ਅਵਾਰਾ ਗਊਆਂ ਨੂੰ ਪਾਲਣ ਲਈ ਪ੍ਰਤੀ ਮਹੀਨੇ 900 ਰੁਪਏ ਦੇਵੇਗੀ ਯੋਗੀ ਸਰਕਾਰ
Published : Aug 8, 2019, 7:51 pm IST
Updated : Apr 10, 2020, 8:07 am IST
SHARE ARTICLE
Yogi Adityanath
Yogi Adityanath

ਸੂਬੇ ਵਿਚ ਅਵਾਰਾ ਪਸ਼ੂਆਂ ਨਾਲ ਵਧ ਰਹੀਆਂ ਪਰੇਸ਼ਾਨੀਆਂ ਤੇ ਸਰਕਾਰੀ ਗਊਸ਼ਾਲਾਵਾਂ 'ਚ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਸੂਬਾ ਸਰਕਾਰ ਇਕ ਨਵੀਂ ਯੋਜਨਾ ਲੈ ਕੇ ਆਈ ਹੈ।

ਉੱਤਰ ਪ੍ਰਦੇਸ਼: ਸੂਬੇ ਵਿਚ ਅਵਾਰਾ ਪਸ਼ੂਆਂ ਨਾਲ ਵਧ ਰਹੀਆਂ ਪਰੇਸ਼ਾਨੀਆਂ ਅਤੇ ਸਰਕਾਰੀ ਗਊਸ਼ਾਲਾਵਾਂ ਵਿਚ ਪਸ਼ੂਆਂ ਦੀ ਵਧ ਰਹੀ ਗਿਣਤੀ ਨੂੰ ਦੇਖਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਇਸ ਤੋਂ ਨਿਪਟਣ ਲਈ ਇਕ ਨਵੀਂ ਯੋਜਨਾ ਲੈ ਕੇ ਆਈ ਹੈ। ਖ਼ਬਰਾਂ ਮੁਤਾਬਕ ਸੂਬਾ ਸਰਕਾਰ ਨੇ ਬੀਤੇ ਮੰਗਲਵਾਰ ਨੂੰ ਮੁੱਖ ਮੰਤਰੀ ਬੇਸਹਾਰਾ ਗਊਵੰਸ਼ ਸਹਿਭਾਗਿਤਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ।

ਯੋਜਨਾ ਦੇ ਪਹਿਲੇ ਪੜਾਅ ਤਹਿਤ ਮੌਜੂਦਾ ਸਮੇਂ ਵਿਚ ਸਰਕਾਰ ਵੱਲੋਂ ਸੰਚਾਲਿਤ ਗਊਸ਼ਾਲਾਵਾਂ ਵਿਚ ਇਕ ਲੱਖ ਤੋਂ ਜ਼ਿਆਦਾ ਅਵਾਰਾ ਗਊਆਂ ਨੂੰ ਇੱਛੁਕ ਕਿਸਾਨਾਂ ਜਾਂ ਹੋਰ ਲੋਕਾਂ ਨੂੰ ਉਚਿਤ ਪ੍ਰਕਿਰਿਆ ਤੋਂ ਬਾਅਦ ਉਹਨਾਂ ਦੀ ਦੇਖਭਾਲ ਲਈ ਸੌਂਪਿਆ ਜਾਵੇਗਾ। ਜੋ ਲੋਕ ਇਹਨਾਂ ਗਾਵਾਂ ਦੀ ਦੇਖਭਾਲ ਕਰਨਗੇ, ਉਹਨਾਂ ਨੂੰ ਪ੍ਰਤੀ ਗਾਂ ਪ੍ਰਤੀਦਿਨ 30 ਰੁਪਏ ਦੇ ਹਿਸਾਬ ਨਾਲ ਹਰ ਮਹੀਨੇ ਬੈਂਕ ਖਾਤੇ ਦੇ ਜ਼ਰੀਏ  ਪੈਸੇ ਮਿਲਣਗੇ। ਇਸ ਹਿਸਾਬ ਨਾਲ ਇਕ ਗਾਂ ਲਈ ਪ੍ਰਤੀ ਮਹੀਨਾ 900 ਰੁਪਏ ਮਿਲਣਗੇ।

ਇਸ ਯੋਜਨਾ ਦੇ ਪਹਿਲੇ ਪੜਾਅ ਲਈ 109 ਕਰੋੜ ਰੁਪਏ ਦਾ ਖਰਚਾ ਆਵੇਗਾ। ਸਰਕਾਰ ਦਾ ਕਹਿਣਾ ਹੈ ਕਿ ਇਸ ਯੋਜਨਾ ਨਾਲ ਨਾ ਸਿਰਫ਼ ਅਵਾਰਾ ਪਸ਼ੂਆਂ ਨਾਲ ਪੈਦਾ ਹੋ ਰਹੀਆਂ ਸਮੱਸਿਆਵਾਂ ਤੋਂ ਨਿਜਾਤ ਮਿਲੇਗੀ ਬਲਕਿ ਰੁਜ਼ਗਾਰ ਵੀ ਪੈਦਾ ਹੋਵੇਗਾ। ਇਕ ਪ੍ਰੈੱਸ ਰੀਲੀਜ਼ ਵਿਚ ਸਰਕਾਰ ਨੇ ਇਹ ਮੰਨਿਆ ਹੈ ਕਿ ਅਵਾਰਾ ਪਸ਼ੂਆਂ ਨੂੰ ਸਰਕਾਰ ਵੱਲੋਂ ਸੰਚਾਲਿਤ ਗਊਸ਼ਾਲਾਵਾਂ ਵਿਚ ਰੱਖਣਾ ਅਤੇ ਪਸ਼ੂਆਂ ਦੀ ਦੇਖਭਾਲ ਤੇ ਉਹਨਾਂ ਦਾ ਪਾਲਣ ਪੋਸ਼ਣ ਇਕ ਵੱਡੀ ਸਮੱਸਿਆ ਸਾਬਿਤ ਹੋ ਰਹੀ ਹੈ।

ਸਰਕਾਰ ਨੇ ਦੱਸਿਆ ਕਿ 2013 ਦੇ ਅੰਕੜਿਆਂ ਮੁਤਾਬਕ ਸੂਬੇ ਵਿਚ 205.66 ਲੱਖ ਪਸ਼ੂ ਹਨ, ਜਿਨ੍ਹਾਂ ਵਿਚੋਂ ਲਗਭਗ 10-12 ਲੱਖ ਅਵਾਰਾ ਪਸ਼ੂ ਹਨ। ਸਰਕਾਰ ਦਾ ਕਹਿਣਾ ਹੈ ਕਿ ਮੌਜੂਦਾ ਸਮੇਂ ਵਿਚ ਸੂਬੇ ‘ਚ 523 ਰਜਿਸਟਰਡ ਗਊਸ਼ਾਲਾਵਾਂ ਹਨ ਅਤੇ ਕੁਝ ਹੋਰ ਆਸ਼ਰਮ ਵੀ ਬਣਾਏ ਜਾ ਰਹੇ ਹਨ। ਇਕ ਖ਼ਬਰ ਮੁਤਾਬਕ ਇਸ ਯੋਜਨਾ ਵਿਚ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਪਸ਼ੂਆਂ ਨੂੰ ਗੋਦ ਲੈਣ ਵਾਲਾ ਵਿਅਕਤੀ ਇਸ ਨੂੰ ਛੱਡ ਨਹੀਂ ਸਕਦਾ ਤੇ ਨਾ ਹੀ ਵੇਚ ਸਕਦਾ ਹੈ। ਇਸ ਦੀ ਨਿਗਰਾਨੀ ਲਈ ਹਰ ਜ਼ਿਲ੍ਹੇ ਵਿਚ ਇਕ ਕਮੇਟੀ ਬਣਾਈ ਜਾਵੇਗੀ ਅਤੇ ਦਿੱਤੇ ਜਾਣ ਵਾਲੇ ਪਸ਼ੂ ਦੇ ਕੰਨ ‘ਤੇ ਪਛਾਣ ਲਈ ਟੈਗ ਲਗਾਇਆ ਜਾਵੇਗਾ।

ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿਚ ਉੱਤਰ ਪ੍ਰਦੇਸ਼ ਸਰਕਾਰ ਨੇ ਸਾਲ 2019-2020 ਦੇ ਬਜਟ ਵਿਚ ਗਊਸ਼ਾਲਾਵਾਂ ਦੀ ਦੇਖਭਾਲ ਲਈ 247.60 ਕਰੋੜ ਰੁਪਏ ਰੱਖੇ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸ਼ਰਾਬ ਦੀ ਵਿਕਰੀ ‘ਤੇ ਲੱਗੀ ਖ਼ਾਸ ਫੀਸ ਨਾਲ ਮਿਲੇ ਕਰੀਬ 165 ਕਰੋੜ ਰੁਪਏ ਦੀ ਵਰਤੋਂ ਗਊ ਰੱਖਿਆ ਲਈ ਕੀਤੀ ਜਾਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement