Sonam Wangchuk : ਸਿਖਰਲੀ ਲੀਡਰਸ਼ਿਪ ਨਾਲ ਮੁਲਾਕਾਤ ਦਾ ਸਮਾਂ ਨਾ ਮਿਲਣ ਤੱਕ ਲੱਦਾਖ ਭਵਨ ’ਚ ਡਟੇ ਰਹਾਂਗੇ : ਵਾਂਗਚੁਕ
Published : Oct 7, 2024, 7:49 pm IST
Updated : Oct 7, 2024, 7:49 pm IST
SHARE ARTICLE
Sonam Wangchuk
Sonam Wangchuk

ਵਾਂਗਚੁਕ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ

Sonam Wangchuk : ਜਲਵਾਯੂ ਕਾਰਕੁਨ ਸੋਨਮ ਵਾਂਗਚੁਕ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਸਮਰਥਕ ਉਦੋਂ ਤਕ ਲੱਦਾਖ ਹਾਊਸ ’ਚ ਰਹਿਣਗੇ ਜਦੋਂ ਤਕ ਅਧਿਕਾਰੀ ਉਨ੍ਹਾਂ ਨੂੰ ਇਹ ਨਹੀਂ ਦਸਦੇ ਕਿ ਉਹ ਦੇਸ਼ ਦੀ ਚੋਟੀ ਦੀ ਲੀਡਰਸ਼ਿਪ ਨਾਲ ਕਦੋਂ ਮੁਲਾਕਾਤ ਕਰ ਸਕਦੇ ਹਨ।

ਵਾਂਗਚੁਕ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ ਅਤੇ ਇਹ ਕੋਈ ਅਸਧਾਰਨ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਇੱਥੇ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਯਾਦ ਦਿਵਾਉਣ ਆਏ ਹਨ ਕਿ ਉਸ ਨੇ ਚੋਣਾਂ ਦੌਰਾਨ ਕੀ ਵਾਅਦਾ ਕੀਤਾ ਸੀ।

ਵਰਤਮਾਨ ’ਚ, ਛੇਵੀਂ ਅਨੁਸੂਚੀ ਅਸਾਮ, ਮੇਘਾਲਿਆ, ਤ੍ਰਿਪੁਰਾ ਅਤੇ ਮਿਜ਼ੋਰਮ ਸੂਬਿਆਂ ’ਚ ਕਬਾਇਲੀ ਖੇਤਰਾਂ ਨੂੰ ‘ਖੁਦਮੁਖਤਿਆਰ ਜ਼ਿਲ੍ਹਿਆਂ ਅਤੇ ਖੁਦਮੁਖਤਿਆਰੀ ਖੇਤਰਾਂ’ ਵਜੋਂ ਪ੍ਰਸ਼ਾਸਨ ਨਾਲ ਸਬੰਧਤ ਹੈ। ਵਾਂਗਚੁਕ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਐਤਵਾਰ ਨੂੰ ਲੱਦਾਖ ਭਵਨ ’ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਦਿਤੀ ਸੀ ਕਿਉਂਕਿ ਸਰਕਾਰ ਨੇ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿਤਾ ਸੀ।

ਵਾਂਗਚੁਕ ਨੇ ਕਿਹਾ, ‘‘ਅਸੀਂ ਉਦੋਂ ਤਕ ਇੱਥੇ ਬੈਠੇ ਰਹਾਂਗੇ ਜਦੋਂ ਤਕ ਸਾਨੂੰ ਜਵਾਬ ਨਹੀਂ ਮਿਲ ਜਾਂਦਾ ਕਿ ਅਸੀਂ ਅਪਣੇ ਆਗੂਆਂ ਨੂੰ ਕਦੋਂ ਮਿਲ ਸਕਾਂਗੇ। ਅਸੀਂ 30-32 ਦਿਨਾਂ ਲਈ ਪੈਦਲ ਯਾਤਰਾ ਕੀਤੀ ਹੈ, ਅਸੀਂ ਘੱਟੋ-ਘੱਟ ਇਕ ਮੁਲਾਕਾਤ ਦੇ ਹੱਕਦਾਰ ਹਾਂ।’’

ਜਲਵਾਯੂ ਕਾਰਕੁਨ ਨੇ ਕਿਹਾ ਕਿ ਲੱਦਾਖ ਦੇ ਲੋਕਾਂ ਨੇ ਇਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਕਿਉਂਕਿ ਉਨ੍ਹਾਂ ਨੂੰ ਵਿਧਾਨ ਸਭਾ ਅਤੇ ਛੇਵੀਂ ਅਨੁਸੂਚੀ ’ਚ ਸ਼ਾਮਲ ਕਰਨ ਦਾ ਵਾਅਦਾ ਕੀਤਾ ਗਿਆ ਸੀ।

ਉਨ੍ਹਾਂ ਕਿਹਾ, ‘‘ਅਸੀਂ ਕੋਈ ਅਸਧਾਰਨ ਮੰਗ ਨਹੀਂ ਕਰ ਰਹੇ, ਅਸੀਂ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਦੇ ਮੈਨੀਫੈਸਟੋ ਵਿਚ ਕੀਤੇ ਵਾਅਦਿਆਂ ਦੀ ਯਾਦ ਦਿਵਾਉਣ ਆਏ ਹਾਂ।’’

ਵਾਂਗਚੁਕ ਅਤੇ ਉਨ੍ਹਾਂ ਦੇ ਸਮਰਥਕ ਅਪਣੀ ਮੰਗ ਨੂੰ ਲੈ ਕੇ ਲੇਹ ਤੋਂ ਦਿੱਲੀ ਤਕ ਪੈਦਲ ਚੱਲੇ ਅਤੇ 30 ਸਤੰਬਰ ਨੂੰ ਰਾਜਧਾਨੀ ਦੇ ਸਿੰਘੂ ਬਾਰਡਰ ’ਤੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ। ‘ਦਿੱਲੀ ਚਲੋ ਪਦਯਾਤਰਾ’ ਦੀ ਅਗਵਾਈ ਲੇਹ ਸਿਖਰਲੀ ਸੰਸਥਾ (ਐਲ.ਏ.ਬੀ.) ਕਰ ਰਹੀ ਹੈ।

ਪ੍ਰਦਰਸ਼ਨਕਾਰੀਆਂ ਨੂੰ ਦਿੱਲੀ ਪੁਲਿਸ ਨੇ 2 ਅਕਤੂਬਰ ਦੀ ਰਾਤ ਨੂੰ ਰਿਹਾਅ ਕਰ ਦਿਤਾ ਸੀ। ਐਤਵਾਰ ਨੂੰ ਵਾਂਗਚੁਕ ਸ਼ਾਮ ਕਰੀਬ 4 ਵਜੇ ਲੱਦਾਖ ਹਾਊਸ ਤੋਂ ਬਾਹਰ ਆਏ ਅਤੇ ਐਲਾਨ ਕੀਤਾ ਕਿ ਉਹ ਭੁੱਖ ਹੜਤਾਲ ’ਤੇ ਬੈਠਣ ਜਾ ਰਹੇ ਹਨ।

ਐਤਵਾਰ ਨੂੰ ਲੱਦਾਖ ਭਵਨ ’ਚ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਦਾਖਲੇ ’ਤੇ ਪਾਬੰਦੀ ਲਗਾ ਦਿਤੀ ਗਈ ਸੀ। ਹਾਲਾਂਕਿ, ਸੋਮਵਾਰ ਨੂੰ ਵਾਧੂ ਸੁਰੱਖਿਆ ਬਲਾਂ ਨੂੰ ਵਾਪਸ ਲੈ ਲਿਆ ਗਿਆ ਅਤੇ ਵਾਂਗਚੁਕ ਅਤੇ ਹੋਰਾਂ ਨੂੰ ਗੇਟ ’ਤੇ ਸੈਲਾਨੀਆਂ ਨੂੰ ਮਿਲਣ ਦੀ ਇਜਾਜ਼ਤ ਦਿਤੀ ਗਈ।

ਰੈਮਨ ਮੈਗਸੇਸੇ ਪੁਰਸਕਾਰ ਜੇਤੂ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਰਾਤ ਖੁੱਲ੍ਹੇ ਆਸਮਾਨ ਹੇਠ ਬਿਤਾਈ।

ਵਾਂਗਚੁਕ ਨੇ ਕਿਹਾ, ‘‘ਇਹ ਆਰਾਮਦਾਇਕ ਸਥਿਤੀ ਨਹੀਂ ਸੀ, ਅਸੀਂ ਲਗਭਗ ਸੜਕ ’ਤੇ ਸੀ ਅਤੇ ਮੱਛਰ ਕੱਟ ਰਹੇ ਸਨ। ਹੁਣ ਗਰਮੀ ਹੈ ਅਤੇ ਇਹ ਲੱਦਾਖੀ ਹਨ ਜੋ ਜ਼ੀਰੋ ਤੋਂ ਹੇਠਾਂ ਤਾਪਮਾਨ ਦੇ ਆਦੀ ਹਨ... ਇੱਥੇ ਬਜ਼ੁਰਗ ਲੋਕ ਹਨ, ਪਰ ਅਸੀਂ ਉਦੋਂ ਤਕ ਨਹੀਂ ਹਟਾਂਗੇ ਜਦੋਂ ਤਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement