ਫ਼ਿਰੌਤੀ ਮਾਮਲਾ: ਅਬੂ ਸਲੇਮ ਨੂੰ ਸੱਤ ਸਾਲ ਦੀ ਜੇਲ, ਚਾਰ ਬਰੀ
Published : Jun 8, 2018, 12:14 pm IST
Updated : Jun 8, 2018, 12:14 pm IST
SHARE ARTICLE
Abu salem
Abu salem

ਸਾਲ 2002 ਵਿਚ ਦਿੱਲੀ ਦੇ ਵਪਾਰੀ ਤੋਂ ਪੰਜ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਵਿਚ ਦਿੱਲੀ ਦੀ ਅਦਾਲਤ ਨੇ ਗੈਂਗਸਟਰ ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ...

ਨਵੀਂ ਦਿੱਲੀ : ਸਾਲ 2002 ਵਿਚ ਦਿੱਲੀ ਦੇ ਵਪਾਰੀ ਤੋਂ ਪੰਜ ਕਰੋੜ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਵਿਚ ਦਿੱਲੀ ਦੀ ਅਦਾਲਤ ਨੇ ਗੈਂਗਸਟਰ ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਸਲੇਮ ਨੂੰ 26 ਮਈ ਨੂੰ ਦੋਸ਼ੀ ਕਰਾਰ ਦਿਤਾ ਗਿਆ ਸੀ। ਦਿੱਲੀ ਦੀ ਅਦਾਲਤ ਨੇ ਸਬੂਤਾਂ ਦੀ ਘਾਟ ਹੇਠ ਚਾਰ ਮੁਲਜ਼ਮਾਂ ਚੰਚਲ ਮਹਿਤਾ, ਮਾਜਿਦ ਖ਼ਾਨ, ਪਵਨ ਕੁਮਾਰ ਮਿੱਤਲ ਅਤੇ ਮੁਹੰਮਦ ਅਸ਼ਰਫ਼ ਨੂੰ ਬਰੀ ਕਰ ਦਿਤਾ।

SalemSalem

ਇਕ ਹੋਰ ਮੁਲਜ਼ਮ ਸੱਜਣ ਕੁਮਾਰ ਸੋਨੀ ਦੀ ਅਦਾਲਤੀ ਕਾਰਵਾਈ ਦੌਰਾਨ ਮੌਤ ਹੋ ਗਈ ਸੀ। ਫ਼ਿਰੌਤੀ ਦਾ ਇਹ ਮਾਮਲਾ ਦਿੱਲੀ ਵਿਚ ਦਰਜ ਕੀਤਾ ਗਿਆ ਸੀ ਜਿਸ ਵਿਚ ਅਬੂ ਸਲੇਮ 'ਤੇ ਦੋਸ਼ ਲਗਾਇਆ ਸੀ ਕਿ ਉਸ ਨੇ ਸਾਲ 2002 ਵਿਚ ਦਖਣੀ ਦਿੱਲੀ ਦੇ ਗ੍ਰੇਟਰ ਕੈਲਾਸ਼ ਵਿਚ ਰਹਿਣ ਵਾਲੇ ਅਸ਼ੋਕ ਗੁਪਤਾ ਨਾਂ ਦੇ ਇਕ ਵਪਾਰੀ ਤੋਂ ਪੰਜ ਕਰੋੜ ਰੁਪਏ ਦੀ ਫ਼ਿਰੌਤੀ ਮੰਗੀ ਸੀ।

accused abu salemaccused abu salem

ਸਲੇਮ ਵਲੋਂ ਅਦਾਲਤ ਵਿਚ ਪੇਸ਼ ਹੋਈ ਵਕੀਲ ਐਮਐਸ ਖ਼ਾਨ ਸਲੇਮ 'ਤੇ ਲੱਗੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਟਰਾਇਲ ਉਨ੍ਹਾਂ ਹੁਕਮਾਂ ਦੀ ਉਲੰਘਣਾ ਸੀ ਜਿਨ੍ਹਾਂ ਤਹਿਤ ਅਬੂ ਸਲੇਮ ਨੂੰ ਸਾਲ 2005 ਵਿਚ ਪੁਰਤਗਾਲ ਤੋਂ ਭਾਰਤ ਲਿਆਂਦਾ ਗਿਆ ਸੀ। ਸਲੇਮ 'ਤੇ ਵੱਖ-ਵੱਖ ਕੇਸ ਚਲ ਰਹੇ ਹਨ ਜਿਨ੍ਹਾਂ ਵਿਚ 1993 ਵਿਚ ਮੁੰਬਈ ਵਿਚ ਹੋਏ ਲੜੀਵਾਰ ਧਮਾਕਿਆਂ ਦਾ ਕੇਸ ਵੀ ਹੈ। ਮੌਜੂਦਾ ਸਮੇਂ ਵਿਚ ਸਲੇਮ ਨਵੀ ਮੁੰਬਈ ਵਿਖੇ ਤਾਲੋਜਾ ਜੇਲ ਵਿਚ ਬੰਦ ਹੈ। (ਪੀ.ਟੀ.ਆਈ.)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement