ਗਈਆਂ ਹਨ। ਇੰਸਪੈਕਟਰ ਪ੍ਰਸ਼ਾਂਤ ਕਪਿਲ ਨੇ ਦੱਸਿਆ ਕਿ ਮੁਲਜ਼ਮ ਦੀ ਤਲਾਸ਼ ਜਾਰੀ ਹੈ ।

Location: India, Uttar Pradesh, Meerut

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement