ਲੋਰੀਅਲ: ਕਾਸਮੈਟਿਕ ਕੰਪਨੀ ਲੋਰੀਅਲ ਖਿਲਾਫ 57 ਮੁਕੱਦਮੇ ਦਰਜ, ਘਾਤਕ ਰਸਾਇਣ ਦੀ ਵਰਤੋਂ ਕਰਨ ਦੇ ਦੋਸ਼

By : GAGANDEEP

Published : Feb 8, 2023, 9:38 am IST
Updated : Feb 8, 2023, 9:38 am IST
SHARE ARTICLE
photo
photo

ਅਜਿਹੇ ਉਤਪਾਦਾਂ ਕਾਰਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।

 

ਨਵੀਂ ਦਿੱਲੀ: ਫਰਾਂਸੀਸੀ ਕਾਸਮੈਟਿਕ ਕੰਪਨੀ ਲੋਰੀਅਲ ਦੇ ਖਿਲਾਫ 57 ਮੁਕੱਦਮੇ ਦਾਇਰ ਕੀਤੇ ਗਏ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਨੇ ਦਾਅਵਾ ਕੀਤਾ ਹੈ ਕਿ ਲੋਰੀਅਲ ਅਤੇ ਹੋਰ ਕਾਸਮੈਟਿਕ ਕੰਪਨੀਆਂ ਵਾਲਾਂ ਨੂੰ ਸਿੱਧੇ ਅਤੇ ਨਰਮ ਕਰਨ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕਰਦੀਆਂ ਹਨ। ਅਜਿਹੇ ਉਤਪਾਦਾਂ ਕਾਰਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।

 

 ਇਹ ਵੀ ਪੜ੍ਹੋ: 157 ਕਿੱਲਿਆਂ ਦਾ ਮਾਲਕ ਨਿਕਲਿਆ ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ

ਮੁਕੱਦਮਿਆਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਸਮੈਟਿਕ ਕੰਪਨੀਆਂ ਇਨ੍ਹਾਂ ਉਤਪਾਦਾਂ ਵਿੱਚ ਵਰਤੇ ਜਾਣ ਵਾਲੇ ਖਤਰਨਾਕ ਰਸਾਇਣਾਂ ਦੇ ਨੁਕਸਾਨ ਬਾਰੇ ਜਾਣਦੀਆਂ ਸਨ, ਪਰ ਇਸ ਦੇ ਬਾਵਜੂਦ ਇਨ੍ਹਾਂ ਨੂੰ ਵੇਚਣਾ ਜਾਰੀ ਰੱਖਿਆ। ਅਮਰੀਕਾ ਦੀ ਜ਼ਿਲ੍ਹਾ ਜੱਜ ਮੈਰੀ ਰੋਲੈਂਡ ਨੇ ਕਾਸਮੈਟਿਕ ਕੰਪਨੀਆਂ ਵੱਲੋਂ ਵਰਤੇ ਜਾਂਦੇ ਰਸਾਇਣਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

 ਇਹ ਵੀ ਪੜ੍ਹੋ: ਭਾਰਤ ਸਰਕਾਰ ਨੇ ਤੁਰਕੀ 'ਚ ਭੂਚਾਲ ਪੀੜਤਾਂ ਨੂੰ ਮਲਬੇ 'ਚੋਂ ਕੱਢਣ ਲਈ ਭੇਜੇ ਵਧੀਆ ਸਿਖਲਾਈ ਪ੍ਰਾਪਤ ਕੁੱਤੇ

ਜਿਨ੍ਹਾਂ ਕੰਪਨੀਆਂ 'ਤੇ ਦੋਸ਼ ਲਗਾਇਆ ਗਿਆ ਹੈ, ਉਨ੍ਹਾਂ 'ਚ ਲੋਰੀਅਲ SA ਦੀ ਅਮਰੀਕੀ ਸਹਾਇਕ ਕੰਪਨੀ, ਭਾਰਤ ਸਥਿਤ ਕੰਪਨੀਆਂ ਗੋਦਰੇਜ ਸੋਨ ਹੋਲਡਿੰਗਜ਼ ਇੰਕ ਅਤੇ ਡਾਬਰ ਇੰਟਰਨੈਸ਼ਨਲ ਲਿਮਟਿਡ ਦੇ ਸਹਾਇਕ ਕੰਪਨੀਆਂ ਦੇ ਨੁਮਾਇੰਦਿਆਂ ਦੇ ਨਾਂ ਸ਼ਾਮਲ ਹਨ। ਇਸ ਦੌਰਾਨ ਲੋਰੀਅਲ ਨੇ ਆਪਣਾ ਬਚਾਅ ਕਰਦਿਆਂ ਕਿਹਾ ਹੈ ਕਿ ਉਸ 'ਤੇ ਬੇਬੁਨਿਆਦ ਦੋਸ਼ ਲਗਾਏ ਜਾ ਰਹੇ ਹਨ। ਸਾਡੀ ਕੰਪਨੀ ਦੇ ਉਤਪਾਦ ਵਿੱਚ ਕੋਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement