ਵਾਹਿਗੁਰੂ ਸਰਕਾਰ ਨੂੰ ਸਮੇਂ ਸਿਰ ਸੁਮੱਤ ਬਖ਼ਸ਼ੇ, ਸੰਘਰਸ਼ ’ਚ ਪੁੱਜੀਆਂ ਬੀਬੀਆਂ ਨੇ ਮਨਾਈ ਖ਼ੈਰ
Published : Jan 8, 2021, 4:06 pm IST
Updated : Jan 8, 2021, 4:06 pm IST
SHARE ARTICLE
farmer protest
farmer protest

ਕਿਹਾ ਕਿਸਾਨ ਅੱਤਵਾਦੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ

ਨਵੀਂ ਦਿੱਲੀ, ( ਅਰਪਨ ਕੌਰ ) : ਫਤਹਿਗੜ੍ਹ ਸਾਹਿਬ ਤੋਂ ਪਹੁੰਚੀਆਂ ਬੀਬੀਆਂ ਨੇ ਸਿੰਘੂ ਬਾਰਡਰ ‘ਤੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕੀ ਮੋਦੀ ਸਰਕਾਰ ਨੇ ਵਾਹਿਗੁਰੂ ਸੁਮੱਤ ਬਖਸ਼ੇ ਤਾਂ ਜੋ ਉਨ੍ਹਾਂ ਦੀ ਮਨ ਵਿਚ ਕਿਸਾਨਾਂ ਲਈ ਰਹਿਮ ਆਵੇ । ਸਿੰਘੂੰ ਬਾਰਡਰ ‘ਤੇ ਪਹੁੰਚੀਆਂ ਬੀਬੀਆਂ ਨੇ ਸਪੋਕਸਮੈਨ ਵਿਸ਼ੇਸ਼  ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਲੱਖਾਂ ਕਿਸਾਨ ਧਰਨੇ ਕੜਾਕੇ ਦੀ ਠੰਢ ਵਿੱਚ ਧਰਨੇ ਦੇ ਰਹੇ ਹਨ ਪਰ ਕੇਂਦਰ ਸਰਕਾਰ ਕਿਸਾਨਾਂ ਦੇ ਸੰਘਰਸ਼ ਨੂੰ ਅਣਗੌਲਿਆਂ ਕਰ ਰਹੀ ਹੈ ।

photophoto ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਲ ਕਾਰਪੋਰੇਟ ਘਰਾਣਿਆਂ ਨੂੰ ਮਿਲਣ ਦਾ ਵਕਤ ਤਾਂ ਹੈ ਪਰ ਦੇਸ਼ ਦੇ ਲੱਖਾਂ ਕਿਸਾਨਾਂ ਨੂੰ ਮਿਲਣ ਦਾ ਉਨ੍ਹਾਂ ਕੋਲ ਕੋਈ ਵਕਤ ਨਹੀਂ ਹੈ  ਕਿਸਾਨ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀ ਕਿਸਾਨਾਂ ਨੂੰ ਅਤਿਵਾਦੀ ਕਹਿ ਰਹੀ ਹੈ , ਸੱਚ ਤਾਂ ਇਹ ਹੈ ਕਿ ਕਿਸਾਨਾਂ ਦੇ ਬੱਚੇ ਹੀ ਬਾਰਡਰਾਂ ਦੇ ‘ਤੇ ਅਤਿਵਾਦ ਨਾਲ ਲੜ ਰਹੇ ਹਨ । ਕਿਸਾਨ ਅੱਤਵਾਦੀ ਨਹੀਂ ਸਗੋਂ ਕਿਸਾਨ ਦੇਸ਼ ਦਾ ਅੰਨਦਾਤਾ ਹੈ ।ਜਿਸ ਨੇ ਪੂਰੇ ਦੇਸ਼ ਦੇ ਲੋਕਾਂ ਦਾ ਢਿੱਡ ਭਰ ਰਿਹਾ ਹੈ । 

photophotoਕਿਸਾਨ ਬੀਬੀਆਂ ਨੇ ਦੱਸਿਆ ਕਿ ਅਸੀਂ ਇਸ ਧਰਨੇ ਵਿਚ ਦੂਸਰੀ ਵਾਰ ਆਈਆਂ ਹਾਂ ਸਾਡੇ ਪਰਿਵਾਰ ਦੇ ਬਾਕੀ ਮੈਂਬਰ ਆਪਣੀ ਵਾਰੀ ਵਾਰੀ ਇਸ ਧਰਨੇ ਵਿੱਚ ਹਾਜ਼ਰੀ ਲਵਾ ਕੇ ਗਏ ਹਨ । ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਦੇਸ਼ ਦੇ ਕਿਸਾਨ ਇੱਕਜੁੱਟ ਹੋ ਚੁੱਕੇ ਹਨ । ਕੇਂਦਰ ਸਰਕਾਰ ਕੋਲੋਂ ਆਪਣੇ ਹੱਕ ਲੈ ਕੇ ਹੀ ਕਿਸਾਨ ਦਿੱਲੀ ਤੋ ਹੀ ਵਾਪਸ ਮੁੜਾਗੇ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement