ਕੇਂਦਰੀ ਮੰਤਰੀ ‘ਸ਼ਾਂਤਨੂ ਠਾਕੁਰ ਨੇ ਤਸਕਰ ਨੂੰ ਜਾਰੀ ਕੀਤਾ’ ਗਊ-ਮਾਸ ਬੰਗਲਾਦੇਸ਼ ਲਿਜਾਣ ਦਾ ਪਾਸ
Published : Jul 8, 2024, 7:17 pm IST
Updated : Jul 8, 2024, 7:50 pm IST
SHARE ARTICLE
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਵਲੋਂ 'ਐਕਸ' 'ਤੇ ਸ਼ੇਅਰ ਕੀਤੀ ਚਿੱਠੀ ਦੀ ਕਾਪੀ।
ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਵਲੋਂ 'ਐਕਸ' 'ਤੇ ਸ਼ੇਅਰ ਕੀਤੀ ਚਿੱਠੀ ਦੀ ਕਾਪੀ।

ਮਹੂਆ ਮੋਇਤਰਾ ਨੇ ਸ਼ੇਅਰ ਕੀਤੀ ਕੇਂਦਰੀ ਮੰਤਰੀ ਵਲੋਂ ਜਾਰੀ ਪਾਸ ਦੀ ਫ਼ੋਟੋ

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਹੁਣ ਮੋਦੀ ਸਰਕਾਰ ੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ’ਤੇ ਗੰਭੀਰ ਦੋਸ਼ ਲਾਏ ਹਨ। ਮਹੂਆ ਮੋਇਤਰਾ ਨੇ ਅਪਣੇ ਸੋਸ਼ਲ ਮੀਡੀਆ ਐਕਸ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਕੇਂਦਰੀ ਜਹਾਜ਼ਰਾਨੀ ਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਆਪਣੇ ਲੈਟਰ ਹੈੱਡ ਉਤੇ ਗਊ ਦੇ ਮਾਸ (ਬੀਫ਼) ਦੀ ਤਸਕਰੀ ਕਰਨ ਵਾਲਿਆਂ ਨੂੰ ਬੰਗਲਾਦੇਸ਼ ਸਰਹੱਦ ਪਾਰ ਕਰਵਾਉਣ ਦਾ ਪੱਤਰ ਜਾਰੀ ਕਰ ਰਹੇ ਹਨ। ਮਹੂਆ ਮੋਇਤਰਾ ਨੇ ਉਸ ਪੱਤਰ ਦੀ ਕਾਪੀ ਵੀ ਅਪਣੀ ਪੋਸਟ ਨਾਲ ਜੱਗ ਜ਼ਾਹਿਰ ਕੀਤੀ ਹੈ, ਜੋ ਬਾਕਾਇਦਾ ਲੈਟਰਹੈਡ ’ਤੇ ਹੈ।

ਇਸ ਪੱਤਰ ’ਤੇ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ 85 ਬਟਾਲੀਅਨ ਬੀਐਸਐਫ਼ ਦੇ ਕੰਪਨੀ ਕਮਾਂਡਰ ਨੂੰ ਜਾਰੀ ਕੀਤਾ ਗਿਆ ਹੈ।

ਤ੍ਰਿਣਮੂਲ ਕਾਂਗਰਸ ਦੇ ਐਮਪੀ ਮਹੂਆ ਮੋਇਤਰਾ ਨੇ ਸੋਮਵਾਰ, 8 ਜੁਲਾਈ ਸਵੇਰੇ ਐਕਸ ’ਤੇ ਲਿਖਿਆ - ‘‘ਕੇਂਦਰੀ ਮੰਤਰੀ ਨੇ ਬੀਐਸਐਫ਼ 85ਬੀਐਨ ਨੂੰ ਅਪਣੇ ਅਧਿਕਾਰਤ ਲੈਟਰਹੈਡ ’ਤੇ ਫ਼ਾਰਮ ਛਪਵਾ ਕੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਤਸਕਰਾਂ ਲਈ ਪਾਸ ਜਾਰੀ ਕੀਤੇ ਹਨ। ਇਸ ਮਾਮਲੇ ’ਚ ਤਿੰਨ ਕਿਲੋਗ੍ਰਾਮ ਬੀਫ਼ ਲਿਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ।’’Mahua Moitra ਮਹੂਆ ਮੋਇਤਰਾ

ਇਸ ਪੱਤਰ ਦੇ ਉਪਰ ਖੱਬੇ ਪਾਸੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਦਾ ਨਾਂਅ ਲਿਖਿਆ ਹੈ। ਇਸ ਵਿਚ ਬੀਐਸਐਫ਼ ਦੀ 85ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਨੂੰ ਇਕ ਵਿਅਕਤੀ ਦਾ ਨਾਂਅ, ਉਸ ਦਾ ਪਤਾ ਤੇ ਆਧਾਰ ਨੰਬਰ, ਸਾਮਾਨ ਤੇ ਵਜ਼ਨ ਵੀ ਲਿਖਿਆ ਹੈ। ਇਸ ਪੱਤਰ ’ਚ ਜ਼ਿਆਰੁਲ ਗਾਜ਼ੀ ਦੇ ਨਾਂਅ ਦਾ ਪਾਸ ਬਣਵਾਇਆ ਗਿਆ ਹੈ। ਪਤਾ ਹਾਕਮਪੁਰ ਦਿਤਾ ਗਿਆ ਹੈ। ਤਿੰਨ ਕਿਲੋਗ੍ਰਾਮ ਬੀਫ਼ ਸਰਹੱਦ ਪਾਰ ਲਿਜਾਣ ਦੀ ਇਜਾਜ਼ਤ ਦੇਣ ਦੀ ਗੱਲ ਵੀ ਲਿਖੀ ਸਾਫ਼ ਦਿਸਦੀ ਹੈ।

ਮਹੂਆ ਮੋਇਤਰਾ ਦੀ ਇਹ ਪੋਸਟ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ’ਤੇ ਕਈ ਤਰ੍ਹਾਂ ਦੇ ਸੁਆਲ ਉਠਾਉਣੇ ਸ਼ੁਰੂ ਕਰ ਦਿਤੇ ਹਨ। ਇਕ ਯੂਜ਼ਰ ਨੇ ਲਿਖਿਆ - ‘ਸਤਿਕਾਰਯੋਗ ਗ੍ਰਹਿ ਮੰਤਰੀ ਕ੍ਰਿਪਾ ਕਰ ਕੇ ਇਸ ਕੇਂਦਰੀ ਮੰਰੀ ਵਿਰੁਧ ਸਖ਼ਤ ਕਾਨੂੰਨੀ ਕਾਰਵਾਈ ਕਰਨ।’ ਇਕ ਹੋਰ ਯੂਜ਼ਰ ਨੇ ਲਿਖਿਆ ਹੈ ਕਿ - ‘ਕੀ ਇੰਝ ਭਾਜਪਾ ਦਾ ਹਿੰਦੂ ਰਾਸ਼ਟਰ ਬਣਾਇਆ ਜਾਵੇਗਾ?’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement