ਮਸਕਟ-ਢਾਕਾ ਉਡਾਨ ’ਚ ਹਵਾਈ ਅਮਲੇ ਦੀ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ

By : BIKRAM

Published : Sep 8, 2023, 3:09 pm IST
Updated : Sep 8, 2023, 3:09 pm IST
SHARE ARTICLE
Vistara Flight
Vistara Flight

ਜਹਾਜ਼ ਉਤਰਨ ਤੋਂ ਅੱਧਾ ਘੰਟਾ ਪਹਿਲਾਂ ਹਵਾਈ ਅਮਲੇ ਦੀ ਸਹਾਇਕ ਨੂੰ ਜੱਫੀ ਪਾ ਲਈ ਅਤੇ ਚੁੰਮਣ ਦੀ ਕੋਸ਼ਿਸ਼ ਕੀਤੀ

ਮੁੰਬਈ: ਮਸਕਟ-ਢਾਕਾ ਦੀ ਮੁੰਬਈ ਤੋਂ ਹੋ ਕੇ ਜਾਣ ਵਾਲੀ ਉਡਾਨ ’ਚ ਹਵਾਈ ਹਮਲੇ ਦੀ ਇਕ ਮੈਂਬਰ ਨਾਲ ਛੇੜਖਾਨੀ ਕਰਨ ਦੇ ਦੋਸ਼ ’ਚ 30 ਸਾਲਾਂ ਦੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਵਿਸਤਾਰ ਉਡਾਨ ਦੇ ਮੁੰਬਈ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਨ ਤੋਂ ਪਹਿਲਾਂ ਵੀਰਵਾਰ ਤੜਕੇ ਵਾਪਰੀ। 
ਅਧਿਕਾਰੀ ਨੇ ਕਿਹਾ, ‘‘ਮੁਲਜ਼ਮ ਦੀ ਪਛਾਣ ਮੁਹੰਮਦ ਦੁਲਾਲ ਵਜੋਂ ਹੋਈ ਹੈ ਅਤੇ ਉਹ ਵਿਸਤਾਰ ਦੀ ਉਡਾਨ ’ਤੇ ਮਸਕਟ ਤੋਂ ਮੁੰਬਈ ਢਾਕਾ ਜਾ ਰਿਹਾ ਸੀ। ਮੁੰਬਈ ਤੋਂ ਜਹਾਜ਼ ਉਤਰਨ ਤੋਂ ਅੱਧਾ ਘੰਟਾ ਪਹਿਲਾਂ ਦੁਲਾਲ ਅਪਣੀ ਸੀਟ ਤੋਂ ਉਠਿਆ ਅਤੇ ਉਸ ਨੇ ਹਵਾਈ ਅਮਲੇ ਦੀ ਸਹਾਇਕ ਨੂੰ ਜੱਫੀ ਪਾ ਲਈ ਅਤੇ ਚੁੰਮਣ ਦੀ ਕੋਸ਼ਿਸ਼ ਕੀਤੀ।’’

ਉਨ੍ਹਾਂ ਕਿਹਾ ਕਿ ਜਦੋਂ ਹਵਾਈ ਹਮਲੇ ਦੇ ਹੋਰ ਮੈਂਬਰ ਅਤੇ ਯਾਤਰੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ’ਤੇ ਭੜਕ ਗਿਆ। ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਯਾਤਰੀ ਨੇ ਉਡਾਨ ਦੇ ਕੈਪਟਨ ਦੀ ਗੱਲ ਵੀ ਨਹੀਂ ਸੁਣੀ। ਕੈਪਟਨ ਉਸ ਵਿਰੁਧ ਚੇਤਾਵਨੀ ਵਾਲੇ ਰੈੱਡ ਕਾਰਡ ਦੀਆਂ ਹਦਾਇਤਾਂ ਪੜ੍ਹ ਰਿਹਾ ਸੀ ਜਿਸ ’ਚ ਉਸ ਨੂੰ ਬੇਕਾਬੂ ਵਤੀਰੇ ਵਾਲਾ ਯਾਤਰੀ ਐਲਾਨ ਕਰ ਦਿਤਾ ਗਿਆ। 

ਉਨ੍ਹਾਂ ਕਿਹਾ ਕਿ ਜਹਾਜ਼ ਦੇ ਮੁੰਬਈ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਯਾਤਰੀ ਨੂੰ ਸੁਰਖਿਆ ਬਲਾਂ ਨੂੰ ਸੌਂਪ ਦਿਤਾ ਗਿਆ ਜੋ ਉਸ ਨੂੰ ਸਹਾਰ ਪੁਲਿਸ ਥਾਣਾ ਲੈ ਗਏ। ਅਧਿਕਾਰੀ ਨੇ ਕਿਹਾ ਕਿ ਹਵਾਈ ਅਮਲੇ ਦੀ ਮੈਂਬਰ ਦੀ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਵਿਰੁਧ ਐਫ਼.ਆਈ.ਆਰ. ਦਰਜ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਮੁਲਜ਼ਮ ਨੂੰ ਇਕ ਸਥਾਨਕ ਅਦਾਲਤ ’ਚ ਪੇਸ਼ ਕੀਤਾ ਗਿਆ ਜਿਸ ਨੇ ਉਸ ਨੂੰ ਸ਼ੁਕਰਵਾਰ ਤਕ ਲਈ ਪੁਲਿਸ ਹਿਰਾਸਤ ’ਚ ਭੇਜ ਦਿਤਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement