Mumbai Customs News: ਮੁੰਬਈ ਕਸਟਮਜ਼ ਨੇ 5.54 ਕਰੋੜ ਰੁਪਏ ਦੀ ਕੀਮਤ ਦਾ 7.80 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ 
Published : Jun 8, 2024, 5:25 pm IST
Updated : Jun 8, 2024, 5:25 pm IST
SHARE ARTICLE
File Photo
File Photo

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਕੋਲੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।  

Mumbai Customs News:  ਮੁੰਬਈ - ਕਸਟਮ ਵਿਭਾਗ ਨੇ ਮੁੰਬਈ ਏਅਰਪੋਰਟ 'ਤੇ ਅੰਡਰਵੀਅਰ ਅਤੇ ਬਾਡੀ 'ਚ ਛੁਪਾ ਕੇ ਲਿਆਂਦਾ ਸੋਨਾ ਜ਼ਬਤ ਕੀਤਾ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਕੁੱਲ ਕੀਮਤ 5.54 ਕਰੋੜ ਰੁਪਏ ਦੱਸੀ ਗਈ ਹੈ। ਇਹ ਵਸੂਲੀ ਅਧਿਕਾਰੀਆਂ ਵੱਲੋਂ ਯਾਤਰੀਆਂ ਦੀ ਚੈਕਿੰਗ ਦੌਰਾਨ ਕੀਤੀ ਗਈ।

ਜਾਣਕਾਰੀ ਮੁਤਾਬਕ ਮੁੰਬਈ ਕਸਟਮ ਨੇ 7.80 ਕਿਲੋਗ੍ਰਾਮ ਤੋਂ ਜ਼ਿਆਦਾ ਸੋਨਾ ਅਤੇ ਇਲੈਕਟ੍ਰੋਨਿਕਸ ਜ਼ਬਤ ਕੀਤਾ ਹੈ, ਜਿਸ ਦੀ ਕੀਮਤ 5.54 ਕਰੋੜ ਰੁਪਏ ਹੈ। ਜਿਸ ਨੂੰ ਉਹ ਆਪਣੇ ਅੰਡਰਵੀਅਰ ਵਿਚ ਛੁਪਾ ਕੇ ਲਿਆਇਆ ਸੀ ਵਿਅਕਤੀ ਉਸ ਨੂੰ ਡੰਡੇ ਦੇ ਰੂਪ ਵਿਚ ਲੈ ਕੇ ਆਇਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫੜੇ ਗਏ ਵਿਅਕਤੀ ਕੋਲੋਂ ਵਿਦੇਸ਼ੀ ਕਰੰਸੀ ਵੀ ਬਰਾਮਦ ਕੀਤੀ ਗਈ ਹੈ।  

ਦੱਸ ਦਈਏ ਕਿ ਇਸ ਤੋਂ ਪਹਿਲਾਂ ਮੁੰਬਈ ਏਅਰਪੋਰਟ 'ਤੇ ਕਸਟਮ ਵਿਭਾਗ ਨੇ ਨੂਡਲਜ਼ ਦੇ ਪੈਕੇਟਾਂ 'ਚ ਲੁਕਾਏ ਹੀਰੇ ਅਤੇ ਸਰੀਰ ਦੇ ਅੰਗਾਂ 'ਚ ਛੁਪਾਏ ਸੋਨਾ ਜ਼ਬਤ ਕੀਤਾ ਸੀ। ਹੀਰਿਆਂ ਅਤੇ ਸੋਨੇ ਦੀ ਕੁੱਲ ਕੀਮਤ 6.46 ਕਰੋੜ ਰੁਪਏ ਦੱਸੀ ਗਈ ਹੈ। ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਇਕ ਅਧਿਕਾਰੀ ਨੇ ਪੀਟੀਆਈ ਨੂੰ ਦੱਸਿਆ ਕਿ ਹਫ਼ਤੇ ਦੇ ਅੰਤ 'ਚ 4.44 ਕਰੋੜ ਰੁਪਏ ਦੀ ਕੀਮਤ ਦਾ 6.815 ਕਿਲੋਗ੍ਰਾਮ ਸੋਨਾ ਅਤੇ 2.02 ਕਰੋੜ ਰੁਪਏ ਦੇ ਹੀਰੇ ਜ਼ਬਤ ਕਰਨ ਤੋਂ ਬਾਅਦ ਚਾਰ ਯਾਤਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement