ਸੌਖੀ ਨਹੀਂ ਸਿਆਚਿਨ 'ਚ ਤਾਇਨਾਤ ਫ਼ੌਜੀਆਂ ਦੀ ਜ਼ਿੰਦਗੀ
Published : Jun 8, 2019, 5:48 pm IST
Updated : Jun 8, 2019, 5:48 pm IST
SHARE ARTICLE
Siachen glacier
Siachen glacier

ਵਿਸ਼ਵ ਦੇ ਸਭ ਤੋਂ ਠੰਡੇ ਜੰਗੀ ਖੇਤਰ ਸਿਆਚਿਨ 'ਤੇ ਡਿਊਟੀ ਦੇਣੀ ਕੋਈ ਆਮ ਗੱਲ ਨਹੀਂ ਹੈ।

ਨਵੀਂ ਦਿੱਲੀ: ਵਿਸ਼ਵ ਦੇ ਸਭ ਤੋਂ ਠੰਡੇ ਜੰਗੀ ਖੇਤਰ ਸਿਆਚਿਨ 'ਤੇ ਡਿਊਟੀ ਦੇਣੀ ਕੋਈ ਆਮ ਗੱਲ ਨਹੀਂ ਹੈ। ਉਥੇ ਹਰ ਸਮੇਂ ਖੂਨ ਨੂੰ ਜਮਾਅ ਦੇਣ ਵਾਲੀ ਠੰਡ ਰਹਿੰਦੀ ਹੈ। ਸਿਆਚਿਨ ਗਲੇਸ਼ੀਅਰ 'ਤੇ ਤਾਇਨਾਤ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਉਥੇ ਰਹਿਣ ਲਈ ਕਾਫ਼ੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਸਮੁੰਦਰੀ ਤਲ ਤੋਂ 20 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਸਿਆਚਿਨ ਵਿਚ ਤਾਇਨਾਤ ਜਵਾਨਾਂ ਦੀ ਮੁਸ਼ਕਲਾਂ ਭਰੀ ਜ਼ਿੰਦਗੀ ਨੂੰ ਦਰਸਾਉਂਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਜਿਸ ਵਿਚ ਫ਼ੌਜੀ ਜਵਾਨ ਦਿਖਾ ਰਹੇ ਹਨ ਕਿ ਕਿਵੇਂ ਇੱਥੇ ਆਲੂ ਤੋਂ ਲੈ ਕੇ ਟਮਾਟਰ ਤੱਕ ਸਭ ਕੁੱਝ ਜਮ ਜਾਂਦਾ ਹੈ ਅਤੇ ਹਥੌੜੇ ਮਾਰਨ 'ਤੇ ਵੀ ਨਹੀਂ ਟੁੱਟਦਾ।
ਦੱਸ ਦਈਏ ਕਿ ਰਿਪੋਰਟਾਂ ਅਨੁਸਾਰ ਸਿਆਚਿਨ ਵਿਚ ਫ਼ੌਜੀਆਂ ਦੀ ਸੁਰੱਖਿਆ ਲਈ ਪ੍ਰਤੀ ਦਿਨ ਸੱਤ ਕਰੋੜ ਰੁਪਏ ਖਰਚਣੇ ਪੈਂਦੇ ਹਨ।  ਸਿਆਚਿਨ ਦੀਆਂ 80 ਫ਼ੀਸਦੀ ਫ਼ੌਜੀ ਚੌਕੀਆਂ 16000 ਫੁੱਟ ਤੋਂ ਵੱਧ ਦੀ ਉਚਾਈ 'ਤੇ ਸਥਿਤ ਹਨ।

Siachen glacierSiachen glacier

ਸਿਆਚਿਨ ਵਿਚ ਲਗਭਗ ਸੱਠ ਹਜ਼ਾਰ ਸਿਪਾਹੀ ਹਰ ਵੇਲੇ ਤੈਨਾਤ ਰਹਿੰਦੇ ਹਨ। ਜਵਾਨਾਂ ਲਈ ਖਾਣਾ ਬਣਾਉਣਾ ਤੇ ਬੰਕਰ ਨੂੰ ਗਰਮ ਕਰਨ ਲਈ ਮਿੱਟੀ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਜਦਕਿ ਫ਼ੌਜ ਦੇ ਜਵਾਨ ਬਰਫ਼ ਨੂੰ ਉਬਾਲ ਕੇ ਪੀਣ ਲਈ ਪਾਣੀ ਬਣਾਉਂਦੇ ਹਨ ਅਤੇ ਇਸਨੂੰ ਖਾਣਾ ਬਣਾਉਣ ਲਈ ਵਰਤਦੇ ਹਨ।
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement