ਕੋਵਿਡ-19 ਵੈਕਸੀਨ : ਚੀਨ ਵਿਚ ਸੂਬਾ ਸਰਕਾਰਾਂ ਨੂੰ ਸਵਦੇਸ਼ੀ ਟੀਕੇ ਦੇ ‘ਆਰਡਰ’ ਦੇਣੇ ਕੀਤੇ ਸ਼ੁਰੂ
Published : Dec 7, 2020, 9:20 pm IST
Updated : Dec 7, 2020, 9:20 pm IST
SHARE ARTICLE
corona
corona

ਚੀਨ ਇਸ ਸਾਲ ਦੇ ਅੰਤ ਤਕ 61 ਕਰੋੜ ਖ਼ੁਰਾਕਾਂ ਦਾ ਨਿਰਮਾਣ ਕਰ ਲਵੇਗਾ : ਸੁਨ

ਤਾਈਪੇ: ਚੀਨ ਵਿਚ ਸੂਬਾ ਸਰਕਾਰਾਂ ਨੇ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪ੍ਰਯੋਗਾਤਮਕ ਅਤੇ ਸਵਦੇਸ਼ੀ ਟੀਕਿਆਂ ਦੇ ‘ਆਰਡਰ’ ਦੇਣੇ ਸ਼ੁਰੂ ਕਰ ਦਿਤੇ ਹਨ ਪਰ ਸਿਹਤ ਅਧਿਕਾਰੀਆਂ ਨੇ ਹਾਲੇ ਤਕ ਇਹ ਨਹੀਂ ਦਸਿਆ ਕਿ ਇਹ ਟੀਕੇ ਕਿੰਨੇ ਕਾਰਗਰ ਹਨ ਜਾਂ ਇਨ੍ਹਾਂ ਨੂੰ ਦੇਸ਼ ਦੇ 14 ਅਰਬ ਲੋਕਾਂ ਤਕ ਕਿਵੇਂ ਪਹੁੰਚਾਇਆ ਜਾਵੇਗੇ? ਚੀਨ ਦੇ ਵਿਦੇਸ਼ ਮੰਤਰੀ ਨੇ ਪਿਛਲੇ ਹਫ਼ਤੇ ਸੰਯੁਕਤ ਰਾਸ਼ਟਰ ਦੀ ਇਕ ਬੈਠਕ ਵਿਚ ਕਿਹਾ ਸੀ ਕਿ ਟੀਕਾ ਬਨਾਉਣ ਵਾਲੇ ਆਖ਼ਰੀ ਪ੍ਰੀਖਣ ਨੂੰ ਪੂਰਾ ਕਰਨ ਦਾ ਕੰਮ ਤੇਜ਼ੀ ਨਾਲ ਕਰ ਰਹੇ ਹਨ।

China already giving vaccine to selected workers China already giving vaccine to selected workers ਸਰਕਾਰੀ ਖ਼ਬਰ ਏਜੰਸੀ ਸਿਨਹੁਆ ਅਨੁਸਾਰ ਉਪ ਪ੍ਰਧਾਨ ਮੰਤਰੀ ਸੁਨ ਚੁਨਲਾਨ ਨੇ ਕਿਹਾ,‘‘ਸਾਨੂੰ ਵੱਡੇ ਪੱਧਰ ’ਤੇ ਉਤਪਾਦਨ ਲਈ ਤਿਆਰ ਰਹਿਣਾ ਚਾਹੀਦਾ ਹੈ।’’ ਸਿਹਤ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਚੀਨ ਇਸ ਸਾਲ ਦੇ ਅੰਤ ਤਕ 61 ਕਰੋੜ ਖ਼ੁਰਾਕਾਂ ਦਾ ਨਿਰਮਾਣ ਕਰ ਲਵੇਗਾ ਅਤੇ ਇਸ ਨੂੰ ਅਗਲੇ ਸਾਲ ਤਕ ਵਧਾ ਕੇ ਇਕ ਅਰਬ ਕੀਤਾ ਜਾ ਸਕਦਾ ਹੈ। ਹਾਲੇ ਆਖ਼ਰੀ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਚੀਨ ਵਿਚ ਕਰੀਬ 10 ਲੱਖ ਸਿਹਤ ਕਰਮੀਆਂ ਅਤੇ ਹੋਰ ਲੋਕਾਂ ਨੂੰ ਐਮਰਜੇਂਸੀ ਸਥਿਤੀ ਵਿਚ ਇਸਤੇਮਾਲ ਦੇ ਵਿਕਲਪ ਤਹਿਤ ਟੀਕਾ ਲਗਾਇਆ ਜਾ ਚੁਕਾ ਹੈ।

coronacorona

 ਜਿਆਂਗਸੂ ਸੂਬੇ ਦੀ ਸਰਕਾਰ ਨੇ ਐਮਰਜੇਂਸੀ ਉਪਯੋਗ ਲਈ ਬੁਧਵਾਰ ਨੂੰ ‘ਸਿਨੋਵੈਕ’ ਅਤੇ ‘ਸਿਨਾਫ਼ਾਰਮਾ’ ਨਾਲ ਟੀਕੇ ਦੀ ਖ਼ਰੀਦ ਲਈ ਇਕ ਨੋਟਿਸ ਜਾਰੀ ਕੀਤਾ। ਪੱਛਮ ਵਿਚ ਸਿਚੂਆਨ ਸੂਬੇ ਦੇ ਅਧਿਕਾਰੀਆਂ ਨੇ ਵੀ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਟੀਕਾ ਖੀਰੀਦ ਰਹੀ ਹੈ। ਹਾਲਾਂਕਿ ਟੀਕਾ ਬਨਾਉਣ ਵਾਲੀਆਂ ਕੰਪਨੀਆਂ ਨੇ ਹਾਲੇ ਤਕ ਇਹ ਨਹੀਂ ਦਸਿਆ ਹੈ ਕਿ ਇਹ ਟੀਕੇ ਕਿੰਨੇ ਅਸਰਦਾਰ ਹੋਣਗੇ ਜਾਂ ਇਨ੍ਹਾਂ ਦਾ ਦੁਸ਼ਪ੍ਰਭਾਵ ਕੀ ਹੋਵੇਗਾ। ਇਸ ਵਿਚਾਲੇ ਚੀਨੀ ਕੰਪਨੀ ‘ਸਿਨੋਵੈਕ’ ਦੇ ਕੋਵਿਡ ਟੀਕੇ ਦੀਆਂ 12 ਲੱਖ ਖ਼ੁਰਾਕਾਂ ਐਤਵਾਰ ਨੂੰ ਇੰਡੋਨੇਸ਼ੀਆ ਪਹੁੰਚੀਆਂ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement