ਸੀਰਮ ਨੇ ਭਾਰਤ ਵਿਚ ਕੋਵਿਡ -19 ਟੀਕੇ ਦੀ ਐਮਰਜੈਂਸੀ ਵਰਤੋਂ ਲਈ ਪ੍ਰਵਾਨਗੀ ਦੀ ਕੀਤੀ ਮੰਗ
Published : Dec 7, 2020, 12:11 pm IST
Updated : Dec 7, 2020, 12:11 pm IST
SHARE ARTICLE
corona
corona

ਇਸ ਕਦਮ ਨਾਲ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਦੇਸੀ ਕੰਪਨੀ ਬਣ ਗਈ ਹੈ।

ਨਵੀਂ ਦਿੱਲੀ: ਕੋਰੋਨਾ ਦਾ ਕਹਿਰ ਲਗਾਤਰ ਵਧਦਾ ਹੀ ਜਾ ਰਿਹਾ ਹੈ। ਇਸ ਦੇ ਚਲਦੇ ਬਹੁਤ ਸਾਰੇ ਇੰਸਟੀਚਿਊਟ ਅਤੇ ਵਿਗਿਆਨਿਕ ਕੋਰੋਨਾ ਵੈਕਸੀਨ ਤਿਆਰ ਕਰ ਰਹੇ ਹਨ।  ਪਰ ਹੁਣ ਫ਼ਾਈਜ਼ਰ ਤੋਂ ਬਾਅਦ ਹੁਣ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਵੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। ਇਸ ਕਦਮ ਨਾਲ ਹੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇਸ਼ ਦੀ ਪਹਿਲੀ ਦੇਸੀ ਕੰਪਨੀ ਬਣ ਗਈ ਹੈ। 

corona

ਮਿਲੀ ਜਾਣਕਾਰੀ ਦੇ ਮੁਤਾਬਿਕ ਸੀਰਮ ਨੇ ਭਾਰਤੀ ਦਵਾਈਆਂ ਦੇ ਕੰਟਰੋਲਰ ਜਨਰਲ ਤੋਂ ਆਪਣੀ ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਦੀ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਮੰਗੀ ਹੈ। ਦੱਸ ਦੇਈਏ ਕਿ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਆਕਸਫ਼ੋਰਡ ਐਸਟ੍ਰਾਜੈਨੇਕਾ ਵੱਲੋਂ ਵਿਕਸਤ ਵੈਕਸੀਨ ‘ਕੋਵੀਸ਼ੀਲਡ’ ਦਾ ਭਾਰਤ ਵਿੱਚ ਪ੍ਰੀਖਣ ਤੇ ਉਤਪਾਦਨ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਵੈਕਸੀਨ ਦੀ ਹੰਗਾਮੀ ਵਰਤੋਂ ਲਈ ਸੀਰਮ ਨੇ ਮਹਾਮਾਰੀ ਦੌਰਾਨ ਤੁਰੰਤ ਮੈਡੀਕਲ ਜ਼ਰੂਰਤਾਂ ਤੇ ਵੱਡੇ ਪੱਧਰ ਉੱਤੇ ਜਨਤਾ ਦੇ ਹਿੱਤਾਂ ਦਾ ਹਵਾਲਾ ਦਿੱਤਾ ਹੈ।

Corona vaccine

ਸੀਆਈਆਈ ਦੇ ਸੀਈਓ ਅਦਾਰ ਪੂਨਾਵਾਲਾ ਨੇ ਕਿਹਾ "ਕੋਰੋਨਾ ਵੈਕਸੀਨ ‘ਕੋਵੀਸ਼ੀਲਡ’ ਪ੍ਰੀਖਣ ਵਿੱਚ 90 ਫ਼ੀਸਦੀ ਤੱਕ ਅਸਰਦਾਰ ਸਿੱਧ ਹੋਈ ਹੈ ਤੇ ਇਹ ਛੇਤੀ ਹੀ ਸਾਰਿਆਂ ਲਈ ਉਪਲਬਧ ਹੋਵੇਗੀ। ਇਸ ਦੇ ਬਜ਼ੁਰਗਾਂ ਲਈ ਬਹੁਤ ਫ਼ਾਇਦੇਮੰਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

corona
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement